Wednesday, April 25, 2012

Gazal by Saleem Kashar

ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਹਨਾਈ ਏ।
ਅਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ।

ਤਾਰਿਆਂ ਦੀ ਰੱਤ ਵਿੱਚ ਨਹਾਕੇ ਚੰਨ ਵੀ ਪੀਲਾ ਲਗਦਾ ਏ,
ਸੂਰਜ ਚੜਿਆ ਤੇ ਉਹਦੀ ਵੀ ਡੱਬ ਖੜਬ ਰੁਸ਼ਨਾਈ ਏ।

ਸਚ ਦਾ ਦੀਵਾ ਬਾਲ ਕੇ ਫਿਰਿਆਂ ਰਾਤ ਰਾਤ ਅਵਾਰਾ ਮੈਂ,
ਲੋਅ ਲੱਗੀ ਤੇ ਸ਼ਹਿਰ ਦੇ ਲੋਕੀਂ ਲੱਗੇ ਕਹਿਣ ਸ਼ੁਦਾਈ ਏ।

ਮੇਰੇ ਘਰ ਵਿਚ ਦਰਦ ਪਰਾਹੁਣੇ,ਖੁੱਲੇ ਬੂਹੇ ਆਉਂਦੇ ਨੇ,
ਇਹ ਕੋਈ ਬਹੁਤਾ ਈ ਸੱਜਣ ਲੱਗੇ ਜਿਸ ਕੁੰਡੀ ਖੜਕਾਈ ਏ।

ਸੰਗ ਦਿਲਾਂ ਦੀ ਇਸ ਦੁਨੀਆਂ 'ਚੋਂ,ਨਸਕੇ ਕਿਧਰ ਜਾਵੇਂਗਾ,
ਕਾਅਬੇ ਤੇ ਬੁਤਖਾਨੇ ਵਿਚ ਵੀ ਪੱਥਰਾਂ ਕੋਲ ਖ਼ੁਦਾਈ ਏ।

ਅਸਾਂ ਪੰਜਾਬੀ ਖ਼ਾਤਰ ਮੁਸਤਿਕਬਿਲ ਵੀ ਦਾਆਂ 'ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ।
---ਸਲੀਮ ਕਾਸ਼ਰ

No comments:

Post a Comment