Wednesday, April 25, 2012

"ਜਾਣ ਪਛਾਣ"

ਮੈਂ ਆਪਣੇ ਆਪ ਨੂੰ ਉੱਥੇ ਈ
ਕੌਫੀ ਪੀਂਦਿਆਂ ਛਡਕੇ
ਰੈਸਤੋਰਾਂ ਵਿਚੋਂ ਨਿਕਲ ਆਇਆ।
ਕਿ ਆਪਣੀ ਖਿਲਰੀ ਹੋਂਦ 'ਚੋਂ
ਕੱਲ੍ਹ ਲਈ ਵੀ ਕੁਝ ਬਚਾ ਲਿਜਾਵਾਂ

ਬਾਹਰ ਅਧਨ੍ਹੇਰੀ ਸੜਕ 'ਤੇ
ਇਕ ਖੰਭੇ ਨਾਲ ਲੱਗਿਆ
ਮੈਂ ਆਪਣੇ ਆਪ ਨੂੰ ਉਡੀਕ ਰਿਹਾ ਸਾਂ,
ਤੇ ਮੈਂ ਜਿਹੜਾ ਇਹ ਕਵਿਤਾ ਲਿਖ ਰਿਹਾ ਹਾਂ
ਇਹਦਾ ਸੰਬੰਧ ਨਾ ਓਸ ਕੌਫ਼ੀ ਪੀਂਦੇ ਬੰਦੇ ਨਾਲ
ਨਾ ਉਹਦੇ ਨਾਲ ਜਿਹੜਾ ਖੰਭੇ ਨਾਲ ਲੱਗਿਐ,
ਅੱਜ ਦੀ ਉਡੀਕ ਵਿੱਚ ਏ।
  ਮਲਕ ਜ਼ਮੁਰਦ

No comments:

Post a Comment