ਹਰ ਬੰਦੇ ਨੂੰ ਸ਼ੁਹਰਤ ਚਾਹੀਦੀ ਏ ਤੇ ਉਹ ਸ਼ੁਹਰਤ ਲਈ ਮੁਖ਼ਤਲਿਫ਼ ਤਰੀਕੇ ਇਖ਼ਤਿਆਰ ਕਰਦਾ
ਏ। ਕੋਈ ਬੰਦਾ ਕਹਿੰਦਾ ਏ ਕਿ ਮੈਂ ਸਨਸਨੀਖੇਜ਼ ਕਿਤਾਬ ਲਿਖਾਂਗਾ ਤੇ ਉਹਦੇ ਨਾਲ ਕਿਸੇ
ਮਜ਼ਹਿਬ ਦੇ ਲੋਕ ਨਾਰਾਜ਼ ਹੋਣਗੇ ਤੇ ਮੈਨੂੰ ਮਸ਼ਹੂਰੀ ਮਿਲ ਜਾਵੇਗੀ। ਕੋਈ ਔਰਤ ਕਹਿੰਦੀ ਏ
ਮੈਂ ਅਸ਼ਲੀਲ ਨਜ਼ਮਾਂ ਲਿਖ ਕੇ ਮਸ਼ਹੂਰ ਹੋ ਜਾਵਾਂ। ਮੈਂ ਆਖਦਾ ਹਾਂ ਕਿ ਉਹਦਾ ਸੌਖਾ ਜਿਹਾ
ਤਰੀਕਾ ਇਹ ਏ ਕਿ ਤੁਸੀਂ ਕਿਸੇ ਉੱਚੀ ਜਗਾਹ ਖਲੋ ਕੇ ਕੱਪੜੇ ਲਾਹ ਦਿਉ,ਸਾਰੀ ਦੁਨੀਆਂ
ਤੁਹਾਡੀਆਂ ਈ ਗੱਲਾਂ ਕਰੇਗੀ। ਚੁਨਾਚਿ ਗੱਲ ਇਹ ਹੈ ਕਿ ਹਰ ਲਿਖੀ ਹੋਈ ਸ਼ੈ ਅਦਬ ਨਹੀਂ
ਹੁੰਦੀ ਤੇ ਹਰ ਲਿਖਣ ਵਾਲਾ ਅਦੀਬ ਨਹੀਂ ਹੁੰਦਾ। ਅਦਬ ਤੇ ਇਕ ਬੜੀ ਨਿਰੋਲ ਜਿਹੀ ਚੀਜ਼ ਏ,
ਅਦਬ ਵਿੱਚ ਤਖ਼ਲੀਕੀ ਟੱਚ ਹੁੰਦਾ ਏ।
ਫ਼ਖ਼ਰ ਜ਼ਮਾਨ
ਫ਼ਖ਼ਰ ਜ਼ਮਾਨ
No comments:
Post a Comment