ਅਜੇ ਤਾਂ ਦੂਰ ਸੀ ਮੰਜਿਲ ਨਜ਼ਰ ਤੋਂ ਦੂਰ ਕਿਤੇ,
ਇਹ ਰਸਤਿਆਂ 'ਚ ਹੀ ਕੀ ਕੀ ਅੜਾਉਣੀਆਂ ਪਈਆਂ,
ਇੱਕ ਤਾਂ ਪੈਰਾਂ ਦੇ ਜ਼ਖਮ ਦੂਸਰਾ ਸਫ਼ਰ ਥਲ ਦਾ
ਤੇ ਤੀਜਾ ਕਿਸ਼ਤੀਆਂ ਸਿਰ ਤੇ ਉਠਾਉਣੀਆਂ ਪਈਆਂ।
ਮੇਰੇ ਹਬੀਬ, ਮੇਰੇ ਹਮਸਫ਼ਰ ਤੇ ਹਮਸਾਏ,
ਖ਼ਿਜਾ ਜਲਾਉਣ ਗਏ, ਬਿਰਖ ਜਲਾ ਆਏ,
ਨਹੀ ਸਲੀਬ 'ਤੇ ਚੜ੍ਹ ਕੇ ਝੁਕਾਉਣੀਆਂ ਸੀ ਕਦੀ,
ਨਿਗ਼ਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ।
ਕਿਸੇ ਚਿਰਾਗ ਦੇ ਮਸਤਕ 'ਚੋਂ ਤੋੜ ਕੇ ਕਿਰਨਾ,
ਤਸੀਂ ਜਾਂ ਸੱਟ ਗਏ ਝੰਬ ਕੇ ਮਰੋੜ ਕੇ ਕਿਰਨਾ,
ਮਿਸ਼ਾਲਾਂ ਮਮਟੀਆਂ 'ਤੇ ਜਗਦੀਆਂ ਸੀ ਪਰ ਸਾਨੂੰ
ਉਠਾ ਕੇ ਸੀਨਿਆਂ ਅੰਦਰ ਜਗਾਉਣੀਆਂ ਪਈਆਂ।
ਬਹੁਤ ਮਾਸੂਮ ਸਨ ਕੰਜਕਾਂ ਕੁਆਰੀਆਂ ਗ਼ਜ਼ਲਾਂ,
ਤੇ ਧਾਹਾਂ ਮਾਰ ਕੇ ਰੋਈਆਂ ਵਿਚਾਰੀਆਂ ਗ਼ਜ਼ਲਾਂ,
ਅਸੀਂ ਤਾਂ ਸਾਵਿਆਂ ਬਿਰਖਾਂ ਦੇ ਇਸ਼ਕ ਵਿੱਚ ਲਿਖੀਆਂ,
ਤੇ ਸਾਨੂੰ ਕੁਰਸੀਆਂ ਤਾਈਂ ਸੁਣਾਉਣੀਆਂ ਪਈਆਂ।
-ਵਿਜੇ ਵਿਵੇਕ
ਇਹ ਰਸਤਿਆਂ 'ਚ ਹੀ ਕੀ ਕੀ ਅੜਾਉਣੀਆਂ ਪਈਆਂ,
ਇੱਕ ਤਾਂ ਪੈਰਾਂ ਦੇ ਜ਼ਖਮ ਦੂਸਰਾ ਸਫ਼ਰ ਥਲ ਦਾ
ਤੇ ਤੀਜਾ ਕਿਸ਼ਤੀਆਂ ਸਿਰ ਤੇ ਉਠਾਉਣੀਆਂ ਪਈਆਂ।
ਮੇਰੇ ਹਬੀਬ, ਮੇਰੇ ਹਮਸਫ਼ਰ ਤੇ ਹਮਸਾਏ,
ਖ਼ਿਜਾ ਜਲਾਉਣ ਗਏ, ਬਿਰਖ ਜਲਾ ਆਏ,
ਨਹੀ ਸਲੀਬ 'ਤੇ ਚੜ੍ਹ ਕੇ ਝੁਕਾਉਣੀਆਂ ਸੀ ਕਦੀ,
ਨਿਗ਼ਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ।
ਕਿਸੇ ਚਿਰਾਗ ਦੇ ਮਸਤਕ 'ਚੋਂ ਤੋੜ ਕੇ ਕਿਰਨਾ,
ਤਸੀਂ ਜਾਂ ਸੱਟ ਗਏ ਝੰਬ ਕੇ ਮਰੋੜ ਕੇ ਕਿਰਨਾ,
ਮਿਸ਼ਾਲਾਂ ਮਮਟੀਆਂ 'ਤੇ ਜਗਦੀਆਂ ਸੀ ਪਰ ਸਾਨੂੰ
ਉਠਾ ਕੇ ਸੀਨਿਆਂ ਅੰਦਰ ਜਗਾਉਣੀਆਂ ਪਈਆਂ।
ਬਹੁਤ ਮਾਸੂਮ ਸਨ ਕੰਜਕਾਂ ਕੁਆਰੀਆਂ ਗ਼ਜ਼ਲਾਂ,
ਤੇ ਧਾਹਾਂ ਮਾਰ ਕੇ ਰੋਈਆਂ ਵਿਚਾਰੀਆਂ ਗ਼ਜ਼ਲਾਂ,
ਅਸੀਂ ਤਾਂ ਸਾਵਿਆਂ ਬਿਰਖਾਂ ਦੇ ਇਸ਼ਕ ਵਿੱਚ ਲਿਖੀਆਂ,
ਤੇ ਸਾਨੂੰ ਕੁਰਸੀਆਂ ਤਾਈਂ ਸੁਣਾਉਣੀਆਂ ਪਈਆਂ।
-ਵਿਜੇ ਵਿਵੇਕ
No comments:
Post a Comment