Monday, February 6, 2012

ਦਿਲ 'ਚੋਂ ਉਤਾਰ ਮੈਨੂੰ, ਰੂਹ 'ਚੋਂ ਵਿਸਾਰ ਮੈਨੂੰ
ਮੈਂ ਲਘਿਆਂ ਹੋਇਆ ਵਕ਼ਤ ਹਾਂ ਹਾਕਾਂ ਨਾ ਮਾਰ ਮੈਨੂੰ

ਮੈਂ ਬੀਤੀ ਗੁਜ਼ਰੀ ਗੱਲ ਹਾਂ, ਮੈਂ ਰਾਹੇ ਪਇਆ ਕੱਲ ਹਾਂ
ਇਕ ਯਾਦ ਤੇਰੀ ਦਾ ਪੱਲ ਹਾਂ, ਹੱਸ ਕੇ ਗੁਜ਼ਾਰ ਮੈਨੂੰ ...

ਚੁਭਨ ਹਾਂ ਜਾਂ ਦਰਦ ਹਾਂ, ਜਾਂ ਕੋਈ ਹਾਉਂਕਾ ਸਰਦ ਹਾਂ,
ਤੇਰੇ ਖਾਬਾਂ ਦੀ ਹੀ ਗਰਦ ਹਾਂ, ਨਾ ਰੋਕੇ ਨਿਤਾਰ ਮੈਨੂੰ

ਤੈਨੂੰ ਲਗਦਾ ਤੇਰੇ ਨਾਲ ਹਾਂ, ਤੇਰੀ ਭਟਕਨਾ ਤੇਰੀ ਭਾਲ ਹਾਂ
ਮੈਂ ਤਾਂ ਇਕ ਖ਼ਿਆਲ ਹਾਂ , ਨਾ ਐਂਵੇ ਉਸਾਰ ਮੈਨੂੰ ....

ਦਿਲ 'ਚੋਂ ਉਤਾਰ ਮੈਨੂੰ.......
ਰੂਹ 'ਚੋਂ ਵਿਸਾਰ ਮੈਨੂੰ........Balvinder Singh

No comments:

Post a Comment