*ਭਵਿੱਖ ਦਾ ਫ਼ਿਕਰ ਕਿੰਨਾ ਹੈ ਕਿ ਖੇਡਣ ਵਕਤ ਵੀ ਬੱਚਾ,
ਕਦੇ ਤਾਂ ਘਰ ਬਣਾਉਂਦਾ ਹੈ , ਕਦੇ ਕਿਸ਼ਤੀ ਬਣਾਉਂਦਾ ਹੈ.. ਐੱਸ. ਤਰਸੇਮ
*ਕਈ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ,
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣਕੇ ...
ਜਦੋਂ ਮਿਲਿਆ ਸੀ ਹਾਣ ਦਾ ਸਾਂਵਰਾ ਜਿਹਾ ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ.. ਸੁਰਜੀਤ ਪਾਤਰ
*ਮੇਰੀਆਂ ਕਣੀਆਂ ਦੀ ਜਿਸ ਨੂੰ ਕਦਰ ਹੈ ਨਾ ਪਿਆਸ ਹੈ,
ਉਮਰ ਭਰ ਮੈਂ ਉਸ ਸਮੁੰਦਰ 'ਤੇ ਵਰ੍ਹਾਂ, ਹਰਗਿਜ਼ ਨਹੀਂ ..
ਮੇਰਿਆਂ ਖੰਭਾਂ 'ਚ ਇੱਕ ਪਰਵਾਜ਼ ਤੜਪੇ ਰਾਤ ਦਿਨ,
ਪਹਿਨ ਕੇ ਬੈਠੀ ਰਹਾਂ ਮੈਂ ਝਾਂਜਰਾਂ , ਹਰਗਿਜ਼ ਨਹੀਂ .. ਸੁਖਵਿੰਦਰ ਅੰਮ੍ਰਿਤ

No comments:
Post a Comment