Thursday, June 14, 2012

ਇਓਂ ਨਾਂ ਤੂੰ ਫੇਰ ਅੱਖੀਆਂ ਇਓਂ ਨਾਂ ਨਕਾਰ ਮੈਨੂੰ,
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ..

ਕੋਈ ਹੋਰ ਪੜ੍ਹ ਨਾਂ ਸਕਦਾ ਤਫ਼ਸੀਰ ਕਰ ਨਾਂ ਸਕਦਾ,
ਮੈਂ ਸਤਰ-ਸਤਰ ਤੇਰੀ ਤੂੰ ਹੀ ਉਚਾਰ ਮੈਨੂੰ..

ਬਿੰਦੀ ਕੋਈ ਲਗਾਦੇ ’ਤੇ ਡੰਡੀਆਂ ਵੀ ਪਾ ਦੇ,
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ..

ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ,
ਤੂੰ ਦਿਲ ਦੇ ਵਰਕਿਆਂ ’ਤੇ ਏਦਾਂ ਉਤਾਰ ਮੈਨੂੰ..

ਜੇ ਕਹਿ ਦਏਂ ਤੂੰ ਮੈਨੂੰ "ਮੈਂ ਕਰਦਾ ਪਿਆਰ ਤੈਨੂੰ",
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ..

ਤੈਥੋਂ ਜੇ ਮੁੱਖ ਮੈਂ ਮੋੜ੍ਹਾਂ ਕੀਤਾ ਜੇ ਕੌਲ ਤੋੜਾਂ,
ਤੂੰ ਹਰਫ਼-ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ.. SUKHWINDER AMRIT

No comments:

Post a Comment