Saturday, October 5, 2013

ਕਿਸੇ ਦੀ ਸੋਚ ਦਾ ਖ਼ੰਜਰ ਮੇਰੀ ਤਲਾਸ਼ 'ਚ ਹੈ ।
ਮੇਰਾ ਨਸੀਬ ਨਿਰੰਤਰ ਮੇਰੀ ਤਲਾਸ਼ 'ਚ ਹੈ।
ਇਹ ਧਰਤ ਨਿਗਲਣਾ ਚਾਹੁੰਦੀ ਏ ਮੈਨੂੰ ਜੀਂਦੇ ਨੂੰ
ਗਿਰੇਗਾ ਮੇਰੇ 'ਤੇ ਅੰਬਰ ਮੇਰੀ ਤਲਾਸ਼ 'ਚ ਹੈ।
ਕਦਮ ਕਦਮ 'ਤੇ ਮੁਸੀਬਤ ਕਹੇ "ਜੀ ਆਇਆ ਨੂੰ"
ਹਰੇਕ ਮੋੜ ਦੀ ਠੋਕਰ ਮੇਰੀ ਤਲਾਸ਼ 'ਚ ਹੈ।
ਤਲਾਸ਼ ਕਰਦਾ ਹਾਂ ਲੀਰਾਂ ਮੈਂ ਨੰਗੇ ਤਨ ਖ਼ਾਤਿਰ
ਮਗਰ ਮਜ਼ਾਰ ਦੀ ਚਾਦਰ ਮੇਰੀ ਤਲਾਸ਼ 'ਚ ਹੈ।
ਮੈਂ ਬੂੰਦ ਹਾਂ ਮਗਰ ਉਸ ਵਿਚ ਵਿਲੀਨ ਕਿਉਂ ਹੋਵਾਂ ?
ਰਹੇ ਜੇ ਕੋਈ ਸਮੁੰਦਰ ਮੇਰੀ ਤਲਾਸ਼ 'ਚ ਹੈ।
---ਅਮਰੀਕ ਗ਼ਾਫ਼ਿਲ

1 comment: