*ਜੁਰਮ ਹੈ ਜੇ ਜਗਮਗਾਉਣਾ , ਗੁਣਗੁਣਾਉਣਾ , ਮਹਿਕਣਾ
ਮਾਣ ਹੈ , ਮੁਜਰਿਮ ਹਾਂ , ਮੈਨੂੰ ਹਰ ਸਜ਼ਾ ਮਨਜ਼ੂਰ ਹੈ .. ਹਰਦਿਆਲ ਸਾਗਰ
*ਕਰਾਉਣਾ ਹੈ ਜੇ ਸਿਜਦਾ , ਬੰਦਿਆਂ ਦੇ ਵਾਂਗ ਮਿਲ ਸਾਨੂੰ
ਕਿ ਹਰ ਪੱਥਰ ਦੇ ਬੁੱਤ ਮੂਹਰੇ ਇਹ ਸਿਰ ਨੀਵਾਂ ਨਾ ਕਰ ਹੋਵੇ... ਸੁਖਵਿੰਦਰ ਅੰਮ੍ਰਿਤ
*ਅਨੇਕਾਂ ਜ਼ਾਬਤੇ , ਸੌ ਬੰਦਿਸ਼ਾਂ , ਅਣਗਿਣਤ ਦੀਵਾਰਾਂ ,
ਹੁਣ ਆਪਣੇ ਜ਼ਿਹਨ ਵਿੱਚ ਵੀ ਘੁੰਮਣਾ ਦੁਸ਼ਵਾਰ ਲੱਗਦਾ ਹੈ.. ਰਾਜਿੰਦਰਜੀਤ
*ਉਮਰ ਭਰ ਜੋ ਰੰਗ ਭਰ ਸਕਿਆ ਨਾ , ਸ਼ਰਮਿੰਦਾ ਹਾਂ ਮੈਂ ,
ਦਿਲ ਵਿੱਚ ਵਾਹੇ ਜ਼ਿੰਦਗੀ ਦੇ ਖਾਕਿਆਂ ਨੂੰ ਵੇਖ ਕੇ ... ਅਮਰਜੀਤ ਸਿੰਘ ਸੰਧੂ
No comments:
Post a Comment