ਭੁਖੀਆਂ ਅੱਖਾਂ ਨੰਗੀਆਂ ਅੱਖਾਂ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ
ਕਿਥੋਂ ਲਭੀਏ ਚੰਗੀਆਂ ਅੱਖਾਂ
ਇਸ਼ਕ਼ ਇਸ਼ਕ਼ ਹੈ ਕਰਦੀ ਦੁਨੀਆਂ
ਇਸ਼ਕ਼ ਕਿਸੇ ਦੇ ਵੱਸ ਦਾ ਨਈਂ
ਖੁਦ ਹੀ ਯਾਰ ਤਮਾਸ਼ਾ ਬਣਕੇ
ਭੋਰਾ ਨਾ ਇਹ ਸੰਗੀਆਂ ਅੱਖਾਂ
ਮੇਰੀ ਕੀ ਔਕਾਤ ਭਲਾਂ ਮੈਂ
ਖੁਦ ਨੂੰ ਸੂਰਜ ਆਖ ਸਕਾਂ
ਆਪਣਾ ਅੰਦਰ ਦੇਖਣ ਨੂੰ ਮੈਂ
ਯਾਰ ਖੁਦਾ ਤੋਂ ਮੰਗੀਆਂ ਅੱਖਾਂ
ਦਰ ਦਰ ਉੱਤੇ ਰੁਲਦੀ ਦੇਖੀ
ਬੁੱਢੀ " ਮਾਂ" ਮਜਬੂਰ ਕੋਈ
ਕਿਸੇ ਦੀ ਪਥਰ ਅੱਖ ਨਾਂ ਰੋਈ
ਦੇਖ ਦੇਖ ਸਭ ਲੰਘੀਆਂ ਅੱਖਾਂ
ਭੁਖੀਆਂ ਅਖਾਂ ਨੰਗੀਆਂ ਅੱਖਾਂ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ
ਕਿਥੋਂ ਲਭੀਏ ਚੰਗੀਆਂ ਅੱਖਾਂ .................ਸ਼ਿਵ ਰਾਜ ਲੁਧਿਆਨਵੀ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ
ਕਿਥੋਂ ਲਭੀਏ ਚੰਗੀਆਂ ਅੱਖਾਂ
ਇਸ਼ਕ਼ ਇਸ਼ਕ਼ ਹੈ ਕਰਦੀ ਦੁਨੀਆਂ
ਇਸ਼ਕ਼ ਕਿਸੇ ਦੇ ਵੱਸ ਦਾ ਨਈਂ
ਖੁਦ ਹੀ ਯਾਰ ਤਮਾਸ਼ਾ ਬਣਕੇ
ਭੋਰਾ ਨਾ ਇਹ ਸੰਗੀਆਂ ਅੱਖਾਂ
ਮੇਰੀ ਕੀ ਔਕਾਤ ਭਲਾਂ ਮੈਂ
ਖੁਦ ਨੂੰ ਸੂਰਜ ਆਖ ਸਕਾਂ
ਆਪਣਾ ਅੰਦਰ ਦੇਖਣ ਨੂੰ ਮੈਂ
ਯਾਰ ਖੁਦਾ ਤੋਂ ਮੰਗੀਆਂ ਅੱਖਾਂ
ਦਰ ਦਰ ਉੱਤੇ ਰੁਲਦੀ ਦੇਖੀ
ਬੁੱਢੀ " ਮਾਂ" ਮਜਬੂਰ ਕੋਈ
ਕਿਸੇ ਦੀ ਪਥਰ ਅੱਖ ਨਾਂ ਰੋਈ
ਦੇਖ ਦੇਖ ਸਭ ਲੰਘੀਆਂ ਅੱਖਾਂ
ਭੁਖੀਆਂ ਅਖਾਂ ਨੰਗੀਆਂ ਅੱਖਾਂ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ
ਕਿਥੋਂ ਲਭੀਏ ਚੰਗੀਆਂ ਅੱਖਾਂ .................ਸ਼ਿਵ ਰਾਜ ਲੁਧਿਆਨਵੀ
Khoob keha sir ...
ReplyDelete