Saturday, June 9, 2012

ਲੋਕ ਮਰ ਵੀ ਤਾਂ ਜਾਂਦੇ ਨੇ ...ਅਮਿਤੋਜ (Lok mar vi tan jande ne- Amitoj)

ਇੰਝ ਕਿੰਨੀ ਦੇਰ ਪੁਕਾਰਦਾ ਰਹੇਂਗਾ
ਜਾ ਪਰਤ ਜਾ -
ਆਪਣੇ ਆਪ ਕੋਲ
ਝੱਲਿਆ ! ਹਿਰਖ ਕਾਹਦਾ ?
ਲੋਕ ਮਰ ਵੀ ਤਾਂ ਜਾਂਦੇ ਨੇ

ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ
ਨਾ ਸੁਪਨੇ ਦੀ ਉਂਗਲੀ ਫੜਕੇ ਸੜਕ ਪਾਰ ਕਰਨੀ

ਜੇ ਆਪਣੇ ਆਪ ਨੂੰ 
ਕਿਸੇ ਫੈਸਲੇ ਦੀ ਵਾੜ ਵਿਚ ਡੱਕ ਹੀ ਬੈਠਾਂ
ਤਾਂ ਕਿਸੇ ਨੂੰ ਮੱਦਦ ਲਈ ਨਾ ਪੁਕਾਰ
ਭੋਲਿਆ ! ਤਰਲਾ ਕਾਹਦਾ ?
ਲੋਕ ਮਰ ਵੀ ਤਾਂ ਜਾਂਦੇ ਨੇ

ਦਰਅਸਲ ਤੂੰ ਮੌਤ ਤੋਂ ਡਰ ਰਿਹਾ ਏਂ
ਸ਼ਾਇਦ ਏਸੇ ਲਈ ਹੌਲੀ ਹੌਲੀ ਖ਼ੁਦਕੁਸ਼ੀ ਕਰ ਰਿਹਾ ਏਂ
ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਏ

ਮੌਤ ਨੂੰ ਮੌਤ ਸਮਝ ਕੇ ਮਿਲ
ਬੰਦਿਆ ! ਮੌਤ ਤੋਂ ਕੀ ਡਰਨਾ,
ਲੋਕ ਮਰ ਵੀ ਤਾਂ ਜਾਂਦੇ ਨੇ ...ਅਮਿਤੋਜ

No comments:

Post a Comment