ਕੁਝ ਕੁੜੀਆਂ ਲੰਮੇ ਰੂਟ ਦੀ ਬਸ ਹੁੰਦੀਆਂ ਹਨ
ਜੋ ਨੇੜੇ ਤੇੜੇ ਦੀ ਸਵਾਰੀ ਨਹੀ ਚੁਕਦੀਆਂ
ਕੁਝ ਕੁੜੀਆਂ ਬਨਾਰਸੀ ਸਾੜੀਆਂ ਹੁੰਦੀਆਂ ਹਨ
ਜਿਨ੍ਹਾਂ ਨੂੰ ਇਕ ਵਾਰ ਵੇਖ ਕੇ ਹੀ ਜੀਅ ਭਰ ਜਾਦਾ ਹੈ
ਕੁਝ ਕੁੜੀਆਂ ਸੁਨਹਿਰੀ ਫ਼ਰੇਮ ਵਿਚਲੀਆਂ
ਰੰਗਦਾਰ ਫ਼ੋਟੋਆਂ ਹੁੰਦੀਆਂ ਹਨ
ਜੋ ਕਿਸੇ ਵੀ ਡਰਾਇੰਗ ਰੂਮ ਵਿਚ ਸਜਾਈਆਂ ਜਾ ਸਕਦੀਆਂ ਹਨ
ਕੁਝ ਕੁੜੀਆਂ ਨਜ਼ਮਾਂ ਹੁੰਦੀਆਂ ਹਨ
ਜਿੰਨੀ ਵੇਰ ਪੜੋ੍
ਹੋਰ ਵੀ ਵਧੀਆਂ ਲਗਦੀਆਂ ਹਨ
ਕੁਝ ਕੁੜੀਆਂ ਪੱਛੋਂ ਦੀ ਪੌਣ ਹੁੰਦੀਆਂ ਹਨ
ਜੋ ਬਿਨ ਬੋਲੇ-
ਸੀਨੇ ਨਾਲ ਲਗ ਟੁਰ ਜਾਦੀਆਂ ਹਨ
ਕੁਝ ਕੁੜੀਆਂ ਤਿਤਲੀਆਂ ਹੁੰਦੀਆਂ ਹਨ
ਜੋ ਬਚਪਨ ਉਮਰੇ ਕਿਸੇ ਸ਼ੌਕ ਪਿਛੇ
ਸਾਰੀ ਉਮਰ ਵਰਿ੍ਆਂ ਦੇ ਪੰਨਿਆਂ 'ਚ ਕੈਦ ਹੋ ਕੇ
ਰਹਿ ਜਾਦੀਆਂ ਹਨ
ਕੁਝ ਕੁੜੀਆਂ ਚੰਦਨ ਦਾ ਬੂਟਾ ਹੁੰਦੀਆਂ ਹਨ
ਜੋ ਸੱਪਾ ਨੂੰ ਆਪਣੇ ਛਾਵੇ ਪਾਲਣ ਦਾ ਦਮ ਰਖਦੀਆਂ ਹਨ
ਕੁਝ ਕੁੜੀਆਂ ਜ਼ਮੀਰ ਹੁੰਦੀਆਂ ਹਨ
ਜੋ ਹਾਦਸਿਆਂ ਦਾ ਹਿਸਾਬ ਮੰਗਦੀਆਂ
ਆਪਣੇ ਹੀ ਸਰੀਰ ਦੀ ਸੂਲੀ ਲਟਕ ਜਾਂਦੀਆਂ ਹਨ
ਕੁਝ ਕੁੜੀਆਂ ਬੇਗ਼ਮ ਅਖ਼ਤਰ ਦੀਆਂ ਗ਼ਜ਼ਲਾਂ ਹੁੰਦੀਆਂ ਹਨ
ਜੋ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਦੀਆਂ ਹਨ
ਕੁਝ ਕੁੜੀਆਂ ਮਾਂ ਦਾ ਹੌਕਾ ਹੁੰਦੀਆਂ ਹਨ
ਜੋ ਅਸਮਾਨ 'ਚ ਕੁਆਰਿਆਂ ਦਾ ਰਾਹ ਬਣ ਕੇ ਰਹਿ ਜਾਂਦੀਆਂ ਹਨ
-[ਮਨਜੀਤ ਟਿਵਾਣਾ]
ਜੋ ਨੇੜੇ ਤੇੜੇ ਦੀ ਸਵਾਰੀ ਨਹੀ ਚੁਕਦੀਆਂ
ਕੁਝ ਕੁੜੀਆਂ ਬਨਾਰਸੀ ਸਾੜੀਆਂ ਹੁੰਦੀਆਂ ਹਨ
ਜਿਨ੍ਹਾਂ ਨੂੰ ਇਕ ਵਾਰ ਵੇਖ ਕੇ ਹੀ ਜੀਅ ਭਰ ਜਾਦਾ ਹੈ
ਕੁਝ ਕੁੜੀਆਂ ਸੁਨਹਿਰੀ ਫ਼ਰੇਮ ਵਿਚਲੀਆਂ
ਰੰਗਦਾਰ ਫ਼ੋਟੋਆਂ ਹੁੰਦੀਆਂ ਹਨ
ਜੋ ਕਿਸੇ ਵੀ ਡਰਾਇੰਗ ਰੂਮ ਵਿਚ ਸਜਾਈਆਂ ਜਾ ਸਕਦੀਆਂ ਹਨ
ਕੁਝ ਕੁੜੀਆਂ ਨਜ਼ਮਾਂ ਹੁੰਦੀਆਂ ਹਨ
ਜਿੰਨੀ ਵੇਰ ਪੜੋ੍
ਹੋਰ ਵੀ ਵਧੀਆਂ ਲਗਦੀਆਂ ਹਨ
ਕੁਝ ਕੁੜੀਆਂ ਪੱਛੋਂ ਦੀ ਪੌਣ ਹੁੰਦੀਆਂ ਹਨ
ਜੋ ਬਿਨ ਬੋਲੇ-
ਸੀਨੇ ਨਾਲ ਲਗ ਟੁਰ ਜਾਦੀਆਂ ਹਨ
ਕੁਝ ਕੁੜੀਆਂ ਤਿਤਲੀਆਂ ਹੁੰਦੀਆਂ ਹਨ
ਜੋ ਬਚਪਨ ਉਮਰੇ ਕਿਸੇ ਸ਼ੌਕ ਪਿਛੇ
ਸਾਰੀ ਉਮਰ ਵਰਿ੍ਆਂ ਦੇ ਪੰਨਿਆਂ 'ਚ ਕੈਦ ਹੋ ਕੇ
ਰਹਿ ਜਾਦੀਆਂ ਹਨ
ਕੁਝ ਕੁੜੀਆਂ ਚੰਦਨ ਦਾ ਬੂਟਾ ਹੁੰਦੀਆਂ ਹਨ
ਜੋ ਸੱਪਾ ਨੂੰ ਆਪਣੇ ਛਾਵੇ ਪਾਲਣ ਦਾ ਦਮ ਰਖਦੀਆਂ ਹਨ
ਕੁਝ ਕੁੜੀਆਂ ਜ਼ਮੀਰ ਹੁੰਦੀਆਂ ਹਨ
ਜੋ ਹਾਦਸਿਆਂ ਦਾ ਹਿਸਾਬ ਮੰਗਦੀਆਂ
ਆਪਣੇ ਹੀ ਸਰੀਰ ਦੀ ਸੂਲੀ ਲਟਕ ਜਾਂਦੀਆਂ ਹਨ
ਕੁਝ ਕੁੜੀਆਂ ਬੇਗ਼ਮ ਅਖ਼ਤਰ ਦੀਆਂ ਗ਼ਜ਼ਲਾਂ ਹੁੰਦੀਆਂ ਹਨ
ਜੋ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਦੀਆਂ ਹਨ
ਕੁਝ ਕੁੜੀਆਂ ਮਾਂ ਦਾ ਹੌਕਾ ਹੁੰਦੀਆਂ ਹਨ
ਜੋ ਅਸਮਾਨ 'ਚ ਕੁਆਰਿਆਂ ਦਾ ਰਾਹ ਬਣ ਕੇ ਰਹਿ ਜਾਂਦੀਆਂ ਹਨ
-[ਮਨਜੀਤ ਟਿਵਾਣਾ]
No comments:
Post a Comment