Friday, June 29, 2012

Swimming Pool -- By Gulzar ji

गर्मी में कल रात अचानक आँख खुली तो
जी चाहा कि स्वीमिंग पूल के
ठन्डे पानी में इक डुबकी मर के आऊं
बहार आ कर स्वीमिंग पूल पे देखा तो हैरान हुआ ,
जाने कबसे बिन पूछे इक चाँद आया और मेरे पूल में
आँखें बंद किये लेटा था, तैर रहा था
उफ़ कल रात बहुत गर्मी थी...
-- गुलज़ार

पतझड़ -- Gulzar ji


जब तक पतझड़ में पेड़ों से पीले पीले पत्ते
मेरे लॉन में आकर गिरते हैं
रात को छत पर जाके मैं
आकाश को तकता रहता हूँ
लगता है कमज़ोर सा पीला चाँद भी शायद
पीपल के सूखे पत्ते सा

लहराता लहराता मेरे लॉन में आकर उतरेगा..
--गुलज़ार

"वक़्त" By Gulzar Sahib



वक़्त की आंख पे पट्टी बांध के
चोर सिपाही खेल रहे थे--
रात और दिन और चाँद और मैं --

जाने कैसे गर्दिश में जा के अटका पाँव
दूर गिरा जा कर मैं जैसे,
रोशनियों के धक्के से परछाई ज़मीं पर गिरती है ...

थेप्पा छूने से पहले ही--
वक़्त ने चोर कहा और ऑंखें खोल के
मुझको पकड़ लिया-- गुलज़ार साहिब

Sunday, June 24, 2012

ਰਿਸ਼ਤੇ.... by Balvider Sandhu

ਰਿਸ਼ਤੇ....
ਘਰਾਂ ਜਾਂ ਦਰਾਂ ਦੇ ਨਹੀਂ ,
ਜੜ੍ਹਾਂ ਦੇ ਹੁੰਦੇ ਨੇ ... l

ਛੱਤਾਂ ਜਾਂ ਕੰਧਾਂ ਦੇ ਨਹੀਂ
ਸੰਬੰਧਾਂ ਦੇ ਹੁੰਦੇ  ਨੇ  .....l

ਸਾਕ ਜਾਂ ਸਕੀਰੀ ਦੇ ਨਹੀਂ
ਫ਼ਕੀਰੀ ਦੇ  ਹੁੰਦੇ ਨੇ ...l

ਨਾਵਾਂ ਜਾਂ ਥਾਵਾਂ ਦੇ ਨਹੀਂ
ਚਾਵਾਂ ਦੇ ਹੁੰਦੇ  ਨੇ ....l

ਖ਼ੂਨ ਜਾਂ ਜਨੂੰਨ ਦੇ ਨਹੀਂ
ਸਕੂਨ ਦੇ ਹੁੰਦੇ ਨੇ ...l

ਰਿਸ਼ਤੇ .....
ਨੌਂਹ ਜਾਂ ਮਾਸ ਦੇ ਨਹੀਂ ਹੁੰਦੇ
ਵਿਸ਼ਵਾਸ ਦੇ ਹੁੰਦੇ ਨੇ...l
- ਬਲਵਿੰਦਰ ਸੰਧੂ
ਕੁਫ਼ਰ ਬਦੀਆਂ ਖੌਫ਼ ਕੀ ਕੀ ਏਸ ਵਿਚ ਘੁਲਿਆ ਪਿਆ ,
ਮੇਰੇ ਦਿਲ ਦਰਿਆ ਤੋਂ ਵੱਧ ਦਰਿਆ ਕੋਈ ਗੰਧਲਾ ਨਹੀਂ .. ਸੁਰਜੀਤ ਪਾਤਰ
*ਹੈ ਬਹੁਤ ਉੱਚਾ ਸਦਾਚਾਰ ਦਾ ਗੁੰਬਦ ਫਿਰ ਵੀ ,
ਡੁੱਬ ਹੀ ਜਾਂਦਾ ਏ ਜਦ ਮਨ 'ਚ ਉਛਾਲ ਆਉਂਦਾ ਹੈ .. ਸੁਰਜੀਤ ਪਾਤਰ

*ਜ਼ਮੀਨਾਂ ਮਹਿੰਗੀਆਂ ਵਿਕੀਆਂ , ਜ਼ਮੀਰਾਂ ਸਸਤੀਆਂ ਵਿਕੀਆਂ ,
ਬੜੀ ਛੋਟੀ 'ਜੀ ਕੀਮਤ 'ਤੇ ਵੱਡੀਆਂ ਹਸਤੀਆਂ ਵਿਕੀਆਂ.. ਸੁਰਿੰਦਰਪ੍ਰੀਤ ਘਣੀਆ

*ਮਿਲਦੇ ਵੀ ਨੇ ਜਦ ਇੱਕ ਦੂਜੇ ਨੂੰ , ਮਿਲਦੇ ਕੁਝ ਦੂਰੀ ਤੋਂ ਲੋਕ ,
ਆਪੋ ਆਪਣੇ ਮਨ ਵਿੱਚ ਸਭ ਨੇ ਕਿੰਨੇ ਡਰ ਸਾਂਭੇ ਹੋਏ ਨੇ .. ਬਰਜਿੰਦਰ ਚੌਹਾਨ
*ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ ,
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ .. ਅਮਰਜੀਤ ਢਿੱਲੋਂ

*ਮੈਨੂੰ ਉਹ ਪਰਿੰਦਾ ਹੋਣ ਦਾ ਹਰ ਪਾਲ ਅਹਿਸਾਸ ਕਰਵਾਉਂਦਾ ਹੈ ,
ਚੋਗੇ ਦਾ ਛਲਾਵਾ ਦਿੰਦਾ ਹੈ , ਪਿੰਜਰੇ ਦਾ ਖੌਫ਼ ਵਿਖਾਉਂਦਾ ਹੈ.. ਦਾਦਰ ਪੰਡੋਰਵੀ

*ਨਵੇਂ ਹੀ ਰੰਗ ਤੇ ਕੈਨਵਸ ਨਵੇਂ ਮੁੱਸਵਰ ਸਨ ,
ਨਵੇਂ ਹੀ ਸਾਰਿਆਂ ਦੇ ਜ਼ਿਹਨ ਵਿੱਚ ਤੁੱਸਵਰ ਸਨ...
ਸਮੇਂ ਦੀ ਮੰਗ ਸੀ ਸਾਨੂੰ ਪੁਰਾਣੇ ਲੋਕਾਂ ਨੂੰ ,
ਤਮਾਮ ਮੂਰਤਾਂ ਢਾਹ ਕੇ ਬਨਾਉਣੀਆਂ ਪਈਆਂ.. ਵਿਜੇ ਵਿਵੇਕ
*ਉਮਰ ਭਰ ਤਾਂਘਦੇ ਰਹੇ ਦੋਵੇਂ , ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ ,
ਮੈਂ ਤੈਨੂੰ ਦੌੜ੍ਹ ਕੇ ਨਾ ਮਿਲ  ਸਕਿਆ , ਤੈਥੋਂ ਖੜ ਕੇ ਉਡੀਕਿਆ ਨਾ ਗਿਆ.. ਵਿਜੇ ਵਿਵੇਕ

*ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇੱਕ ਬਿੰਦੂ 'ਤੇ ,
ਮਹਿਕ ਅਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾ .. ਕੰਵਰ ਚੌਹਾਨ

*ਕਬੂਤਰ ਨਾਲ ਬਿੱਲੀ ਦੀ ਬੜੀ ਗਹਿਰੀ ਮੁਹੱਬਤ ਹੈ ,
ਕਿਸੇ ਸਿਖ਼ਰ 'ਤੇ ਪਹੁੰਚੀ ਵਤਨ ਦੀ ਸਿਆਸਤ ਹੈ .. ਸੁਰਜੀਤ ਜੱਜ
*ਮੈਂ ਦਰਦ ਕਹਾਣੀ ਰਾਤਾਂ ਦੀ , ਮੈਨੂੰ ਕੋਈ ਸਵੇਰਾ ਕੀ ਜਾਣੇ ,
ਜੋ ਰਾਤ ਪਈ ਸੌਂ ਜਾਂਦਾ ਏ , ਉਹ ਪੰਧ ਲਮੇਰਾ ਕੀ ਜਾਣੇ .. ਸੁਰਜੀਤ ਰਾਮਪੁਰੀ

*ਝੜ ਰਹੇ ਪੱਤਿਆਂ ਨੂੰ ਇਸ ਗੱਲ 'ਤੇ ਬੜਾ ਇਤਰਾਜ਼ ਹੈ ,
ਇਹ ਨਵੇਂ ਪੱਤੇ ਨਿਕਲਦੇ ਸਰ ਸਿਖਰਾਂ ਹੋ ਗਏ... ਰਬਿੰਦਰ ਮਸ਼ਰੂਰ

*ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖ਼ਬਰ ਰਹੇ,
ਸੀਨੇ 'ਤੇ ਟੰਗੇ ਫੁੱਲ ਦੀ ਚਰਚਾ ਚੁਫ਼ੇਰੇ ਹੈ .. ਹਰਦਿਆਲ ਸਾਗਰ

*ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ,
ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ .. ਸੁਰਜੀਤ ਪਾਤਰ

*ਬੜੀ ਹੀ ਪਾਰਦਰਸ਼ੀ ਉਸਨੇ ਕੀਤੀ ਵਸੀਅਤ ਹੈ ,
ਕਿ ਹਰ ਤੋਤਾ ਸਮਝਦੈ, ਪਿੰਜਰਾ ਉਸਦੀ ਵਿਰਾਸਤ ਹੈ.. ਸੁਰਜੀਤ ਜੱਜ

*ਜੁਰਮ ਹੈ ਜੇ ਜਗਮਗਾਉਣਾ , ਗੁਣਗੁਣਾਉਣਾ , ਮਹਿਕਣਾ
ਮਾਣ ਹੈ , ਮੁਜਰਿਮ ਹਾਂ , ਮੈਨੂੰ ਹਰ ਸਜ਼ਾ ਮਨਜ਼ੂਰ ਹੈ .. ਹਰਦਿਆਲ ਸਾਗਰ

*ਕਰਾਉਣਾ ਹੈ ਜੇ  ਸਿਜਦਾ , ਬੰਦਿਆਂ ਦੇ ਵਾਂਗ ਮਿਲ ਸਾਨੂੰ
ਕਿ ਹਰ ਪੱਥਰ ਦੇ ਬੁੱਤ ਮੂਹਰੇ ਇਹ ਸਿਰ ਨੀਵਾਂ ਨਾ ਕਰ ਹੋਵੇ... ਸੁਖਵਿੰਦਰ ਅੰਮ੍ਰਿਤ

*ਅਨੇਕਾਂ ਜ਼ਾਬਤੇ , ਸੌ ਬੰਦਿਸ਼ਾਂ , ਅਣਗਿਣਤ ਦੀਵਾਰਾਂ ,
ਹੁਣ ਆਪਣੇ ਜ਼ਿਹਨ ਵਿੱਚ ਵੀ ਘੁੰਮਣਾ ਦੁਸ਼ਵਾਰ ਲੱਗਦਾ ਹੈ.. ਰਾਜਿੰਦਰਜੀਤ

*ਉਮਰ ਭਰ ਜੋ ਰੰਗ ਭਰ ਸਕਿਆ ਨਾ , ਸ਼ਰਮਿੰਦਾ ਹਾਂ ਮੈਂ ,
ਦਿਲ ਵਿੱਚ ਵਾਹੇ ਜ਼ਿੰਦਗੀ ਦੇ ਖਾਕਿਆਂ ਨੂੰ ਵੇਖ ਕੇ ... ਅਮਰਜੀਤ ਸਿੰਘ ਸੰਧੂ
*ਲਹਿ ਗਈ ਇੱਕ ਨਦੀ ਦੇ ਸੀਨੇ ਵਿੱਚ , ਬਣਕੇ ਖੰਜਰ ਇੱਕ ਅਜਨਬੀ ਕਿਸ਼ਤੀ,
ਪੀੜ ਏਨੀ ਕਿ ਰੇਤ ਵੀ ਤੜਪੀ , ਜ਼ਬਤ ਏਨਾ ਕਿ ਚੀਕਿਆ ਨਾ ਗਿਆ .. ਵਿਜੇ ਵਿਵੇਕ

 *ਮੇਰੀ ਆਵਾਜ਼ 'ਤੇ ਗਲੀਆਂ 'ਚ ਬਚਪਨ ਚਹਿਕ ਉਠਦਾ ਹੈ ,
ਪੈਗੰਬਰ ਹਾਂ ਨਾ ਜਾਦੂਗਰ ,ਗੁਬਾਰੇ ਵੇਚਦਾ ਹਾਂ ਮੈਂ... ਹਰਦਿਆਲ ਸਾਗਰ

*ਸੰਜਮ ਦੇ ਨਾਲ ਵਰ੍ਹ ਤੂੰ ਮੇਰੀ ਪਿਆਸ ਤੇ ਨਾ ਜਾ ,
ਐਨੀ ਨਮੀ ਨਾ ਦੇ ਕਿ ਮੈਂ ਔੜਾਂ ਨਾ ਜਰ ਸਕਾਂ... ਸੁਰਜੀਤ ਸਖੀ

*ਕਰੋਗੇ ਕਿਸ ਤਰ੍ਹਾਂ , ਦੱਸੋ ਹਿਫ਼ਾਜ਼ਤ ਰੌਸ਼ਨੀ ਦੀ ਹੁਣ ,
ਚੁਰਾ ਕੇ ਤੇਲ ਲੈ ਜਾਂਦੇ ਨੇ , ਲੋਕੀਂ ਦੀਵਿਆਂ ਵਿੱਚੋਂ .. ਸੋਮਦੱਤ ਦਿਲਗੀਰ 
*ਕਚਹਿਰੀ ਹਾਂ ਮੈਂ ਉਹ , ਜਿਸ ਵਿੱਚ ਨਹੀਂ ਹੈ ਲੋੜ ਜ਼ਿਰਹਾ ਦੀ ,
ਮੈਂ ਸ਼ੀਸ਼ਾ ਹਾਂ , ਮੈਂ ਮੁਜਰਿਮ ਵਾਸਤੇ ਖ਼ੁਦ ਹੀ ਸਜ਼ਾ ਹੁੰਨੈਂ ..ਹਰਦਿਆਲ ਸਾਗਰ

*ਸਾਰੇ ਸਾਬਤ ਸਰੂਪ ਸਾਂਭਣਗੇ , ਪਰ ਨਾ ਟੁਕੜੇ ਸੰਭਾਲਦਾ ਕੋਈ ,
ਜੋਤ ਮੱਥੇ ਦੀ ਸਾਂਭ ਕੇ ਰੱਖੀਂ , ਬੁਝ ਗਿਆਂ ਨੂੰ ਨਾ ਬਲਦਾ ਕੋਈ .. ਰਾਜਿੰਦਰਜੀਤ

*ਬਿਰਖ ਦੀ ਜੜ੍ਹ ਨਾ ਨਮੀ ਤੱਕ ਜਾ ਸਕੀ ਤੇ ਸੁੱਕ ਗਿਆ ,
ਇਸਦਾ ਮਤਲਬ ਇਹ ਨਹੀਂ ਕਿ ਰੇਤ ਹੇਠਾਂ ਜਲ ਨਹੀਂ ... ਜਸਵਿੰਦਰ

*ਸੀ ਸਮਝਦਾਰ ਬੜਾ ਸਾਡੇ ਦੌਰ ਦਾ ਸੂਰਜ ,
ਕਿ ਦਿਨ ਚੜ੍ਹੇ ਤਾਂ ਚੜ੍ਹਾਂ, ਇੰਤਜ਼ਾਰ ਕਰਦਾ ਰਿਹਾ .. ਸੁਰਜੀਤ ਪਾਤਰ
*ਮੇਰਿਆਂ ਹੱਥਾਂ ਨੇ ਤਰਾਸ਼ੇ ਸੀ ਜੋ ਬੁੱਤ ,
ਉਹ ਖ਼ੁਦਾ ਬਣ ਗਏ ਆਹਿਸਤਾ ਆਹਿਸਤਾ .. ਜਗਸੀਰ ਵਿਯੋਗੀ

*ਕਦੇ ਵੀ ਪੁੰਨਿਆਂ ਦੇ ਚੰਨ 'ਤੇ ਇਲਜ਼ਾਮ ਨਾ ਆਇਆ ,
ਸਮੁੰਦਰ 'ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ.. ਸੁਖਵਿੰਦਰ ਅੰਮ੍ਰਿਤ

*ਵਿਦਾ ਹੁੰਦੇ ਸਮੇਂ ਜਿਹੜੇ ਤੇਰੇ ਨੈਣਾਂ 'ਚੋਂ ਛਲਕੇ ਸਨ ,
ਉਹ ਮੋਤੀ ਨਾ ਮਿਲੇ ਦੁਨੀਆਂ ਦੇ ਡੂੰਘੇ ਸਾਗਰਾਂ ਅੰਦਰ.. ਜਗਵਿੰਦਰ ਜੋਧਾ

*ਬਾਹੀਂ ਚੂੜਾ, ਹੱਥੀਂ ਮਹਿੰਦੀ , ਸਿਰ ਸੂਹੀ ਫੁਲਕਾਰੀ ,
ਕੰਨੀਂ ਕਾਂਟੇ , ਨੈਣੀਂ ਕਜਲਾ , ਕਜਲੇ ਵਿੱਚ ਲਾਚਾਰੀ .. ਸੁਰਜੀਤ ਪਾਤਰ
*ਨਾ ਮੇਰਾ ਜਿਸਮ, ਨਾ ਗਹਿਣੇ , ਨਾ ਵਸਤਰ ਦੇਖਣਾ ਚਾਹੁੰਦੈ,
ਡਰਾਂ ਕਿਉਂ ਨਾ ਉਹ ਜ਼ਿਹਨ ਅੰਦਰ ਦੇਖਣਾ ਚਾਹੁੰਦੈ ..ਹਰਦਿਆਲ ਸਾਗਰ

*ਤੇਰੀ ਤੇਹ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ ,
ਬੱਸ ਐਵੇਂ ਹੀ ਪਿਘਲ ਗਿਆ ਸੀ ਮੈਂ ਸਾਰੇ ਦਾ ਸਾਰਾ .. ਹਰਭਜਨ ਹਲਵਾਰਵੀ

*ਜੇ ਮੈਂ ਮੁਜਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ ਖ਼ੁਦਾ ਪਹਿਲਾਂ ,
ਮੈਂ ਪਿਛੋਂ ਜੁਰਮ ਕੀਤਾ , ਸੀ ਮਗਰ ਉਸਦੀ ਰਜ਼ਾ ਪਹਿਲਾਂ .. ਹਰਦਿਆਲ ਸਾਗਰ
*ਮੈਂ ਇਓਂ ਤੜਪਾਂ ,ਮੈਂ ਇਓਂ ਸਿਸਕਾਂ , ਇਓਂ ਦੇਵਾਂ ਸਦਾਅ ਉਸਨੂੰ ,
ਮੇਰੀ ਖ਼ਾਤਿਰ ਮੇਰਾ ਦਰਿਆ ਸਮੁੰਦਰ 'ਚੋਂ ਵੀ ਮੁੜ ਆਏ...ਸੁਖਵਿੰਦਰ ਅੰਮ੍ਰਿਤ

*ਤੇਰਿਆਂ ਰਾਹਾਂ ਤੇ ਗੂੜ੍ਹੀ ਛਾਂ ਤਾਂ ਬਣ ਸਕਦਾਂ ਹਾਂ ਮੈਂ ,
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ .. ਸੁਰਜੀਤ ਪਾਤਰ

*ਕਿਤੇ ਮਨ ਵਿੱਚ ਕਣੀ ਰਿਸ਼ਤੇ ਦੀ ਧੁਖਦੀ ਰਹਿ ਗਈ ਹੋਣੀ,
ਜੋ ਵਰ੍ਹਿਆਂ ਬਾਅਦ ਮੁੜ ਕੇ ਘਰ ਮੁਸਾਫ਼ਿਰ ਆ ਗਿਆ ਹੈ .. ਕੁਲਵਿੰਦਰ
*ਕੀ ਕਰਾਂ ਜੰਗਲ ਦੀਆਂ ਤੇਹਾਂ ਦਾ, ਮੈਨੂੰ ਇਸ ਘੜੀ ,
ਘਰ 'ਚ ਸੁੱਕਦੀ ਜਾ ਰਹੀ ਇੱਕ ਵੇਲ 'ਤੇ ਵਰ੍ਹਨਾ ਪਿਆ.. ਜਸਵਿੰਦਰ

*ਤੂੰ ਘਟਾ ਸੀ ਤੇ ਮੈਂ ਬਰੇਤਾ ਸੀ ,
ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ
ਮੈਥੋਂ ਇੱਕ ਪਿਆਸ ਨਾ ਦਬਾਈ ਗਈ ,
ਤੈਥੋਂ ਪਾਣੀ ਸੰਭਾਲਿਆ ਨਾ ਗਿਆ ... ਵਿਜੇ ਵਿਵੇਕ

*ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ,
ਭਿਖਾਰੀ ਲਿਖ ਰਹੇ ਨੇ ਨਾਮ ਆਪਣਾ ਠੂਠਿਆਂ ਉੱਪਰ .. ਹਰਦਿਆਲ ਸਾਗਰ

*ਮੈਥੋਂ ਚਾਨਣ ਦੀ ਸੱਧਰ ਨਾ ਮਾਰੀ ਗਈ
ਨਾ ਹੀ ਰਾਤਾਂ ਦੀ ਵਲਗਣ ਸਹਾਰੀ ਗਈ ,
ਬਣ ਕੇ ਸੂਰਜ ਮੈਂ ਆਖ਼ਿਰ ਉਦੈ ਹੋ ਗਈ
ਹੋ ਕੇ ਹੈਰਾਨ ਤਕਦਾ ਚੁਫੇਰਾ ਰਿਹਾ.. ਸੁਖਵਿੰਦਰ ਅੰਮ੍ਰਿਤ

*ਗੁਆਚੇ ਇੰਜ ਕਿ ਭੁੱਲੇ ਅਸੀਂ ਰੰਗਾਂ ਦੇ ਨਾਂ ਤੀਕਰ ,
ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ.. ਗੁਰਤੇਜ ਕੋਹਾਰਵਾਲਾ

*ਇਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ,
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲਕੇ .. ਸੁਰਜੀਤ ਪਾਤਰ
 *ਉਹ ਵੀ ਨੇ ਜੋ ਅੱਥਰੂ ਬਾਜ਼ਾਰ ਵਿੱਚ ਨੇ ਵੇਚਦੇ ,
ਉਹ ਵੀ ਨੇ ਜਿੰਨ੍ਹਾਂ ਨੇ ਪਲਕਾਂ ਹੇਠ ਹੈ  ਠੱਲ੍ਹੀ ਨਦੀ .. ਜਸਵਿੰਦਰ

*ਨਾ ਕੋਈ ਕੰਮ ਆਇਆ ਜੰਗ ਅੰਦਰ ਕੀਮਤੀ ਹੀਰਾ,
ਜੋ ਮੇਰੀ ਢਾਲ ਬਣਿਆ ਅੰਤ ਨੂੰ ਲੋਹੇ ਦਾ ਸ਼ਾਸਤਰ ਸੀ.. ਜਗਤਾਰ

*ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ ,
ਮੈਂ ਵੀ ਹੈ ਆਪਣੇ ਆਪ ਨੂੰ ਸੂਰਜ ਬਣਾ ਲਿਆ .. ਪ੍ਰੋ. ਦੀਦਾਰ
*ਭਵਿੱਖ ਦਾ ਫ਼ਿਕਰ ਕਿੰਨਾ ਹੈ ਕਿ ਖੇਡਣ ਵਕਤ ਵੀ ਬੱਚਾ,
ਕਦੇ ਤਾਂ ਘਰ ਬਣਾਉਂਦਾ ਹੈ , ਕਦੇ ਕਿਸ਼ਤੀ ਬਣਾਉਂਦਾ ਹੈ.. ਐੱਸ. ਤਰਸੇਮ

*ਕਈ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ,
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣਕੇ ...
ਜਦੋਂ ਮਿਲਿਆ ਸੀ ਹਾਣ ਦਾ ਸਾਂਵਰਾ ਜਿਹਾ ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ.. ਸੁਰਜੀਤ ਪਾਤਰ

*ਮੇਰੀਆਂ ਕਣੀਆਂ ਦੀ ਜਿਸ ਨੂੰ ਕਦਰ ਹੈ ਨਾ ਪਿਆਸ ਹੈ,
ਉਮਰ ਭਰ ਮੈਂ ਉਸ ਸਮੁੰਦਰ 'ਤੇ ਵਰ੍ਹਾਂ, ਹਰਗਿਜ਼ ਨਹੀਂ ..
ਮੇਰਿਆਂ ਖੰਭਾਂ 'ਚ ਇੱਕ ਪਰਵਾਜ਼ ਤੜਪੇ ਰਾਤ ਦਿਨ,
ਪਹਿਨ ਕੇ ਬੈਠੀ ਰਹਾਂ ਮੈਂ ਝਾਂਜਰਾਂ , ਹਰਗਿਜ਼ ਨਹੀਂ ..  ਸੁਖਵਿੰਦਰ ਅੰਮ੍ਰਿਤ
*ਰੋਜ਼ ਹੀ ਪੀਣਾ ਪਵੇ ਇਸਨੂੰ ਪਿਆਲਾ ਜ਼ਹਿਰ ਦਾ ,
ਹੋ ਗਿਆ ਸੁਕਰਾਤ ਹਰ ਇੱਕ ਆਦਮੀ ਇਸ ਸ਼ਹਿਰ ਦਾ ..  ਬਰਜਿੰਦਰ ਚੌਹਾਨ

*ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ 'ਤੇ  ਕੋਈ
ਕਲੀਆਂ ਚੜਾਉਣ ਆਇਆ ਪਰ ਅੱਗ ਲਗਾ ਗਿਆ .. ਜਗਤਾਰ

*ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ , ਤੇ ਮੈਂ
ਤੇਰੇ ਉੱਗਦੇ ਖੰਭਾਂ 'ਤੇ ਉੱਡਣ ਦੀ ਚਾਹਤ ਲਿਖ ਦਿਆਂ .. ਰਾਜਿੰਦਰਜੀਤ
*ਇੱਕ ਥਾਂ ਤੋਂ ਪਰਦਾ ਖਿੱਚ ਕੇ , ਦੂਜੀ 'ਤੇ ਪਾਉਂਦਿਆਂ ,
ਮੈਂ ਅਲਫ਼ ਨੰਗਾ ਹੋ ਗਿਆ ਚਿਹਰਾ ਛੁਪਾਉਂਦਿਆਂ.. ਵਿਜੇ ਵਿਵੇਕ

*ਜਿੰਨ੍ਹਾਂ ਸਮਿਆਂ 'ਚ ਮੈਂ ਜ਼ਿੰਦਾ ਹਾਂ , ਕੀ ਬਚਿਆ ਹੈ ਵੇਖਣ ਨੂੰ ,
ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ .. ਗੁਰਤੇਜ ਕੋਹਾਰਵਾਲਾ

*ਬੁਝਾਉਣੀ ਪਿਆਸ ਹੈ ਤਾਂ ਉਤਰਨਾ ਧਰਤ 'ਤੇ ਪੈਣਾ ,
ਕਦੇ ਅਸਮਾਨ ਵੱਲ ਨਾ ਪੰਛੀਓ ਦਰਿਆ ਵਗਿਆ ਕੋਈ .. ਜਸਵਿੰਦਰ
 *ਅਖ਼ਿਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ ,
ਉਮਰ ਗੁਆ ਕੇ ਹੁਣ ਮੈਂ ਸੋਚਾਂ ਐਸਾ ਕੌਣ ਵਿਚਾਲੇ ਸੀ .. ਬਰਜਿੰਦਰ ਚੌਹਾਨ

*ਜ਼ਰੂਰਤ ਸੀ ਨਦੀ ਨੂੰ ਲੈ ਗਈ ਮਿੱਟੀ ਘਰਾਂ ਦੀ ਉਹ ,
ਅਸੀਂ ਵੀ ਸੋਚਿਆ ਕਿ ਲੋੜਵੰਦਾਂ ਨਾਲ ਲੜਨਾ ਏ.. ਜਗਤਾਰ

*ਤੇਜ਼ ਧੁੱਪ ਵਿੱਚ ਮਿਰੀ ਛਾਂ ਨੇ ਮੈਨੂੰ ਕਿਹਾ, ਇਸ ਸਫ਼ਰ 'ਤੇ ਤੁਰੇ ਹੋਰ ਕਿੰਨੇ ਜਣੇ
ਸਾਰੇ ਰਾਹੀ ਗਿਣੇ, ਫਿਰ ਮੈਂ ਉਸਨੂੰ ਕਿਹਾ , ਏਥੇ ਦੋ ਹੀ ਜਣੇ ਨੇ ਤੇਰੇ ਤੇ ਮੇਰੇ ਸਣੇ.. ਰਾਜਿੰਦਰਜੀਤ
*ਮੈਂ ਜ਼ਿੱਦੀ ਧੁੱਪਾਂ ਨੂੰ ਵਾਰ ਵਾਰ ਸਮਝਾਵਾਂ ,
ਜੀਣ ਲਈ ਹੈ ਕਾਫ਼ੀ ਉਡਦੀ ਤਿਤਲੀ ਦਾ ਪਰਛਾਵਾਂ.. ਜਸਵਿੰਦਰ

*ਕਰਦਾ ਸਾਂ ਬੰਦਗੀ ਮੈਂ ਫੇਰ ਇਸ਼ਕ ਕਰਨ ਲੱਗਾ
ਮਕਸਦ ਮਿਰਾ ਸੀ ਬਿਹਤਰ ਤੋਂ ਬਿਹਤਰਹੀਨ ਹੋਣ ਦਾ .. ਹਰਦਿਆਲ ਸਾਗਰ

*ਮੈਂ ਤਾਂ ਸੀ ਸੌ ਵਾਰ ਕਿਹਾ ਇੱਕ ਵਾਰ ਨਾ ਆਏ ਉਹ ,
ਮੈਂ ਆਉਂਦਾ ਸੌ ਵਾਰ ਜੇ ਉਸ ਇੱਕ ਵਾਰ ਕਿਹਾ ਹੁੰਦਾ ... ਖੁਸ਼ਵੰਤ ਕੰਵਲ 
*ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ , ਜੇ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ
ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ, ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ..  ਸੁਖਵਿੰਦਰ ਅੰਮ੍ਰਿਤ

*ਗਰਜਦਾ ਹਾਂ , ਚਮਕਦਾ ਹਾਂ , ਮੈਂ ਪਾਣੀ ਦੀ ਬਾਤ ਪਾਉਂਦਾ ਹਾਂ ,
ਮੈਂ ਪਹਿਲਾਂ ਭਾਫ਼ ਬਣ ਖਿੰਡਦਾ ਤੇ ਫਿਰ ਵਰ੍ਹਦਾ ਘਟਾ ਬਣਕੇ .. ਰਮਨਦੀਪ

*ਕੋਲ ਗਏ ਤਾਂ ਜ਼ਹਿਰੀ ਧੂੰਆਂ ,ਕਹਿਰੀ ਅੱਗ ਨਜ਼ਰ ਆਈ ,
ਬਾਂਸਾਂ ਦੇ ਜੰਗਲ ਵਿੱਚ ਦੂਰੋਂ ਦਿਸਦੇ ਬਹੁਤ ਉਜਲੇ ਸੀ .. ਬਰਜਿੰਦਰ ਚੌਹਾਨ

*ਇਹ ਮਨ ਦੀ ਮੌਜ ਹੈ ਇਸਦਾ ਵਹਾਅ ਆਪਣਾ , ਵਿਧਾਨ ਆਪਣਾ ,
ਕਿਵੇਂ ਮੁਮਕਿਨ ਹੈ ਲਾਗੂ ਇਸਤੇ ਕੋਈ ਫਲਸਫ਼ਾ ਹੋਵੇ .. ਹਰਬੰਸ ਮਾਛੀਵਾੜਾ

*ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ ,
ਫਿਰ ਵੀ ਅਸੀਂ ਰੁਕੇ ਨਾ ਸਦਾ ਵੀ ਵੇਖ ਜੇਰਾ .. ਜਗਤਾਰ

*ਰਾਤ ਭਰ ਨ੍ਹੇਰੇ ਦੇ ਸਨਮੁੱਖ ਇੱਕ ਟਟਹਿਣਾ ਜੂਝਿਆ ,
ਦਿਨ ਚੜ੍ਹੇ ਚਾਨਣ ਦੇ ਦਾਅਵੇਦਾਰ ਦੀਵੇ ਹੋ ਗਏ... ਜਗਵਿੰਦਰ ਜੋਧਾ
*ਬਿਰਖ ਬਣਕੇ , ਘਟਾ ਬਣਕੇ , ਪਵਨ ਬਣਕੇ , ਸਦਾਅ ਬਣਕੇ ,
ਮੈਂ ਤੇਰੇ ਕੋਲ ਰਹਿੰਦਾ ਹਾਂ , ਸੁਗੰਧ ਬਣਕੇ ਦੁਆ ਬਣਕੇ .. ਰਮਨਦੀਪ

*ਨੇ ਮਸਲੇ ਉਲਝਦੇ ਜਿਓਂ ਜਿਓਂ , ਉਹ ਤਿਓਂ ਤਿਓਂ ਮੁਸਕੁਰਾਂਦੀ ਹੈ
ਸਿਆਸਤ ਮਸਲਿਆਂ ਦੇ ਸਿਰ 'ਤੇ ਹੀ ਸੱਤਾ 'ਚ ਆਂਦੀ ਏ .. ਹਰਦਿਆਲ ਸਾਗਰ

*ਇੱਕ ਪਾਸੇ ਤੂੰ ਤੇ ਇੱਕ ਪਾਸੇ ਹਾਂ ਮੈਂ , ਵਿੱਚ ਵਿਚਾਲੇ ਜਜ਼ਬਿਆਂ ਦਾ ਵੇਗ ਹੈ ,
ਫੇਰ ਆਪਾਂ ਨੂੰ ਨਦੀ ਕਿਸ ਆਖਣਾ , ਇੱਕ ਜੇ ਦੋਨੋਂ ਕਿਨਾਰੇ ਹੋ ਗਏ .. ਰਾਜਿੰਦਰਜੀਤ

*ਕਿਸੇ ਨੂੰ ਆਪਣੀ ਹੀ ਹੋਂਦ ਵਿੱਚ ਜੇ ਡੋਬਣਾ ਹੈ ਆਖ਼ਰ,
ਭਲਾ ਫਿਰ ਦੱਸ ਕੀ ਲੈਣਾ ਏ, ਕਤਰੇ ਤੋਂ ਤਲਾਅ ਬਣ ਕੇ .. ਗੁਰਨਾਮ ਗਿੱਲ

*ਵਜੂਦ ਜਦ ਤੱਕ ਜ਼ਮੀਨ ਦਾ ਹੈ , ਤੂੰ ਅਸਮਾਨਾਂ ਦੀ ਫ਼ਿਕਰ ਨਾ ਕਰ,
ਤੂੰ ਫੇਰ ਥੇਹਾਂ 'ਤੇ ਕਰ ਉਦਾਸੀ , ਗਿਰੇ ਮਕਾਨਾਂ ਦੀ ਫ਼ਿਕਰ ਨਾ ਕਰ .. ਜਗਤਾਰ

*ਖਲੋ ਇੱਕ ਥਾਂ ਗਿਆ ਜੋ , ਸ਼ਖ਼ਸ ਕੱਲਾ ਰਹਿ ਗਿਆ ਮਿੱਤਰੋ ,
ਸਮੇਂ ਦੇ ਨਾਲ ਜੇ ਤੁਰਦਾ ਤਾਂ ਅੱਜ ਨੂੰ ਕਾਫ਼ਲਾ ਹੁੰਦਾ .. ਕਸ਼ਮੀਰ ਕਾਦਰ
*ਜੇ ਤੇਰੇ ਪੋਟਿਆਂ ਦੀ ਛੋਹ ਨਾ ਸਰਗਮ ਛੇੜਦੀ ਮੇਰੀ ,
ਮੈਂ ਟੋਟਾ ਲੱਕੜੀ ਦਾ ਫਿਰ ਕਦੇ ਵੀ ਸਾਜ਼  ਨਾ ਹੁੰਦਾ .. ਸੁਨੀਲ ਚੰਦਿਆਣਵੀ

*ਯਾਰੋ ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ ,
ਵਿਉਪਾਰ ਕਰਨ ਵਾਲੇ ਜਦ ਫ਼ਨਕਾਰ ਹੋ ਗਏ ਨੇ.. ਰਾਜੇਸ਼ ਮੋਹਨ

*ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ ਹੈਰਾਨ ਕਰਦਾ ਹਾਂ,
ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ .. ਗੁਰਤੇਜ ਕੋਹਾਰਵਾਲਾ
*ਜ਼ਮੀਰਾਂ ਵੇਚ ਕੇ ਕਿੰਨੇ ਸੁਖਾਲੇ ਨੇ ਕਈ ਲੋਕੀਂ ,
ਇਹ ਕਹਿ ਕਹਿ ਕੇ ਉਕਸਾਵੇ ਮੇਰੇ ਮਨ ਦੀ ਬਦੀ ਮੈਨੂੰ.. ਬਰਜਿੰਦਰ ਚੌਹਾਨ

*ਖ਼ਾਕ ਕਰ ਦਿੰਦੀ ਏ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼,
ਕੌਣ ਆਪੇ ਨੂੰ ਉਰਾਂ ਉਸ ਤੋਂ ਵਿਕਣ ਦੇਂਦਾ  ਏ .. ਸੁਰਜੀਤ ਪਾਤਰ

*ਕਿੰਨਾ ਕੁ ਬਰਸਾਂ ਮੈਂ ਸੁਹਣਿਆਂ ਕਿੰਨੀ ਕੁ ਲੱਗੀ ਪਿਆਸ ਦੱਸ,
ਤਪਦੇ ਸਫ਼ਰ ਦਾ ਤੂੰ ਮਹਿਰਮਾ ਅੱਜ ਖੋਲ ਕੇ ਇਤਿਹਾਸ ਦੱਸ... ਸੁਖਵਿੰਦਰ ਅੰਮ੍ਰਿਤ
*ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ,
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ .. ਸੁਰਜੀਤ ਪਾਤਰ

*ਮਨ ਤੇ ਸੋਕੇ ਨੇ , ਰੀਝਾਂ ਤਿਰਹਾਈਆਂ ਨੇ ,
ਕੁੜੀਆਂ ਰਲ ਕੇ ਗੁੱਡੀਆਂ ਫੂਕਣ ਆਈਆਂ ਨੇ .. ਸੁਰਿੰਦਰ ਸੋਹਲ

*ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ,
ਨੰਗ- ਮੁਨੰਗੇ ਰੁੱਖਾਂ ਤੇ ਕੁਝ ਪੱਤੇ ਟੰਗ ਜ਼ਰਾ... ਬਰਜਿੰਦਰ ਚੌਹਾਨ
ਰੁੱਸ ਕੇ ਰਾਹਾਂ ਨਾਲ  ਜੋ ਛਾਂ ਵਿੱਚ 'ਕੱਲੇ ਰਹਿ ਗਏ ,
ਧੁੱਪ 'ਤੇ ਕਰਨੇ ਤਬਸਰੇ ਉਹਨਾਂ ਪੱਲੇ ਰਹਿ ਗਏ ...
ਸਿਰਲੱਥਾਂ ਦੀ ਭੀੜ ਸੀ , ਮੋੜ ਕਸੂਤਾ ਆ ਗਿਆ ,
ਸਿਆਣੇ ਸਿਆਣੇ ਮੁੜ ਗਏ ਝੱਲੇ ਝੱਲੇ ਰਹਿ ਗਏ .. ਜਸਵਿੰਦਰ
*ਪਿਤਾ ਦੀ ਪੱਗ , ਘਰ ਦੀ ਲਾਜ , ਨਾਲੇ ਪਿਆਰ ਦੀ ਖੁਸ਼ਬੋ
ਇੰਨਾਂ ਕੁੜੀਆਂ ਨੇ ਕੀ ਕੁਝ ਸਾਂਭਿਆ ਹੈ ਚੁੰਨੀਆਂ ਓਹਲੇ.. ਕਵਿੰਦਰ ਚਾਂਦ 

*ਚਿੜੀਆਂ ਦਾ ਫ਼ਿਕਰ ਕਿੰਨਾ ਸਾਰੇ ਨਿਜ਼ਾਮ ਤਾਈਂ,
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਿਠਾ ਗਏ ਨੇ.. ਜਗਤਾਰ

*ਤੇਰੀ ਸਿਰਜੀ ਹੈ ਜੇ ਦੁਨੀਆਂ ਖ਼ੁਦਾ ਤਾਂ ਸਾਫ਼ ਜ਼ਾਹਿਰ ਹੈ,
ਕਿ ਤੇਰੇ ਦਿਲ 'ਚ ਬੰਦੇ ਵਾਸਤੇ ਹੈ ਦੁਸ਼ਮਣੀ ਕਿੰਨੀ .. ਹਰਦਿਆਲ ਸਾਗਰ  

*ਮੈਂ ਆਪਣੇ ਆਪ ਵਿੱਚ ਇੱਕ ਬੀਜ ਹੀ ਸਾਂ, ਉਹਨਾਂ ਨੇ ਮੇਰੇ ਅੰਦਰ ਬਿਰਖ ਤੱਕਿਆ,
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ, ਉਹ ਸਾਰੇ ਮੇਰੇ ਵੱਲ ਹੀ ਵੇਖਦੇ  ਨੇ .. ਰਾਜਿੰਦਰਜੀਤ

*ਮੈਂ ਕਤਰਾ ਨੀਰ ਦਾ ਹਾਂ ਤੇ ਤੂੰ ਸਿੱਪੀ ਸਮੁੰਦਰ ਦੀ
ਜ਼ਜਬ ਕਰ ਆਪਣੇ ਸੀਨੇ 'ਚ ਦੇ ਮੋਤੀ ਬਣਾ ਮੈਨੂੰ.. ਰੁਪਿੰਦਰ ਮਾਨ

*ਘਰਾਂ ਨੇ ਕੀਲਿਆ ਏਦਾਂ ਮੁਸਾਫ਼ਿਰ ਹੋਣ ਨਾ ਦਿੱਤਾ,
ਰਹੇ ਨਿੱਕੇ ਜਿਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ .. ਗੁਰਤੇਜ ਕੋਹਾਰਵਾਲਾ

*ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਣ 'ਚ ਹਨ ਰੁੱਝੇ ਹੋਏ
ਮੇਰੇ ਹੱਥ ਅੱਜ ਕੱਲ੍ਹ ਦੁਆ ਵਾਸਤੇ ਖਾਲੀ ਨਹੀਂ.. ਦਰਸ਼ਨ ਸਿੰਘ ਅਵਾਰਾ 
*ਇਸ ਬਾਗ 'ਚ ਤਿਤਲੀ ਦੀ ਆਮਦ 'ਤੇ ਹੈ ਜੇ ਕਿੰਤੂ
ਮੁਮਕਿਨ ਹੈ ਫੁੱਲਾਂ 'ਚੋਂ ਫਿਰ ਮਹਿਕ ਵੀ ਮਰ ਜਾਵੇ.. ਸੁਖਵਿੰਦਰ ਅੰਮ੍ਰਿਤ

*ਤਾਰੇ , ਮੁਹੱਬਤ , ਗੀਤ , ਫੁੱਲ , ਸਭ ਕੁਝ ਹੀ ਚਾਹੀਦੈ,
ਸਾਹ ਲੈਣ ਦਾ ਮਤਲਬ ਹੀ ਤਾਂ ਜ਼ਿੰਦਗੀ ਨਹੀਂ ਹੁੰਦਾ.. ਵਿਜੇ ਵਿਵੇਕ

*ਮੈਂ ਰੋਕਾਂਗਾ ਕਦੇ ਨਾ ਇਹ ਬਣੇ ਦਸਤਾ ਕੁਹਾੜੀ ਦਾ,
ਬਣਾ ਵੰਝਲੀ ਮੈਂ ਇਸ ਬੇਜਾਨ ਨੂੰ ਬੋਲਣ ਲਗਾਵਾਂਗਾ.. ਸੁਨੀਲ ਚੰਦਿਆਣਵੀ
*ਕੁਛ ਲੋਕ ਸਮਝਦੇ ਨੇ ਬੱਸ ਏਨਾ ਕੁ ਰਾਗ ਨੂੰ
ਸੋਨੇ ਦੀ ਹੈ ਜੇ ਬੰਸਰੀ ਤਾਂ ਬੇਸੁਰੀ ਨਹੀਂ .. ਸੁਰਜੀਤ ਪਾਤਰ

*ਜਦ ਮੈਂ ਰੇਗਿਸਤਾਨ ਸਾਂ ਤਾਂ ਇੱਕ ਨਦੀ ਦੀ ਭਾਲ ਸੀ
ਹੁਣ ਮੈਂ ਖੁਰਦਾ ਜਾ ਰਿਹਾਂ ਜਦ ਤੋਂ ਹਾਂ ਸਾਹਿਲ ਹੋ ਗਿਆ.. ਜਸਵਿੰਦਰ

*ਬੁਰਾ ਸੁਣਨਾ , ਬੁਰਾ ਕਹਿਣਾ , ਬੁਰਾ ਤੱਕਣਾ ਹੈ ਫ਼ਿਤਰਤ ਵਿੱਚ,
ਯਕੀਨਨ ਸਿਖਰ 'ਤੇ ਪਹੁੰਚੇਗਾ ਇਹ ਬੰਦਾ ਸਿਆਸਤ ਵਿੱਚ.. ਹਰਦਿਆਲ ਸਾਗਰ
ਨਾ ਕਹਿ ਤੂੰ ਅਲਵਿਦਾ ਤੇ ਨਾਸਤਿਕ ਹੋਣੋਂ ਬਚਾ ਮੈਨੂੰ,
ਤੇਰੀ ਮੌਜੂਦਗੀ ਵਿੱਚ ਹੀ ਖ਼ੁਦਾ ਨਜ਼ਦੀਕ ਲੱਗਦਾ ਹੈ .. ਅਮਰਦੀਪ ਸੰਧਾਵਾਲੀਆ
*ਹੈ ਬਣਦੈ ਰੁੱਖ ਉਹ ਹੀ ਬੀਜ , ਜੋ ਮਿੱਟੀ 'ਚ ਰਲ ਜਾਂਦੈ
ਪਵਾਂਦੈ ਛੇਕ ਜਿਹੜਾ ਬਾਂਸ , ਉਹ ਹੀ ਬੰਸਰੀ ਹੁੰਦੈ... ਹਰਦਿਆਲ ਸਾਗਰ

 *ਵਿੱਚ ਸੰਦੂਕਾਂ ਸਾਂਭ ਲਏ ਨੇ ਵੰਡ ਕੇ ਦਰੀਆਂ ਖੇਸ ,
ਧੀਆਂ ਪੁੱਤਰਾਂ ਸਿਰਜ ਲਿਆ ਹੈ ਘਰ ਅੰਦਰ ਪਰਦੇਸ .. ਕੁਲਵੰਤ ਔਜਲਾ

*ਮੈਂ ਵਗਿਆ ਹਾਂ ਤਾਂ ਦਰਿਆ ਬਣ ਕੇ ਖੇਤ ਸਿੰਜੇ ਨੇ
ਜੇ ਮੈਂ ਰਹਿੰਦਾ ਖਲੋਤਾ ਰੇਤ ਨੇ ਹੀ ਪੀ ਲਿਆ ਹੁੰਦਾ.. ਸੁਨੀਲ ਚੰਦਿਆਣਵੀ

*ਜੇ ਮਿੱਟੀ ਤਾਂ ਮਣਾਂ ਮੂਹੀਂ, ਜੇ ਲੱਕੜ ਤਾਂ ਮਣਾਂ ਮੂਹੀਂ
ਹੈ ਮੁਰਦਾ ਮੰਗਦਾ, ਮੁਰਦਾ ਵੀ ਕਿੰਨਾ ਲਾਲਚੀ ਹੁੰਦਾ ... ਹਰਦਿਆਲ ਸਾਗਰ

*ਭਲਾ ਹੈ ਪਾਣੀਆਂ ਹੇਠ ਹਮੇਸ਼ਾ ਰੇਤ ਰਹੀ
ਭਲਾ ਹੈ ਭੇਤ ਦੀ ਇਹ ਗੱਲ ਹਮੇਸ਼ਾ ਭੇਤ ਰਹੀ
ਕਿ ਤੇਰਾ ਜ਼ਿਕਰ ਜੇ ਲਫ਼ਜ਼ਾਂ ਦੇ ਵਿੱਚ ਸਮਾ ਸਕਦਾ,
ਤਾਂ ਹੁਣ ਨੂੰ ਕਹਿ ਲਿਆ ਹੁੰਦਾ, ਸੁਣਾ ਲਿਆ ਹੁੰਦਾ...ਵਿਜੇ ਵਿਵੇਕ

*ਮੇਰੇ ਅੰਦਰ ਅਨੇਕਾਂ ਅਣਪਛਾਤੇ ਲੋਕ ਰਹਿੰਦੇ ਨੇ,
ਹਰੇਕ ਦਿਨ ਹੋਰ ਬੰਦਾ ਹੋਰ ਬੂਹਾ ਖੋਲ ਕੇ ਨਿੱਕਲੇ.. ਗੁਰਤੇਜ ਕੋਹਾਰਵਾਲਾ

Saturday, June 16, 2012

ਨਦੀ ਉੱਛਲੇ ਬਹੁਤ,ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ.. ਰਾਜਿੰਦਰਜੀਤ
ਤੂੰ ਖ਼ੁਦ ਨੂੰ ਆਕਿਲ ਕਹਿੰਦਾ ਏਂ, ਮੈਂ ਖ਼ੁਦ ਨੂੰ ਆਸ਼ਿਕ ਮੰਨਦਾ ਹਾਂ
ਇਹ ਲੋਕਾਂ 'ਤੇ ਹੀ ਛੱਡ ਦੇਈਏ,ਕੀਹਨੂੰ ਮਾਣ ਦਿੰਦੇ ਨੇ ਪੀਰਾਂ ਦਾ.. ਸ਼ਿਵ ਬਟਾਲਵੀ
ਰਲ ਗਈ ਸੀ ਏਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਲਈ.. ਅੰਮ੍ਰਿਤਾ ਪ੍ਰੀਤਮ
ਜਦ ਘਬਰਾ ਕੇ ਕਤਰੇ ਨੂੰ ਹੀ ਅਸੀਂ ਸਮੁੰਦਰ ਸਮਝ ਲਿਆ
ਉਦੋਂ ਖ਼ਬਰ ਨਹੀਂ ਸੀ ਰਾਹ ਵਿੱਚ ਤੇਰਾ ਦਿਲ ਦਰਿਆ ਵੀ ਹੈ.. ਰਣਧੀਰ ਸਿੰਘ ਚੰਦ
ਆਤਮ ਹੱਤਿਆ ਕਰ ਲੈਂਦੇ ਨੇ ਜੀਹਦੇ ਵੀ ਅਰਮਾਨ,
ਬੜਾ ਸਿਆਣਾ ਬੰਦਾ ਉਹਨੂੰ ਆਖੇ ਜੱਗ ਜਹਾਨ.. ਦੇਵਿੰਦਰ ਸੈਫ਼ੀ
ਅਨੇਕਾਂ ਖੂਨ ਦੇ ਦਰਿਆ ਇੰਨ੍ਹਾਂ ਵਿੱਚ ਜਜ਼ਬ ਨੇ ਯਾਰੋ
ਦਿਖਾਈ ਦੇਣ ਜੋ ਸੈਂਕੜੇ ਲਕੀਰਾਂ ਨਕਸ਼ਿਆਂ ਉੱਤੇ.. ਹਰਜਿੰਦਰ ਕੰਗ
ਬਲਦਾ ਬਿਰਖ ਹਾਂ ,ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ,
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ .. ਸੁਰਜੀਤ ਪਾਤਰ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ,
ਚਲੋ ਹੁਣ ਫਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏ.. ਜਸਵਿੰਦਰ 
ਇਸ਼ਕੋਂ ਜ਼ਰੂਰੀ ਕੰਮ ਸਨ ਸੈਆਂ ਹੀ ਦਿਸ ਪਏ,
ਦਿਲ ਤੋਂ ਦਿਮਾਗ ਤੱਕ ਜਦ ਪੈਂਡਾ ਮੁਕਾ ਲਿਆ.. ਸੁਰਿੰਦਰ ਧੰਜਲ
ਗਾਗਰਾਂ 'ਚ ਪਾਲ ਕੇ ਲਾ ਬੈਠਦੇ ਨੇ ਕੁੰਡੀਆਂ,
ਸੂਰਮੇ ਲੋਕ ਫੜਦੇ ਹੁਣ ਏਦਾਂ ਨੇ ਮਛਲੀਆਂ.. ਇਕਬਾਲ ਰਾਮੂਵਾਲੀਆ 
ਹਨੇਰੇ ਦਾ ਸਫ਼ਰ ਹੈ , ਕੁਝ ਕੁ ਜੁਗਨੂੰ ਹਮਸਫ਼ਰ ਲੈ ਲੈ
ਕਿ ਵੇਖਣ ਨੂੰ ਤਾਂ ਇਓਂ ਲੱਗੇ ਜਿਵੇਂ ਕੋਈ ਕਾਫ਼ਲਾ ਹੋਵੇ.. ਜਸਪਾਲ ਘਈ
ਮੈਂ ਲੈ ਲਾਂ ਮਾਏ ਜਿੰਦ ਵੇਚ ਕੇ.. ਮੁੱਲ ਵਿਕਦਾ ਸੱਜਣ ਮਿਲ ਜਾਏ...
ਲਾ ਨਹੀਂ ਸਕਦੇ ਖ਼ਿਆਲ ਦੀ ਮਨ ਤੋਂ ਸੂਰਜ ਤੱਕ ਉਡਾਨ,
ਪਰ ਕੱਟੇ ਹੋਏ ਸੋਚ ਦੇ , ਉਂਝ ਇਹ ਲੋਕ ਆਜ਼ਾਦ.. ਰੁਪਿੰਦਰ ਮਾਨ
ਦੋ ਨਗ ਜੇ ਨਾ ਜੜ ਸਕਿਆ ...ਵੇ ਮਾਹੀਆ,
ਵੇ ਅੱਗ ਲਾ ਕਿਤਾਬਾਂ ਨੂੰ, ਸਾਡਾ ਦਿਲ ਜੇ ਨਾ ਪੜ ਸਕਿਆ ..
ਝਗੜਦੇ, ਦੌੜਦੇ , ਖ਼ੁਦ ਨੂੰ ਹੀ ਠਿੱਬੀਆਂ  ਲਾਉਂਦੇ
ਸਦਾ ਓਹੀ ਤੁਰੇ ਰਸਤੇ ਰਹੇ ਹਾਂ ਦੁਹਰਾਉਂਦੇ ,
ਨਿਕਲ ਕੇ ਭੀੜ 'ਚੋਂ ਕੰਢੇ 'ਤੇ ਰੁਕ ਗਏ ਹੁੰਦੇ
ਕਦੋਂ ਦਾ ਇਹ ਅਮੁੱਕ ਪੈਂਡਾ ਮੁਕਾ ਲਿਆ ਹੁੰਦਾ.. ਵਿਜੇ ਵਿਵੇਕ
ਮੌਸਮ ਨਾ ਗੁਜ਼ਰ ਜਾਵੇ ਅਹਿਸਾਸ ਨਾ ਠਰ ਜਾਵੇ,
ਤੇਰਾ ਪਾਣੀ ਬਰਸਣ ਤੱਕ ਮੇਰੀ ਪਿਆਸ ਨਾ ਮਰ ਜਾਵੇ.. ਸੁਖਵਿੰਦਰ ਅੰਮ੍ਰਿਤ
ਰਤਾ ਕੁ ਰੰਗ ਜਾਂ ਮਿਣਤੀ ਦਾ ਹੀ ਬੱਸ ਫ਼ਰਕ ਹੁੰਦਾ ਹੈ,
ਅਸੀਂ ਜਿਸਮਾਂ ਦੇ ਜੰਗਲ ਵਿੱਚ ਹਾਂ ਐਵੇਂ ਭਟਕਦੇ ਰਹਿੰਦੇ.. ਹਰਦਿਆਲ ਸਾਗਰ 
ਐ ਤੂਫਾਨੋਂ ! ਨਾ ਮਨਾਓ ਜਿੱਤ ਦੀ ਐਨੀ ਖੁਸ਼ੀ,
ਹਰਿਆ ਹਾਂ , ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ.. ਰਾਮ ਲਾਲ ਪ੍ਰੇਮੀ
ਕਿਸੇ ਮੰਜ਼ਿਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ,
ਹੈ ਲਾਜ਼ਿਮ ਸ਼ਰਤ ਇਹ ਪੈਰੀਂ ਸੁਲਘਦਾ ਇੱਕ ਸਫ਼ਰ ਹੋਵੇ.. ਸੁਸ਼ੀਲ ਦੁਸਾਂਝ 
ਰਹੀ ਹੈ ਮੁੱਢ ਤੋਂ ਹੀ ਜ਼ਿੰਦਗੀ ਦੀ ਤੋਰ ਦੀ ਜ਼ਾਮਨ,
ਬੜੇ ਨਾਸਮਝ ਹੋ ਜੋ ਪੁੱਛਦੇ ਹੋ ਭਟਕਣਾ ਕੀ ਹੈ ? ਕ੍ਰਿਸ਼ਨ ਭਨੋਟ 
ਜੇ ਬੱਸ ਇੱਕ ਸ਼ਾਖ ਹੱਥੀ ਬਣਨ ਤੋਂ ਇਨਕਾਰ ਕਰ ਦਿੰਦੀ ,
ਹਜ਼ਾਰਾਂ ਰੁੱਖ ਇਸ ਜ਼ਾਲਿਮ ਕੁਹਾੜੀ ਤੋਂ ਬਚੇ ਰਹਿੰਦੇ.. ਹਰਦਿਆਲ ਸਾਗਰ
ਮੈਂ ਰੁੱਖ ਹਾਂ ਬਾਂਸ ਦਾ, ਇਤਰਾਜ਼ ਨਾ ਕੋਈ ਝੁਕਣ ਵਿੱਚ ਮੈਨੂੰ
ਮੈਂ ਅਕਸਰ ਉੱਠ ਜਾਂਦਾ ਹਾਂ ਹਵਾ ਦੇ ਵਾਰ ਤੋਂ ਪਿਛੋਂ...ਸੁਨੀਲ ਚੰਦਿਆਣਵੀ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ.. ਸੁਰਜੀਤ ਪਾਤਰ
ਸ਼ਹਿਰ ਨੂੰ ਹਰ ਹਾਲ, ਹਰ ਕੀਮਤ 'ਤੇ ਰੁਸ਼ਨਾਉਣਾ ਪਵੇਗਾ
ਦੀਵਿਆਂ ਵਿੱਚ ਰਾਤ ਭਰ ਲਹੂ ਦਿਲ ਦਾ ਪਾਉਣਾ ਪਵੇਗਾ.. ਕੁਲਵਿੰਦਰ
ਕੱਟ ਸਕਿਆ ਨਾ ਮੋਹ ਦਾ ਜਾਲ ਤੇ ਹਰਨਾ ਪਿਆ,
ਅੱਜ ਵੀ ਮੈਨੂੰ ਬੁੱਧ ਹੋਣਾ ਮੁਲਤਵੀ ਕਰਨਾ ਪਿਆ .. ਜਸਵਿੰਦਰ 

ਤੇਰੇ ਨਾ 'ਤੇ ਬਣਾਏ ਮਾਰਗਾਂ 'ਤੇ ਨੇ ਰੌਣਕਾਂ ਹਰਦਮ,
ਤੇਰੇ ਦੱਸੇ ਦਿਖਾਏ ਰਾਹ 'ਤੇ ਹੈ ਵੀਰਾਨਗੀ ਕਿੰਨੀ.. ਹਰਦਿਆਲ ਸਾਗਰ
ਖ਼ਬਰੇ ਕਦ ਕੋਈ ਫਰਿਸ਼ਤਾ ਆਣ ਜਗਾਵੇ ਇਹਨਾਂ ਨੂੰ,
ਮਰ ਮੁੱਕੀਆਂ ਰੀਝਾਂ ਨੂੰ ਵੀ ਛੇਤੀ ਨਹੀਂ ਦਫਨਾਈਦਾ.. ਹਰਮਿੰਦਰ ਕੋਹਾਰਵਾਲਾ
ਝੀਲਾਂ ਤਰਦੇ, ਨਦੀਆਂ ਤਰਦੇ, ਡੂੰਘੇ ਸਾਗਰ ਤਰਦੇ ਲੋਕ,
ਐਪਰ ਆਪਣੇ ਮਨ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ. ਤ੍ਰੈਲੋਚਨ ਲੋਚੀ  
ਨਜ਼ਰੀਆ ਹੀ ਤੈਅ ਕਰਦਾ, ਨਜ਼ਾਰਾ ਕਿਸ ਤਰਾਂ ਦਾ ਹੈ,
ਘੜਾ ਹੈ ਪਾਪ ਦਾ ਭਰਿਆ, ਕਦੀ ਇਹ ਜਿਸਮ ਗੰਗਾ ਹੈ .. ਹਰਦਿਆਲ ਸਾਗਰ
ਹੈ ਅਜਬ ਦਿਲਕਸ਼ੀ ਇਹ ਅੱਜ ਕਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ ਦੀਵੇ ਵੀ ਬਲ ਰਹੇ ਨੇ .. ਸ਼ੌਕਤ ਢੰਡਵਾੜਵੀ

Friday, June 15, 2012

ਜਾ ਆਪਣੇ ਖੂਨ ਦੇ ਇਲਜ਼ਾਮ ਤੋਂ ਤੈਨੂੰ ਬਰੀ ਕੀਤਾ
ਸ਼ਹਾਦਤ ਦੇਣ ਵਾਲੇ ਦਾ ਕੋਈ ਕਾਤਿਲ ਨਹੀਂ ਹੁੰਦਾ.. ਕਵਿੰਦਰ ਚਾਂਦ
ਨਹੀਂ ਮਹਿਫੂਜ਼ ਹੁਣ ਬੇੜੀ,ਨਦੀ 'ਤੇ ਪੁਲ ਬਣਾ ਲਈਏ,
ਕਿ ਆ ਆਪਾਂ ਮੁਹੱਬਤ ਨੂੰ ਵੀ ਰਿਸ਼ਤੇ ਵਿੱਚ ਵਟਾ ਲਈਏ.. ਸੁਰਜੀਤ ਜੱਜ
ਦੁਨੀਆਦਾਰੀ ਇੰਝ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ,
ਦਰ ਖੁੱਲ੍ਹਾ ਹੈ ਪਰ ਵੀ ਨੇ, ਪਰ ਸੀਨੇ ਵਿੱਚ ਪਰਵਾਜ਼ ਨਹੀਂ.. ਅਮਰੀਕ ਪੂਨੀ
ਤੂੰ ਕੀ ਜਾਣੇ ਰਾਤਾਂ ਦੇ ਪਿੱਛੇ ਪਿੱਛੇ, ਕਿੰਨੀ ਕਿੰਨੀ ਦੂਰ ਉਜਾਲੇ ਜਾਂਦੇ ਨੇ,
ਰਸਤਾ ਦੱਸਣ ਵਾਲੇ ਨਾਲ ਨਹੀਂ ਜਾਂਦੇ, ਮੰਜ਼ਿਲ ਤੱਕ ਪੈਰਾਂ ਦੇ ਛਾਲੇ ਜਾਂਦੇ ਨੇ.. ਸੁਭਾਸ਼ ਕਲਾਕਾਰ
ਚਿੰਗਾਰੀ ਮਿਲ ਹੀ ਜਾਣੀ ਸੀ ਯਕੀਨਨ ਅਣਬੁਝੀ  ਕੋਈ,
ਸਮਾਂ ਮੈਨੂੰ ਹੀ ਮਿਲ ਸਕਿਆ ਨਾ ਆਪਣੀ ਰਾਖ਼ ਫੋਲਣ ਦਾ.. ਰਾਜਿੰਦਰਜੀਤ
ਆਪਣੇ ਮਨ ਦੀ ਸਲਤਨਤ ਨੂੰ ਕਰ ਲਿਆ ਜਿਸ ਨੇ ਫ਼ਤਿਹ,
ਦੋਸਤੋ ਉਹ ਆਦਮੀ ਸਮਝੋ ਸਿਕੰਦਰ ਹੋ ਗਿਆ .. ਬਰਜਿੰਦਰ ਚੌਹਾਨ
ਇਸ ਘਰ 'ਚ ਹੁੰਦਾ ਹਾਦਸਾ ਐਸਾ ਕੀ ਵੇਖਿਆ,
ਦੀਵਾਰ ਉੱਤੋਂ ਤੜਫ਼ ਕੇ ਤਸਵੀਰ ਡਿੱਗ ਪਈ.. ਸੁਰਜੀਤ ਪਾਤਰ
ਵੰਡ ਵੰਡਾਈ ਕਿੱਲੇ ਖੇਤ ਮਕਾਨਾਂ ਦੀ,
ਬਿਨ ਲਾਲਚ ਤਾਂ ਯਾਰ ਖਿਲਾਰੇ ਨਹੀਂ ਹੁੰਦੇ
ਧਰਤੀ ਪੀ ਲੈਂਦੀ ਹੈ ਅੱਥਰੂ ਅਬਲਾ ਦੇ,
ਉਂਝ ਤਾਂ ਖੂਹਾਂ ਦੇ ਪਾਣੀ ਖਾਰੇ ਨਹੀਂ ਹੁੰਦੇ.. ਜਾਗੀਰ ਸਿੰਘ ਪ੍ਰੀਤ
ਮੈਂ ਰਾਹਾਂ 'ਤੇ ਨਹੀਂ ਤੁਰਦਾ,ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗੁਆਹ ਬਣਦੇ ..ਸੁਰਜੀਤ ਪਾਤਰ
ਉਮੜਿਆ ਸੀ ਜਦੋਂ ਦਿਲ 'ਚੋਂ ਜਵਾਰਭਾਟਾ ਸੀ,
ਪਹੁੰਚ ਕੇ ਪਲਕ 'ਤੇ ਹੰਝੂ ਕੁ ਹੋ ਗਿਆ ਪਾਣੀ ..
ਜੜ੍ਹਾਂ ਤੱਕ ਪਹੁੰਚ ਨਾ ਸਕਿਆ ਸੀ ਬੇਬਸੀ ਉਸਦੀ,
ਬਿਰਖ 'ਤੇ ਜੰਮੀਆਂ ਗਰਦਾਂ ਤਾਂ ਧੋ ਗਿਆ ਪਾਣੀ.. ਵਿਜੇ ਵਿਵੇਕ
ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਕੋਈ ਹਾਦਸਾ
ਲਾਜ਼ਮੀ ਹੁੰਦਾ ਨਹੀਂ ਪੱਥਰ ਹੀ ਠੋਕਰ ਵਾਸਤੇ .. ਜਸਵਿੰਦਰ
ਰਿਸ਼ਤਿਆਂ ਅੰਦਰ ਤਜਾਰਤ ਵਸ ਗਈ ਕੁਝ ਇਸ ਤਰਾਂ
ਹੁਣ ਕਿਸੇ ਦੇ ਵਿਕਣ ਦਾ ਹੁੰਦਾ ਗਿਲਾ ਕੋਈ ਨਹੀਂ .. ਅਮਰੀਕ ਪੂਨੀ
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤ ਬਰਾਤੇ ਜੀਅ ਲੈਣਾ ਸੀ ,
ਦਿਲ ਨੂੰ ਜੇਕਰ ਅੱਗ ਨਾ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ.. Gurtej Koharwala
ਬਿਰਛ ਤੋਂ ਝੜ ਧਰਤੀ 'ਤੇ ਡਿੱਗਣ ਦਾ ਕਿੱਡਾ ਸੀ ਸਫ਼ਰ,
ਓਹੀ ਪੱਤਾ ਜਾਣਦਾ ਹੈ ਬਿਰਛ ਤੋਂ ਜੋ ਟੁੱਟਿਆ... ਕਮਲ ਨੇਤਰ
ਅਸੀਂ ਨਦੀਆਂ 'ਚੋਂ ਕੱਢ ਕੇ ਬੇੜੀਆਂ ਥਲਾਂ ਵਿੱਚ ਟਿਕਾ ਆਏ,
ਇੰਨ੍ਹਾਂ ਦੀ ਇਸ ਤੋਂ ਵਧ ਕੇ ਕੌਣ ਕਰ ਸਕਦਾ ਹਿਫ਼ਾਜ਼ਤ ਹੈ.. ਸੁਰਜੀਤ ਜੱਜ
ਦੁਨੀਆਂ ਦੀ ਇਸ ਮੰਡੀ ਅੰਦਰ,ਸਾਡੀ ਵੀ ਕੀਮਤ ਹੋਣੀ ਸੀ,
ਜੇ ਤਨ ਦੀ ਖੁਸ਼ਹਾਲੀ ਖ਼ਾਤਰ ਰੂਹ ਦਾ ਸੌਦਾ ਕਰ ਲੈਂਦੇ.. ਸ਼ਮਸ਼ੇਰ ਮੋਹੀ
ਰਿਹਾ ਹਰ ਵਕ਼ਤ ਤੇਰੀ ਪਲਕ ਤੋਂ ਝੜ ਜਾਣ ਦਾ ਖਦਸ਼ਾ
ਹੰਢਾਈ ਜੂਨ ਹੰਝੂ ਦੀ ਸਮੁੰਦਰ ਹੋਣ ਤੋਂ ਪਹਿਲਾਂ.. ਜਗਵਿੰਦਰ ਜੋਧਾ
ਹੁਣ ਹੋਰ ਬਹਿਸ ਫਜ਼ੂਲ ਹੈ, ਇਸ ਚੰਨ ਨੂੰ ਦਾਗ ਕਬੂਲ ਹੈ
ਕਿ ਸ਼ੀਸ਼ਿਆਂ ਤੋਂ ਕੀ ਪੁੱਛਣਾ ਜੇ ਤੇਰੀ ਨਜ਼ਰ 'ਚ ਹੁਸੀਨ ਹਾਂ. ਸੁਖਵਿੰਦਰ ਅੰਮ੍ਰਿਤ
ਗੋਰੀ ਧਰਤੀ,ਕੋਰੇ ਰਿਸ਼ਤੇ, ਰੀਝ ਦਿਲਾਂ ਵਿੱਚ ਇੱਕੋ
ਪੁੱਤਰ ਸਦਾ ਅਸਥ ਅਖੀਰੀ, ਕੀਰਤਪੁਰ ਨੂੰ ਘੱਲੇ.. ਗੁਰਭਜਨ ਗਿੱਲ
ਬੈਠਕ 'ਚ ਹੈ ਸਜਾਇਆ ਬਿਜੜੇ ਦਾ ਆਲ੍ਹਣਾ
ਵਸਦੇ ਘਰਾਂ ਦੀ ਸ਼ਾਨ ਹੈ ਉੱਜੜੇ ਘਰਾਂ ਦੇ ਨਾਲ.. ਅਮਰਜੀਤ ਸੰਧੂ

ਨੈਣ ਨਦੀ ਵੀ.......... ਗ਼ਜ਼ਲ / Vijay Vivek

ਨੈਣ ਨਦੀ ਵੀ, ਦਿਲ ਦਰਿਆ ਵੀ ਸਭ ਗੰਧਲੇ ਕਰ ਦੇਵਾਂਗੇ
ਲਗਦਾ ਹੈ ਇਕ ਦਿਨ ਜੰਗਲ ਦਾ ਖਾਲੀਪਣ ਭਰ ਦੇਵਾਂਗੇ

ਵੱਖਰੀ ਗੱਲ ਹੈ ਤੇਰੀ ਅੱਖ ਦੀ ਜੋਤ ਲਵਾਂਗੇ ਬਦਲੇ ਵਿਚ
ਪਰ ਸੂਰਜ ਨੂੰ ਲਾਹ ਕੇ ਤੇਰੇ ਟੇਬਲ ‘ਤੇ ਧਰ ਦੇਵਾਂਗੇ

ਛੱਡ ਕੇ ਗੁੱਡੀਆਂ ਗੇਂਦਾਂ ਆ ਉਲਝਣਗੇ ਕਲਾਂ ਕਲਾਵਾਂ
ਚੌੜ ਚੜੀਤੇ ਬਾਲਾਂ ਨੂੰ ਕੁਝ ਏਦਾਂ ਦੇ ਡਰ ਦੇਵਾਂਗੇ

ਨਾ ਮਗਰਾਂ ਘੜਿਆਲਾਂ ਦਾ ਡਰ ਨਾ ਕੋਈ ਖਤਰਾ ਡੁਬੋਣ ਦਾ
ਕੁਸ਼ਲ ਤੈਰਾਕਾਂ ਨੂੰ ਏਦਾਂ ਦੇ ਸੁੱਕੇ ਸਰਵਰ ਦੇਵਾਂਗੇ

ਅਸਾਂ ਜਿਹਾ ਘਰ ਫੂਕ ਸੁਦਾਗਰ ਨਹੀਂ ਮਿਲਣਾ ਇਸ ਦੁਨੀਆਂ ਵਿਚ
ਬੇਹੇ ਫੁੱਲਾਂ ਦੇ ਬਦਲੇ ਵੀ ਤਾਜ਼ੇ ਪੱਥਰ ਦੇਵਾਂਗੇ

ਜਪ-ਤਪ ਤੇ ਰੀਝਣ ਵਾਲੇ ਨਹੀਂ ਪਹਿਲੇ ਭੋਲੇ ਨਾਥ ਅਸੀਂ
ਪਹਿਲਾਂ ਸਾਡਾ ਕਾਸਾ ਭਰਦੇ, ਫਿਰ ਤੈਨੂੰ ਵਰ ਦੇਵਾਂਗੇ

Thursday, June 14, 2012

ਆਹ ਚੁੱਕ ਆਪਣੇ ਤਾਂਘ ਤਸਵੁਰ ਰੋਣਾ ਕਿਹੜੀ ਗੱਲੇ
ਉਮਰਾ ਦੀ ਮੈਲੀ ਚਾਦਰ ਵਿਚ ਬੰਨ੍ਹ ਇਕਲਾਪਾ ਪੱਲੇ
..............ਤੇ ਜੋਗੀ ਚੱਲੇ
ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ
ਸਾਂਭ ਮਿਲਣ ਲਈ ਮਿਥੀਆਂ ਥਾਵਾਂ
ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ
ਆਹ ਚੁੱਕ ਦੁਨੀਆ ਦਾ ਸਿਰਨਾਵਾਂ
ਆਹ ਚੁੱਕ ਸ਼ੁਹਰਤ ,ਆਹ ਚੁੱਕ ਰੁਤਬਾ ,ਆਹ ਚੁੱਕ ਬੱਲੇ-ਬੱਲੇ
................................................ਤੇ ਜੋਗੀ ਚੱਲੇ
ਨਾਮ ਤੇਰੇ ਦਾ ਪਹਿਲਾ ਅੱਖਰ
ਡੁ ਲ੍ਹਦੀ ਅੱਖ ਦਾ ਖਾਰਾ ਅੱਥਰ
ਆਹ ਚੁੱਕ ਦੁੱਖ ਦਾ ਭਾਰਾ ਪੱਥਰ
ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ
ਆਹ ਚੁੱਕ ਤੜਪਣ,ਆਹ ਚੁੱਕ ਭਟਕਣ ,ਆਹ ਚੁੱਕ ਦਰਦ ਅਵੱਲੇ
.............................................ਤੇ ਜੋਗੀ ਚੱਲੇ
ਆਹ ਚੁੱਕ ਆਪਣਾ ਮਾਲ ਖ਼ਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫ਼ਤਵਾ ਤੇ ਜੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖਬਰੇ ਕਿਹੜੇ ਕੂਟੀਂ,ਖਬਰੇ ਕਵਣ ਦਿਸ਼ਾਵਾਂ ਵੱਲੇ
...............................................ਤੇ ਜੋਗੀ ਚੱਲੇ
ਆਹ ਚੁੱਕ ਦੀਵਾ ਤੇ ਆਹ ਚੁੱਕ ਬਾਤੀ
ਦੇਹ ਇਹ ਸੰਧਿਆ ਚੁੱਪ -ਚੁਪਾਤੀ
ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ
ਹੋਰ ਕੋਈ ਜੇ ਚੀਜ਼ ਗੁਆਚੀ
ਅੱਜ ਲੈ ਲੈ ਚੱਲ ਭਲਕੇ ਲੈ ਲ ਈਂ, ਪਰਸੋਂ ਖੂਹ ਦੇ ਥੱਲੇ
....................................................ਤੇ ਜੋਗੀ ਚੱਲੇ

-ਵਿਜੇ ਵਿਵੇਕ
ਇਓਂ ਨਾਂ ਤੂੰ ਫੇਰ ਅੱਖੀਆਂ ਇਓਂ ਨਾਂ ਨਕਾਰ ਮੈਨੂੰ,
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ..

ਕੋਈ ਹੋਰ ਪੜ੍ਹ ਨਾਂ ਸਕਦਾ ਤਫ਼ਸੀਰ ਕਰ ਨਾਂ ਸਕਦਾ,
ਮੈਂ ਸਤਰ-ਸਤਰ ਤੇਰੀ ਤੂੰ ਹੀ ਉਚਾਰ ਮੈਨੂੰ..

ਬਿੰਦੀ ਕੋਈ ਲਗਾਦੇ ’ਤੇ ਡੰਡੀਆਂ ਵੀ ਪਾ ਦੇ,
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ..

ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ,
ਤੂੰ ਦਿਲ ਦੇ ਵਰਕਿਆਂ ’ਤੇ ਏਦਾਂ ਉਤਾਰ ਮੈਨੂੰ..

ਜੇ ਕਹਿ ਦਏਂ ਤੂੰ ਮੈਨੂੰ "ਮੈਂ ਕਰਦਾ ਪਿਆਰ ਤੈਨੂੰ",
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ..

ਤੈਥੋਂ ਜੇ ਮੁੱਖ ਮੈਂ ਮੋੜ੍ਹਾਂ ਕੀਤਾ ਜੇ ਕੌਲ ਤੋੜਾਂ,
ਤੂੰ ਹਰਫ਼-ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ.. SUKHWINDER AMRIT
ਕੁਝ ਇੱਕ ਪੱਥਰ ਰਹਿ ਜਾਣੇ ਨੇ, ਜਾਂ ਫੇਰ ਜ਼ਹਿਰੀ ਬਰਛੇ
ਇਸ ਦੁਨੀਆਂ ਤੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂ...
ਮੁਹੱਬਤ ਕਤਰਾ-ਕਤਰਾ ਮਿਲ ਰਹੀ ਹੈ ਦਿਲ ਤਿਹਾਏ ਨੂੰ,
ਝਨਾਂ ਬਣਕੇ ਜੋ ਆ ਜਾਏ, ਕੋਈ ਐਸਾ ਨਹੀਂ ਮਿਲਦਾ।
Ulfat Bajwa

Wednesday, June 13, 2012

ਜੇ ਜ਼ਰੂਰਤਾਂ ਨਾ ਹੁੰਦੀਆਂ ਤਾਂ ਰੱਬ ਦੀ ਵੀ ਜ਼ਰੂਰਤ ਨਾ ਹੁੰਦੀ...ਅਗਿਆਤ 
ਮੈਂ ਕਤਰਾ ਨੀਰ ਦਾ ਹਾਂ ਤੂੰ ਸਿੱਪੀ ਸਮੁੰਦਰ ਦੀ ,
ਜ਼ਬਰ ਕਰ ਸੀਨੇ ਆਪਣੇ 'ਚ ਦੇ ਮੋਤੀ ਬਣਾ ਮੈਨੂੰ.. ਰੁਪਿੰਦਰ ਮਾਨ
ਮਨੁੱਖ ਦੇ ਸਭ ਤੋਂ ਵੱਡੇ ਯੁੱਧ ਉਹ ਹੁੰਦੇ ਹਨ, ਜਿਹੜੇ ਉਹ ਆਪਣੇ ਅੰਦਰ ਲੜਦਾ ਹੈ..ਅਫਰੀਕਨ ਕਹਾਵਤ
ਵਰ੍ਹਿਆਂ ਵਿਚ ਕਮਾਏ ਰਿਸ਼ਤੇ
ਪਲ ਵਿਚ ਹੋਣ ਪਰਾਏ ਰਿਸ਼ਤੇ
ਜੋ ਗਰਜ਼ਾਂ ਦੇ ਗਰਭੋਂ ਜੰਮੇ
ਸਾਨੂੰ ਰਾਸ ਨਾ ਆਏ ਰਿਸ਼ਤੇ.. Lok Raj
महफिल से उठ जाने वालो
तुम लोगों पे क्या इलज़ाम
तुम आबाद घरों के बासी
मैं आवारा और बदनाम
मेरे साथी खाली जाम!!!

साहिर
ਨਾ ਪੱਤਣ ਹੈ ਨਾ ਪਨਘਟ ਹੈ ਨਾ ਕੋਈ ਡਾਰ ਹਿਰਨਾਂ ਦੀ
ਬਨਾਉਟੀ ਕੰਢਿਆਂ ਅੰਦਰ, ਕਿਵੇਂ ਖੁਦ ਨੂੰ ਨਦੀ ਆਖਾਂ..Lok Raj

ਮਾਂ ਨੇ ਵਾਰੀ ਕੁੱਲ ਹਯਾਤੀ, ਮਾਂ ਦੇ ਹਿੱਸੇ ਇੱਕ ਦਿਹਾੜਾ
ਕੋਈ ਇਸ ਦਾ ਉੱਤਰ ਦੇਵੇ, ਏਥੇ ਵੀ ਕਿਓਂ ਏਡਾ ਪਾੜਾ? Lok Raj
ਤਾਣਾ ਬਾਣਾ ਇਸ ਜੀਵਨ ਦਾ, ਕਦੇ ਸਮਝ ਨਾ ਆਇਆ
ਕੋਈ ਕਿਧਰੇ ਲਿਪਟ ਰਿਹਾ ਹੈ, ਕੋਈ ਲਟਕਿਆ ਹੋਇਆ ..Lok Raj
ਦਿਸ-ਹੱਦੇ ਤੱਕ ਖੰਡਰ ਨਜ਼ਰੀਂ ਆਉਂਦੇ ਨੇ
ਟੁੱਟ ਜਾਂਦਾ ਹੈ ਤਾਜ ਮਹਿਲ ਜਦ ਖ਼ਾਬਾਂ ਦਾ.. Lok Raj
ਲੂਸੀ ਧਰਤੀ ਝੁਲਸੇ ਬਿਰਖ ਗਵਾਹੀ ਨੇ
ਫੈਲ ਗਿਆ ਹੈ ਖੇਤਰਫਲ ਸ਼ਮਸ਼ਾਨਾਂ ਦਾ..Lok Raj

ਹਾਂ, ਨਹੀਂ ਜਾਣਾ ਕਿਤੇ, ਬਸ ਤੁਰਨ ਦਾ ਹੀ ਸ਼ੌਕ ਹੈ
ਮੇਰਿਆਂ ਪੈਰਾਂ ਨੂੰ ਏਨਾ ਇਸ਼ਕ ਹੈ ਰਾਹਵਾਂ ਦੇ ਨਾਲ .. Lok Raj

ਆਪਣੇ ਆਪ ਨੂੰ ਮੰਨਦਾ ਬੰਦਾ
ਕੁਦਰਤ ਦੀ ਸਰਵੋਤਮ ਰਚਨਾ
ਗੱਲ ਤੁਰੇ ਜਦ ਵੰਡ ਛਕਣ ਦੀ
ਰਹਿੰਦਾ ਹੈ ਕਿਓਂ ਸਭ ਤੋਂ ਪਿਛੇ? Lok Raj
ਸਾਨੂੰ ਭਾਉਂਦੇ ਕਿੰਝ ਤੇਰੇ ਉਹ ਤਲਾਬ ਅਤੇ ਝੀਲਾਂ
ਸਾਡਾ ਦਿਲ ਲੱਗਾ ਡੂੰਘੇ ਨੀਲੇ ਪਾਣੀਆਂ ਦੇ ਨਾਲ.. Lok Raj
ਸਾਂਭ ਕੇ ਬੈਠਾ ਅੱਥਰੂ ਸਾਰੀ ਧਰਤੀ ਦੇ
ਪੁਛਦੇ ਨੇ ਕਿਓਂ ਸਾਗਰ ਏਨਾ ਖਾਰਾ ਏ.. Lok Raj
ਕੀ ਪਤਾ ਸੀ ਉਹ ਬਦਲਕੇ ਬੇਵਫ਼ਾ ਹੋ ਜਾਏਗਾ
ਜਦ ਤਰਾਸ਼ੂੰਗਾ ਮੈਂ ਪੱਥਰ ਉਹ ਖ਼ੁਦਾ ਹੋ ਜਾਏਗਾ...ਸੁਖਦਰਸ਼ਨ ਧਾਲੀਵਾਲ
ਮੈਂ ਸਜਾ ਕੇ ਖ਼ਾਬ ਪਲਕਾਂ ਤੇ ਅਜੇ ਰੱਖੇ ਹੀ ਸੀ
ਪਰ ਫ਼ਸਾ ਕੇ ਲੈ ਗਿਆ ਕੋਈ ਨਜ਼ਰ ਦੇ ਜਾਲ਼ ਵਿਚ ..ਸੁਖਦਰਸ਼ਨ ਧਾਲੀਵਾਲ
ਅਜਬ ਜਿਹੇ ਸਕੂਨ 'ਚ ਡੁੱਬ ਗਈ ਸੀ ਕਬਰ ਦੀ ਮਿੱਟੀ
ਡੁਬੋ ਕੇ ਮਹਿਕ ਵਿੱਚ ਜਦੋਂ ਤੂੰ ਆਪਣੀ ਫੁੱਲ ਚੜਾਇਆ ਸੀ.. ਸੁਖਦਰਸ਼ਨ ਧਾਲੀਵਾਲ
कल किसी और ने ख़रीद लिया तो गिला मत करना
इस लिए हम तेरे शहर में सब से पहले बिकने आए हैं.. unknown

kal kisi aur ne khreed liya toh gila mat krna,
isi liye hum tere shehar mein sab se pehle bikne aye hain....Unknwn
जो नज़र आर पार हो जाए
वही दिल का करार हो जाए ,
तेरे चेहरे को देखले अगर
चाँद भी शर्मसार हो जाए ,
शीशे को अपने सामने से हटा
ये ना हो खुद से प्यार हो जाए..

Tuesday, June 12, 2012

इश्क दिल में रहे तो रुसवा है
लब पे आए तो राज़ हो जाये .. फैज़ अहमद फैज़
मैं मोहब्बत में महकता हुआ ख़त हूँ मुझको
ज़िन्दगी अपनी किताबों में छुपा कर ले जाये.. बशीर बद्र
वक़्त कहाँ तक मेरी  ख़ाक उड़ाएगा
मैं तो लिपटा हूँ मिट्टी की चादर से ..
ਕੋਈ ਤਿਤਲੀ ,ਕੋਈ ਖੁਸ਼ਬੂ ,ਨਾ ਰੰਗ ਉਸ ਨੂੰ ਭਾਉਂਦਾ ਹੈ ,
ਮਗਰ ਉਹ ਸ਼ਖ਼ਸ ਫਿਰ ਵੀ ਬਾਗ ਦਾ ਮਾਲੀ ਕਹਾਉਂਦਾ ਹੈ .. ਸੁਰਜੀਤ ਜੱਜ
ਆਮ ਇਨਸਾਨ ਹਾਂ,ਸਿਕੰਦਰ ਨਹੀਂ, ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਹਿਸ਼ ਕੋਈ,
ਇਹ ਜ਼ਮਾਨਾ ਤਾਂ ਐਵੇਂ ਫਤਿਹ ਹੋ ਗਿਆ, ਸਿਰਫ਼ ਤੈਨੂੰ ਫ਼ਤਿਹ ਕਰਦਿਆਂ ਕਰਦਿਆਂ.. ਸੁਰਜੀਤ ਸਖੀ

Monday, June 11, 2012

ਐਨ ਹੱਡਾਂ 'ਤੇ ਸਹਿਣੀ ਪੈਣੀ ਹੈ , ਖ਼ੁਦ ਹੰਢਾਕੇ ਹੀ ਕਹਿਣੀ ਪੈਣੀ ਹੈ,
ਵਾਰਤਾ ਇਸ਼ਕ਼ ਦੀ ਯਕੀਨ ਕਰੀਂ, ਦੇਖ ਸੁਣ ਕੇ ਨਹੀਂ ਲਿਖੀ ਜਾਣੀ.. ਵਿਜੇ ਵਿਵੇਕ
ਹਾਂ ਇੱਕੋ ਸ਼ੈ, ਮੁਤਾਬਿਕ ਉਮਰ ਐਪਰ ਨਾਂ ਬਦਲ ਜਾਂਦੈ,
ਜਵਾਨੀ ਵਿੱਚ ਮੁਹੱਬਤ ਹਾਂ, ਬੁਢਾਪੇ ਵਿੱਚ ਇਬਾਦਤ ਹਾਂ.. ਹਰਦਿਆਲ ਸਾਗਰ
ਸਿਲਸਿਲਾ ਤਾਂ ਇਹ ਪੰਘੂੜੇ ਨਾਲ ਹੋ ਜਾਂਦਾ ਸ਼ੁਰੂ ,
ਫੇਰ ਸਿਵਿਆਂ ਤੀਕ ਰਹਿੰਦੀ ਹੈ ਜ਼ਰੂਰਤ ਬਿਰਖ ਦੀ .. ਬਰਜਿੰਦਰ ਚੌਹਾਨ
ਤਿਤਲੀ ਦੇ ਪਰਾਂ 'ਚ ਮੇਖਾਂ ਲਾ ਕੇ ਫੁੱਲ ਬਣਾਉਂਦਾ ਹੈ
ਅੱਜ ਕੱਲ ਬੰਦਾ ਯਾਰੋ ਏਦਾਂ ਘਰ ਸਜਾਉਂਦਾ ਹੈ .. ਸੰਤੋਖ ਮਿਨਹਾਸ
ਘਰ ਲੱਗਦਾ ਹੈ ਪਿੰਜਰਾ ਉਹਨੂੰ ਜਿਹੜੇ ਮਨ ਵਿੱਚ ਅੰਬਰ ਨੇ,
ਜੋ ਅੰਬਰ ਨੂੰ ਭੁੱਲ ਚੁੱਕਿਐ ਉਹਨੂੰ ਪਿੰਜਰਾ ਵੀ ਘਰ ਲੱਗਦਾ ਹੈ.. ਸੁਰਿੰਦਰਪ੍ਰੀਤ ਘਣੀਆ
ਤਮਾਕੂ ਲੋਕਤੰਤਰ ਹੈ, ਹੈ ਸੰਸਦ ਚਿਲਮ ਦੇ ਵਾਂਗਰ ,
ਵਤਨ ਹੈ ਸੁਲਗਦਾ ਹੁੱਕਾ, ਸਿਆਸਤ ਗੁੜਗੁੜਾਉਂਦੀ ਹੈ.. ਹਰਦਿਆਲ ਸਾਗਰ
ਉਹ ਹੈ ਪਾਰਦਰਸ਼ੀ,ਸੰਦਲੀ ,ਨੀਲੀ, ਸੁਨਹਿਰੀ ਹੈ
ਨਦੀ ਦੀ ਤੋਰ ਦੱਸ ਦਿੰਦੀ ਹੈ, ਉਹ ਕਿੰਨੀ ਕੁ ਗਹਿਰੀ ਹੈ.. ਸਤੀਸ਼ ਗੁਲਾਟੀ 

Sunday, June 10, 2012

ਟੁੱਟਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ
ਤੈਨੂੰ  ਮਿਲ ਗਈ ਮੰਜ਼ਿਲ, ਮੈਂ ਫਿਰ ਮੁਸਾਫ਼ਿਰ ਹੋ ਗਿਆ.... ਕੁਲਵੀਰ ਗੋਜਰਾ
ਜੇ ਆਈ ਪਤਝੜ ਹੈ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲਭ ਕੇ ਕਿਤਿਓਂ ਲਿਆਉਨਾਂ ਕਲਮਾਂ, ਤੂੰ ਫੁੱਲਾਂ ਜੋਗੀ ਜਮੀਨ ਰੱਖੀਂ.. ਸੁਰਜੀਤ ਪਾਤਰ 
ਚਲੋ ਪਹਿਚਾਣ ਤਾਂ ਹੋਈ ਕਿ ਮਾਨਵ ਹੀ ਹੈ ਬੜਾ ਸਭ ਤੋਂ,
ਅਖੀਰੀ ਮਿਟ ਗਿਆ ਹੈ ਭਰਮ ਤੇਰਾ ਦੇਵਤਾ ਬਣ ਕੇ... ਗੁਰਨਾਮ ਗਿੱਲ
ਕਦੀ ਮਾਨਵ,ਕਦੀ ਦਾਨਵ, ਕਦੇ ਮੈਂ ਦੇਵਤਾ ਹੁੰਨੈਂ,
ਮੈਂ ਕੀ ਹਾਂ ,ਕਿਸ ਤਰਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਨੈਂ.. ਹਰਦਿਆਲ ਸਾਗਰ
किसी के हिस्से में मकां आया
किसी के हिस्से में दुकां आई
मैं घर में सबसे छोटा था
मेरे हिस्से में माँ आई.. Munnawar Rana
ਖੁਦਕੁਸ਼ੀ ਕੇ ਲੀਏ ਚਾਹੀਏ ਜ਼ਰਾ ਸਾ ਮਗਰ
ਜੀਨੇ ਕੇ ਲੀਏ ਬਹੁਤ ਜ਼ਹਿਰ ਪੀਨਾ ਪੜਤਾ ਹੈ..

ख़ुदकुशी के लिए चाहिए जरा सा मगर
जीने के लिए बहुत ज़हर पीना पड़ता है..

Khudkushi ke liye chahiye zra sa magar,
jeene kel iye bahut zehar peena pdta hai.. Unknown
ਸਾਡੇ ਕੋਲ ਆਕਾਸ਼ ਨਹੀਂ ਸੀ ਜਿਸ 'ਤੇ ਚੜਦੇ ਲਹਿੰਦੇ
ਸਾਡੇ ਸੂਰਜ ਵੀ ਸਾਡੇ ਲਈ ਇੱਕ ਸੰਤਾਪ ਰਹੇ ਨੇ .. unknown

An Awesome Gazal by Sukhdarshan Dhaliwal

ਗ਼ਜ਼ਲ

ਕਰੀਂ ਨਾ ਸੋਗ ਮੇਰੇ ਜਾਣ ਦਾ ਤੂੰ ਬਸ ਦੁਆ ਦੇਵੀਂ
ਤੂੰ ਕਰਕੇ ਯਾਦ ਕੋਈ ਪਲ ਸੁਹਾਵਾ ਮੁਸਕੁਰਾ ਦੇਵੀਂ

ਜੇ ਮੈਂ ਤੈਨੂੰ ਮਿਲੇ ਬਿਨ ਹੀ ਅਚਾਨਕ ਤੁਰ ਗਿਆ ਏਥੋਂ
ਨਾ ਅਥਰੂ ਡੋਲ੍ਹ ਮੇਰੀ ਕਬਰ ਤੇ ਮੈਨੂੰ ਸਜ਼ਾ ਦੇਵੀਂ

ਤੜਪਦਾ ਮਰ ਗਿਆ ਜੇ ਮੈਂ ਤੇਰੇ ਰਾਹਾਂ 'ਚ ਤਿਰਹਾਇਆ
ਤੂੰ ਰਖ ਕੇ ਗੋਦ ਵਿਚ ਸਿਰ ਮੇਰਾ ਤੇਹ ਮੇਰੀ ਬੁਝਾ ਦੇਵੀਂ

ਮਿਲੇਗਾ ਚੈਨ ਮੇਰੀ ਰੂਹ ਨੂੰ, ਮਿਲ ਜਾਏਗੀ ਮੁਕਤੀ
ਤੂੰ ਛੁਹ ਕੇ ਰਾਖ਼ ਮੇਰੀ ਯਾਦ ਵਿਚ ਦੀਵਾ ਜਗਾ ਦੇਵੀਂ

ਜੇ ਕੋਈ ਖ਼ਤ ਮੇਰਾ ਤੈਨੂੰ ਰੁਲਾਏ ਯਾਦ ਵਿਚ ਮੇਰੀ
ਭੁਲਾ ਕੇ ਸ਼ਬਦ ਸਾਰੇ ਇਸ ਦੇ ਤੂੰ ਇਹਨੂੰ ਜਲਾ ਦੇਵੀਂ

ਜੇ ਕੋਈ ਅਣਕਹੀ ਗੱਲ ਰਹਿ ਗਈ ਹੋਵੇ ਤੇਰੇ ਦਿਲ ਵਿਚ
ਉਹਦੇ ਅਹਿਸਾਸ ਨੂੰ ਚੁੰਮ ਕੇ, ਬਣਾ ਤਿਤਲੀ ਉਡਾ ਦੇਵੀਂ

ਅਨਾਦੀ ਸਾਂਝ ਦੇ ਅਨੁਭਵ ਚੋਂ ਜੇ ਕੋਈ ਚੁਭਨ ਜਾਗੀ
ਤਾਂ ਦੇ ਲੋਰੀ ਰੁਹਾਨੀ ਵਲਵਲੇ ਦੀ ਤੂੰ ਸੁਲਾ ਦੇਵੀਂ

ਜੇ ਕੋਈ ਪਿਆਰ ਦਾ ਜੋਗੀ ਤੇਰੇ ਦਰ ਆ ਗਿਆ ਕਿਧਰੇ
ਸਮਝਕੇ ਅਕਸ ਮੇਰਾ, ਮੁਸਕੁਰਾਕੇ ਖ਼ੈਰ ਪਾ ਦੇਵੀਂ

 Sukhdarshan Dhaliwal

Saturday, June 9, 2012

ਲੋਕ ਮਰ ਵੀ ਤਾਂ ਜਾਂਦੇ ਨੇ ...ਅਮਿਤੋਜ (Lok mar vi tan jande ne- Amitoj)

ਇੰਝ ਕਿੰਨੀ ਦੇਰ ਪੁਕਾਰਦਾ ਰਹੇਂਗਾ
ਜਾ ਪਰਤ ਜਾ -
ਆਪਣੇ ਆਪ ਕੋਲ
ਝੱਲਿਆ ! ਹਿਰਖ ਕਾਹਦਾ ?
ਲੋਕ ਮਰ ਵੀ ਤਾਂ ਜਾਂਦੇ ਨੇ

ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ
ਨਾ ਸੁਪਨੇ ਦੀ ਉਂਗਲੀ ਫੜਕੇ ਸੜਕ ਪਾਰ ਕਰਨੀ

ਜੇ ਆਪਣੇ ਆਪ ਨੂੰ 
ਕਿਸੇ ਫੈਸਲੇ ਦੀ ਵਾੜ ਵਿਚ ਡੱਕ ਹੀ ਬੈਠਾਂ
ਤਾਂ ਕਿਸੇ ਨੂੰ ਮੱਦਦ ਲਈ ਨਾ ਪੁਕਾਰ
ਭੋਲਿਆ ! ਤਰਲਾ ਕਾਹਦਾ ?
ਲੋਕ ਮਰ ਵੀ ਤਾਂ ਜਾਂਦੇ ਨੇ

ਦਰਅਸਲ ਤੂੰ ਮੌਤ ਤੋਂ ਡਰ ਰਿਹਾ ਏਂ
ਸ਼ਾਇਦ ਏਸੇ ਲਈ ਹੌਲੀ ਹੌਲੀ ਖ਼ੁਦਕੁਸ਼ੀ ਕਰ ਰਿਹਾ ਏਂ
ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਏ

ਮੌਤ ਨੂੰ ਮੌਤ ਸਮਝ ਕੇ ਮਿਲ
ਬੰਦਿਆ ! ਮੌਤ ਤੋਂ ਕੀ ਡਰਨਾ,
ਲੋਕ ਮਰ ਵੀ ਤਾਂ ਜਾਂਦੇ ਨੇ ...ਅਮਿਤੋਜ

Friday, June 8, 2012

ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ....

ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ
ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ
ਤੇ ਇਕ-ਦਮ, ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ

ਹਾਲਾਂਕਿ ਉਹ ਜਾਣਦਾ ਹੈ
ਕਿ ਭਲ਼ਕੇ ਉਸ ਫੇਰ ਪਰਤ ਆਉਂਣਾ ਹੈ
ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ
ਬੜੀ ਅੜੀ ਕਰਦਾ ਹੈ
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ
ਕਦੇ ਉਹ ਸੁਨਹਿਰੀ ਭੂੰਡੀ ਵਾਂਗ
ਸਣ ਦੇ ਫੁੱਲਾਂ ‘ਤੇ ਖੇਡਦਾ ਹੈ
ਕਦੇ ਉਹ ਜੰਗਲ਼ੀ ਬਿੱਲੇ ਵਾਂਗ
ਮੋਢੇ ਕਮਾਦ ਵਿਚ ਲੁਕਦਾ ਹੈ
ਕਦੇ ਉਹ ਟੁੱਟੀ ਪਤੰਗ ਵਾਂਗ
ਕਬਰਾਂ ਦੀਆਂ ਕਿੱਕਰਾਂ ਵਿਚ ਫ਼ਸਦਾ ਹੈ
ਕਦੇ ਉਹ ਔਂਤਰੀ ਕਰਤਾਰੀ ਦੇ ਦੀਵੇ ਵਾਂਗ
ਖ਼ਾਨਗਾਹ ‘ਤੇ ਬਲ਼ਦਾ ਹੈ
ਦੱਸਿਆ ਨਾ,
ਜਾਣ ਲੱਗਿਆਂ ਬੜੀ ਅੜੀ ਕਰਦਾ ਹੈ

ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ
ਲੋਟਨ ਕਬੂਤਰ ਵਾਂਗ ਇਕ ਬਾਜ਼ੀ ਲਾਉਂਦਾ ਹੈ
ਫਿਰ ਪਹਿਲਣਾਂ ਲਵੇਰੀਆਂ ਨਾਲ਼
ਢਾਬ ਵਿਚ ਇਕ ਤਾਰੀ ਲਾਉਂਦਾ ਹੈ
ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ
ਘਰੋ-ਘਰੀ ਪਹੁੰਚਾਉਂਦਾ ਹੈ
ਰਹਿਰਾਸ ਸੁਣਦਾ ਤੇ,
ਡੰਡਾਉਤ ਕਰਦਾ ਹੈ,
ਪੀਰ-ਫ਼ਕੀਰ ਧਿਆਉਂਦਾ ਹੈ
ਦੱਸਿਆ ਨਾ,
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ

ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ
ਤੇ ਇਕ-ਦਮ, ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ...
...ਅਮਿਤੋਜ

Saturday, June 2, 2012

A subject for a great poet would be God's boredom after the seventh day of creation.
..Nietzsche

Quotes By Bertrand Russell

**The place of the father in the modern suburban family is a very small one, particularly if he plays golf.

**The whole problem with the world is that fools and fanatics are always so certain of themselves, but wiser people so full of doubts.

**This is patently absurd; but whoever wishes to become a philosopher must learn not to be frightened by absurdities.

**This is one of those views which are so absolutely absurd that only very learned men could possibly adopt them.

**We have, in fact, two kinds of morality side by side: one which we preach but do not practice, and another which we practice but seldom preach.

**A stupid man's report of what a clever man says can never be accurate, because he unconsciously translates what he hears into something he can understand.

**Civilized life has altogether grown too tame, and, if it is to be stable, it must provide a harmless outlets for the impulses which our remote ancestors satisfied in hunting.

**Do not fear to be eccentric in opinion, for every opinion now accepted was once eccentric.

**Everything is vague to a degree you do not realize till you have tried to make it precise.

**Government can easily exist without laws, but law cannot exist without government.

**I think we ought always to entertain our opinions with some measure of doubt. I shouldn't wish people dogmatically to believe any philosophy, not even mine.

**I would never die for my beliefs because I might be wrong.

**If a man is offered a fact which goes against his instincts, he will scrutinize it closely, and unless the evidence is overwhelming, he will refuse to believe it. If, on the other hand, he is offered something which affords a reason for acting in accordance to his instincts, he will accept it even on the slightest evidence. The origin of myths is explained in this way.

**If there were in the world today any large number of people who desired their own happiness more than they desired the unhappiness of others, we could have paradise in a few years.

**In all affairs it's a healthy thing now and then to hang a question mark on the things you have long taken for granted.

**In the part of this universe that we know there is great injustice, and often the good suffer, and often the wicked prosper, and one hardly knows which of those is the more annoying.

**It has been said that man is a rational animal. All my life I have been searching for evidence which could support this.
  
**It is a waste of energy to be angry with a man who behaves badly, just as it is to be angry with a car that won't go.

**Life is nothing but a competition to be the criminal rather than the victim.
  
**Many people would sooner die than think; In fact, they do so.

**Mathematics, rightly viewed, possesses not only truth, but supreme beauty - a beauty cold and austere, like that of sculpture.

**Men fear thought as they fear nothing else on earth -- more than ruin -- more even than death.... Thought is subversive and revolutionary, destructive and terrible, thought is merciless to privilege, established institutions, and comfortable habit. Thought looks into the pit of hell and is not afraid. Thought is great and swift and free, the light of the world, and the chief glory of man.
**No one gossips about other people's secret virtues.
   
**Our great democracies still tend to think that a stupid man is more likely to be honest than a clever man.

**Passive acceptance of the teacher's wisdom is easy to most boys and girls. It involves no effort of independent thought, and seems rational because the teacher knows more than his pupils; it is moreover the way to win the favour of the teacher unless he is a very exceptional man. Yet the habit of passive acceptance is a disastrous one in later life. It causes man to seek and to accept a leader, and to accept as a leader whoever is established in that position.

**Patriotism is the willingness to kill and be killed for trivial reasons.

**Patriots always talk of dying for their country but never of killing for their country.
Science may set limits to knowledge, but should not set limits to imagination.

**So far as I can remember, there is not one word in the Gospels in praise of intelligence.

**The good life, as I conceive it, is a happy life. I do not mean that if you are good you will be happy - I mean that if you are happy you will be good.

**The greatest challenge to any thinker is stating the problem in a way that will allow a solution.

**The main things which seem to me important on their own account, and not merely as means to other things, are knowledge, art, instinctive happiness, and relations of friendship or affection.

**The most savage controversies are those about matters as to which there is no good evidence either way.

**The people who are regarded as moral luminaries are those who forego ordinary pleasures themselves and find compensation in interfering with the pleasures of others.
   

Quotes

**We were not born critical of existing society. There was a moment in our lives (or a month, or a year) when certain facts appeared before us, startled us, and then caused us to question beliefs that were strongly fixed in our consciousness - embedded there by years of family prejudices, orthodox schooling, imbibing of newspapers, radio, and television."
Howard Zinn

**"No people can be both ignorant and free."
Thomas Jefferson

**"History is written by those who win and those who dominate."
Edward Said, literary critic

**" If an American is concerned only about his nation, he will not be concerned about the peoples of Asia, Africa, or South America. Is this not why nations engage in the madness of war without the slightest sense of penitence? Is this not why the murder of a citizen of your own nation is a crime, but the murder of citizens of another nation in war is an act of heroic virtue? "
Martin Luther King, Jr.

**"You don't have to burn books to destroy a culture, just get the people to stop reading them."
Ray Bradbury

All by Friedrich Nietzsche

"What labels me, negates me."
— Friedrich Nietzsche

"Anything done for love is beyond good and evil."
— Friedrich Nietzsche

“To forget one's purpose is the commonest form of stupidity.”
Friedrich Nietzsche

"Perhaps I know best why it is man alone who laughs; he alone suffers so deeply that he had to invent laughter."
— Friedrich Nietzsche

"Stupidity in a woman is unfeminine."
— Friedrich Nietzsche

"There are two different types of people in the world, those who want to know, and those who want to believe."
— Friedrich Nietzsche

"All I need is a sheet of paper
and something to write with, and then
I can turn the world upside down."
— Friedrich Nietzsche

"After coming into contact with a religious man I always feel I must wash my hands."
— Friedrich Nietzsche
"Art is the proper task of life. "
— Friedrich Nietzsche
"Every deep thinker is more afraid of being understood than of being misunderstood."
— Friedrich Nietzsche
A girl should be either stunningly beautiful or artistic..!!!

Friday, June 1, 2012

ਮੈਂ ਬੇਗ਼ੈਰਤ ਮੁਰਦਿਆਂ ਦੇ ਸ਼ਹਿਰ ਦਾ ਬਾਸ਼ਿੰਦਾ ਹਾਂ,
ਜਿੱਥੇ ਧੀ ਨੂੰ ਕੁੱਖ ਵਿੱਚ,ਗਰੀਬ ਨੂੰ ਭੁੱਖ ਵਿੱਚ
ਤੇ ਕੁਝ ਜੀਉਂਦੇ ਇਨਸਾਨਾਂ ਨੂੰ ਦੁੱਖ ਵਿੱਚ ਮਾਰਨ ਦਾ ਰਿਵਾਜ ਹੈ...
ਔਰਤ ਜੇ ਕੁੜੀ ਜੰਮਣ ਦਾ ਅਪਰਾਧ ਕਰੇ
ਤਾਂ ਉਸਦਾ ਖਾਵੰਦ ਔਰਤ ਨੂੰ ਜ਼ਿੰਦਾ ਸਾੜ ਨਾ ਦੇਵੇ!!!
ਜਾਂ ਫਿਰ ਉਸਦਾ ਚਿਹਰਾ ਕੁੱਤੇ ਵਾਂਗੂੰ ਖਾ ਨਾ ਜਾਵੇ!!!
ਸੱਚ ਸੁਣਿਆ ਸੀ ਮੈਂ ਕਿ ਇਨਸਾਨ ਅਸਲ ਵਿੱਚ ਮਰਦਾ ਉਦੋਂ ਹੈ
ਜਦੋਂ ਉਸਦਾ ਜ਼ਮੀਰ ਮਰ ਜਾਏ...
ਇਸ ਮੁਰਦਾ ਘਰ ਵਿੱਚ ਜਿਉਂਦੇ ਜਾਗਦੇ ਇਨਸਾਨੋ!!!
ਵੇਖਿਓ ਕਿਤੇ ਤੁਹਾਡਾ ਜ਼ਮੀਰ ਨਾ ਮਰ ਜਾਵੇ...
ਨਹੀਂ ਤਾਂ ਲਾਸ਼ਾਂ ਤਾਂ ਹੋਰ ਵੀ ਬੜੀਆਂ ਬੋਲਦੀਆਂ ਫਿਰਦੀਆਂ ਦੇਖੀਆਂ ਨੇ....written By 'Raj Singh)
ਕਿਸੇ ਸੂਰਜ ਦੁਆਲੇ ਮੈਂ ਵੀ ਧਰਤੀ ਵਾਂਗ ਘੁੰਮਦੀ ਹਾਂ,
ਜ਼ਮਾਨਾ ਕਹਿ ਰਿਹਾ ਕਿੰਨੀ ਆਵਾਰਾ ਹੋ ਗਈ ਹਾਂ ਮੈਂ...Unknown

Kise suraj duaale main v dharti waang ghummdi ha'n...
Zmaana keh reha.. Kinni awara ho gyi ha'n main.

ਬਿਰਹਾ.... ( Birha ) by Shiv Kumar Batalvi



ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲ ਅਥਾਹ !

ਬਾਲ -ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ !

ਜੋ ਚੁੰਮਣ ਮੇਰੇ ਦਰ ਤੇ ਖੜਿਆ
ਇਕ ਅੱਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ

ਮੈਂ ਉਹਨੂੰ ਨਿੱਤ ਉਡੀਕਣ ਬੈਠਾਂ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ !

ਉਹ ਚੁੰਮਣ ਮੇਰੇ ਹਾਣ ਦਾ
ਵਿੱਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ
ਪਰਦੇਸ਼ੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ !

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ..........!!

ਕੰਡਿਆਲੀ ਥੋਰ... Kandhyaali Thohar By Shiv Kumar Batalvi


ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !

ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ ,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ ,
ਸੂਤੀਆਂ ਜਾਵਣ ਨਾੜਾਂ !

ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ ,
ਜਾਂ ਮਰੂਏ ਦਾ ਫੁੱਲ ਬਸੰਤੀ ,
ਜੋ ਠੁੰਗ ਜਾਣ ਗੁਟਾਰਾਂ !

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !
ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ !

ਯਾਦ ਤੇਰੀ ਦੇ ਉੱਚੇ ਮਹਿਲੀਂ ,
ਮੈਂ ਬੈਠੀ ਪਈ ਰੋਵਾਂ ,
ਹਰ ਦਰਵਾਜੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ ,
ਲੁੱਟ ਲਈ ਆਪ ਕੁਹਾਰਾਂ ,
ਬੰਨਣ ਦੀ ਥਾਂ ਬਾਬਲ ਜਿਸ ਦੇ ,
ਆਪ ਕਲੀਰੇ ਲਾਹੇ !

ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !

ਮੇਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬੇਲੇ ,
ਨਾ ਕੋਈ ਮੇਰੇ ਛਾਂਵੇ ਬੈਠੇ ,
ਨਾ ਪੱਤ ਖ਼ਾਵਣ ਲੇਲੇ !

ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ ,
ਤੂਹਿਓਂ ਦਸ ਵੇ ਮੋਹਰਾਂ ਸਾਹਵੇਂ
ਮੁੱਲ ਕੀਹ ਖੋਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ !

ਤੇਰੀ ਮੇਰੀ ਪੀ੍ਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜਿਆ ਦਿਹੁੰ ਵੇਲੇ !

ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !

ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !

ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ !