Thursday, April 26, 2012

ਯਾਰ ਤੂੰ ਕਿੱਥੇ ਵੇਂ

ਚੇਤਰ ਰੱਤ ਸੁਹਾਵਣੀ,ਦਿਲ ਨੂੰ ਦਏ ਚੇਤਾਵਣੀ ਯਾਰ ! ਤੂੰ ਕਿੱਥੇ ਵੇਂ?
ਚੰਨ ਵਿਚ, ਤਾਰੇ ਵਿਚ
ਚੌਂਕੜੀ ਚੁਬਾਰੇ ਵਿਚ
ਰੰਗ ਖੁਸ਼ਬੋ ਵਿਚ
ਦੀਵੇ ਦੀ ਲੋਅ ਵਿਚ
ਨੂਰ ਵਿਚ ਨਾਰ ਵਿਚ
ਫੁੱਲ ਵਿਚ ਖ਼ਾਰ ਵਿਚ
ਤੰਦ ਵਿੱਚ ਤਾਣੀ ਵਿਚ
ਅੱਗ ਵਿਚ ਪਾਣੀ ਵਿਚ
ਹਾਂ ਵਿਚ ਨਾਂਹ ਵਿਚ
ਧੁੱਪ ਵਿਚ ਛਾਂ ਵਿਚ
ਏਥੇ ਵੀ ਮੈਂ ਲੱਭਿਆ
ਮੈਂ ਵਾਰ ਵਾਰ ਲੱਭਿਆ
ਮੈਂ ਵਾਰ ਵਾਰ ਲੱਭਿਆ
ਯਾਰ ਤੂੰ ਕਿੱਥੇ ਵੇਂ
ਕਿਥੇ ਵੇਂ ਜਿੱਥੇ ਮੈਂ
ਤੈਨੂੰ ਨਹੀਂ ਲੱਭਿਆ
ਗੁਰੂ ਦੇ ਦੁਆਰੇ ਤੇ
ਛੱਜੂ ਦੇ ਚੁਬਾਰੇ ਤੇ
ਭਜਨ ਵਿਚ ਗੀਤ ਵਿਚ
ਮੰਦਰ ਮਸੀਤ ਵਿਚ
ਤਸਵੀ ਤੇ ਮਾਲਾ ਵਿਚ
ਮੈਂ ਵਾਰ ਵਾਰ ਜਪਿਆ
ਯਾਰ ਤੂੰ ਕਿੱਥੇ ਵੇਂ
ਨਾ ਤੂੰ ਲੱਭਨੈ
ਨਾ ਤੂੰ ਗਵਾਚਨੈ
ਨਾ ਤੂੰ ਅਨਗੌਲਦੈਂ
ਨਾ ਤੂੰ ਵਾਚਨੈ
ਜਾਂ ਤੂੰ ਲੱਭ ਪਓ
ਜਾਂ ਤੂੰ ਗਵਾਚ ਜਾ
ਨਹੀਂ ਤੇ ਇਕ ਦਿਨ
ਮੁੱਕ ਜਾਣੀ ਕਿਣਮਿਣ
ਅਸਾਂ ਮਰ ਮੁਲ ਜਾਣਾ
ਮਿੱਟੀ ਸਾਡੀ ਰੁਲ ਜਾਣਾ
ਮਿੱਟੀ ਸਾਡੀ ਗੋਅ ਹੋਣੀ
ਸਾਹਵਾਂ ਵਿਚ ਪਰੋ ਹੋਣੀ
ਫੇਰ ਸਾਡਾ ਇਹੋ ਰੋਣਾ
ਫੇਰ ਸਾਡਾ ਇਹੋ ਧੋਣਾ
ਯਾਰ ਤੂੰ ਕਿੱਥੇ ਵੇਂ
ਚੰਨ ਵਿਚ ਤਾਰੇ ਵਿਚ....ਕੰਵਲ ਮੁਸ਼ਤਾਕ

No comments:

Post a Comment