Wednesday, April 25, 2012

Gazal by IQBAL SALAH-O-DIN

ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ।
ਅੱਜ ਵੀ ਤੇਰੇ ਸ਼ਹਿਰ ਦੇ ਅੰਦਰ ਚਰਚਾ ਏਸੇ ਗੱਲ ਦਾ ਸੀ।

ਜ਼ਾਲਮ ਤੇ ਮਜ਼ਲੂਮ ਦੋਹਾਂ ਵਿੱਚ,ਫ਼ਰਕ ਪਛਾਤਾ ਲੋਕਾਂ ਨੇ,
ਕਹਿਰ ਖ਼ੁਦਾ ਨਾ ਨਿੱਕਾ ਵੱਡਾ,ਫਿਰ ਵੀ ਤੇਰੇ ਵੱਲ ਦਾ ਸੀ।

ਮੁੱਢੋਂ ਲਾ ਈ ਜਾਣ ਗਿਆ ਸਾਂ ਤੇਰੀ ਅਥਰੀ ਆਦਤ ਨੂੰ,
ਉੱਠਦੇ ਬਹਿੰਦੇ ਸ਼ਾਮ ਸਵੇਰੇ, ਧੁੜਕੂ ਏਸੇ ਗੱਲ ਦਾ ਸੀ।

ਮਰਦੀ ਵਾਰ ਵੀ ਸੱਸੀ ਮੰਗੇ,ਖ਼ੈਰਾਂ ਪੁੰਨਣ ਯਾਰ ਦੀਆਂ,
ਉਸਨੂੰ ਜੇ ਕੋਈ ਸ਼ਿਕਵਾ ਹੈਸੀ ਤਪਦੇ ਮਾਰੂਥਲ ਦਾ ਸੀ।

ਓਸ ਝਨਾਂ ਕਦ ਡੋਬੀ ਸੋਹਣੀ ਨਿਤ ਜੋ ਮੇਲ ਕਰੇਂਦਾ ਸੀ,
ਆਪਣੇ ਦਿਲ 'ਚੋਂ ਜਿਹੜੀ ਉੱਠੀ,ਦੋਸ਼ ਤੇ ਓਸੇ ਛੱਲ ਦਾ ਸੀ।

--ਇਕਬਾਲ ਸਲਾਹੁੱਦੀਨ

No comments:

Post a Comment