Monday, April 30, 2012

ਉਹਨਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ,
ਦਿਨ ਵੇਲੇ ਵੀ ਬੂਹੇ ਅੱਗੇ ਦੀਵਾ ਬਾਲੀ ਰੱਖਿਆ।
ਆਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਈਂ ਦੂਜੇ ਨੂੰ,
ਅੰਦਰੋਂ ਟੁੱਟੇ ਪਰ ਚਿਹਰੇ ਦਾ ਖੋਲ ਸੰਭਾਲੀ ਰੱਖਿਆ।
ਦੁਨੀਆਂ ਦੇ ਦੋ ਪਾਸੜ ਦੰਦਿਆਂ ਦੇ ਵਿੱਚ ਉਮਰ ਗੁਜ਼ਾਰੀ,
ਅੱਖੀਆਂ ਅੱਗੇ ਪਰ ਬੁੱਲ੍ਹਾਂ  ਦਾ ਰੂਪ ਖ਼ਿਆਲੀ ਰੱਖਿਆ... ਰਊਫ਼ ਸ਼ੇਖ਼

Thursday, April 26, 2012

ਤੇਰੇ ਪਿੰਡ ਨਾ ਮਹਿਰਮੀ ਦੀ ਇੰਜ ਦੀ ਕੁਝ ਭੀੜ ਸੀ,
ਆਦਮੀ ਦਾ ਨਾਲ ਆਪਣੇ ਆਪ ਈ ਰਾਬਤਾ ਈ ਨਹੀਂ ਰਿਹਾ.. ਮੁਨੀਰ ਸ਼ਾਦ
ਉਦਾਸੀ ਦਾ ਜਜ਼ੀਰਾ ਰਹਿਣ ਦੇ ਮੈਨੂੰ
ਤੂੰ ਚਿਹਰਾ ਏਂ ਤੇ ਸ਼ੀਸ਼ਾ ਰਹਿਣ ਦੇ ਮੈਨੂੰ
ਸਿਆਹੀ ਰਾਤ ਦੀ ਕੁਝ ਤੇ ਘਟੇਗੀ ਨਾ
ਹਵਾ ਨੂੰ ਆਖ ਬਲਦਾ ਰਹਿਣ ਦੇ ਮੈਨੂੰ.. ਆਗਾ ਨਿਸਾਰ
ਪਿੰਡਾਂ ਦਾ ਜੋਬਨ ਮਿੱਲਾਂ ਨੇ ਲੁੱਟ ਲਿਆ,
ਸ਼ਹਿਰਾਂ ਖੋਹ ਲਈ ਹਿਰਨਾਂ ਦੀ ਕਸਤੂਰੀ ਵੀ.. ਅਫ਼ਜ਼ਲ ਅਹਿਸਨ ਰੰਧਾਵਾ
ਇਹ ਦੌਰ ਬਦਲੇ, ਇਹ ਤਖ਼ਤ ਬਦਲੇ, ਇਹ ਤਾਜ ਬਦਲੇ,
ਕੋਈ ਤੇ ਆਵੇ ਜੋ ਏਸ ਹਨੇਰੇ ਦਾ ਰਾਜ ਬਦਲੇ... ਤੁਫ਼ੈਲ ਖ਼ਲਿਸ਼
ਹੈਰਤ ਬਣ ਕੇ ਮੇਰੇ 'ਤੇ ਡੁੱਲਿਆ ਜ਼ਹਿਰ ਗ਼ਮਾਂ ਦਾ,
ਜਿਸ ਨੇ ਮੇਰੀ ਸੂਰਤ ਦੇਖੀ ਉਹੋ ਅੱਖ ਪਥਰਾਈ ਏ। ਇਕਬਾਲ ਜ਼ਖ਼ਮੀ
ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ,
ਉਤੇ 'ਜੀ ਆਇਆਂ ਨੂੰ' ਲਿਖਿਆ ਹੋਇਆ ਸੀ। ਸੁਰਜੀਤ ਪਾਤਰ
ਮੁਗ਼ਦਰ ਵਰਗੇ ਪੱਟ ਤੇ ਹੇਠਾਂ ਪੱਥਰ ਵਰਗੀਆਂ ਪਿੰਨੀਆਂ ਨੇ,
ਜੱਟ ਦੀ ਲੱਤ ਨਹੀਂ ਪਾੜੀ ਜਾਣੀ ਦੁੱਖ ਦੀ ਏਸ ਕਤੂਰੀ ਤੋਂ... ਅਫ਼ਜ਼ਲ ਅਹਿਸਨ ਰੰਧਾਵਾ
ਇਹੋ ਜਿਹਾ ਵੀ ਦੌਰ ਆਏਗਾ ਦੁਨੀਆਂ ਦੇ ਇਨਸਾਨਾਂ 'ਤੇ,
ਸਿਰ ਤੋਂ ਡਿੱਗੇ ਹੋਣਗੇ ਥੱਲੇ ਪਰ ਦਸਤਾਰਾਂ ਲੱਭਣਗੇ।

ਅੰਬਰਾਂ ਦੇ ਵਸਨੀਕ ਜੇ ਆਵਣ ਧਰਤੀ ਤੇ ਇਕ ਵਾਰ 'ਸਲੀਮ'
ਟੁੱਕਣ-ਮਾਰਨ ਦੇ ਲਈ ਉਹ ਵੀ ਬਸ ਦੀਵਾਰਾਂ ਲੱਭਣਗੇ।

ਮੇਰੀ ਸੋਚ ਦੇ ਪਾਗਲ ਪੰਛੀ, ਜਾਵਣਗੇ ਜਿਸ ਪਾਸੇ ਵੀ,
ਮਸਤ ਫ਼ਿਜ਼ਾਵਾਂ, ਸੋਖ਼ ਹਵਾਵਾਂ ਤੇ ਮਹਿਕਾਰਾਂ ਲੱਭਣਗੇ। ਇਮਰਾਨ ਸਲੀਮ
ਸਫ਼ਰਾਂ ਦੀ ਔਖਿਆਈ ਕੀ ਏ ਜਾਣ ਲਵੇਂ,
ਚੜਦੇ ਸੂਰਜ ਵਾਂਗੂੰ ਜੇ ਤੂੰ ਸ਼ਾਮ ਕਰੇਂ।
ਝੂਠ ਦੇ ਨੇਰੇ ਬੁੱਕਲ ਮਾਰ ਕੇ ਨੱਸ ਜਾਵਣ,
ਸੱਚ ਦਾ ਚਾਨਣ ਜੇ ਤੂੰ ਏਥੇ ਆਮ ਕਰੇਂ।
ਤੇਰੇ ਪਿਆਰ ਦੇ ਜਾਦੂ ਨੂੰ ਫਿਰ ਮੰਨਾਂਗੇ,
ਇਸ ਪੱਥਰ ਨੂੰ ਜੇ ਤੂੰ 'ਨਜਮੀਂ' "ਰਾਮ" ਕਰੇਂ। ... ਇਕਬਾਲ ਨਜਮੀਂ
ਮੇਰੇ ਦਿਲ ਦਾ ਜ਼ਖ਼ਮੀ ਪੰਛੀ ਸੱਜਣਾ,ਤੈਥੋਂ ਦੱਸ ਕੀ ਮੰਗੇ,
ਤਾੜੀ ਮਾਰ ਉਡਾਈਂ ਨਾ ਇਹ, ਆਪ ਉਡਾਰੂ ਹੋਇਆ।
ਝੂਠੇ ਹਾਸੇ ਵਿਚ ਲੁਕਾਵਾਂ ਆਪਣੀ ਜ਼ਖ਼ਮੀ ਰੂਹ ਨੂੰ,
ਦੇਖ ਕੇ ਲੋਕ ਦੱਸ ਨਹੀਂ ਸਕਦੇ, ਮੈਂ ਜੀਊਂਦਾ ਜਾਂ ਮੋਇਆ। ਇਕਬਾਲ ਨਜ਼ਮੀਂ
ਚਿਹਰੇ ਅੰਦਰ ਦਾਨੀ ਸ਼ੀਸ਼ਾ,ਅੰਦਰ ਨੇ ਤੂਫ਼ਾਨ ਬੜੇ,
ਸੱਚ ਛੁਪਾਵਣ ਦੇ ਵਿੱਚ ਮਾਹਿਰ ਹੋ ਗਏ ਨੇ ਇਨਸਾਨ ਬੜੇ। ਸਲੀਮ ਕਾਸ਼ਰ
ਕਾਲਖ਼ ਚੀਰ ਕੇ ਨੇਜ਼ਿਆਂ ਵਾਂਗਰ ਇਕ ਦਿਨ ਕਿਰਨਾਂ ਫੁੱਟਣਾ,
ਕਿਥੋਂ ਤੀਕਰ ਰਹਵੇਗਾ ਅਨਵਰ  ਇੰਜ ਲੁਕਾਇਆ ਸੂਰਜ..ਰਸ਼ੀਦ ਅਨਵਰ
ਅੱਜ ਵੀ ਏਸ ਤਹਿਜ਼ੀਬ ਦੇ, ਜਿੰਨਾਂ ਨੇੜੇ ਨੇੜੇ ਹੁੰਦਾ ਜਾਵੇ
ਬੰਦਾ ਬੰਦੇ ਕੋਲੋਂ ਓਨਾ, ਹੁੰਦਾ ਜਾਵੇ ਦੂਰ ਦੁਰੇਡੇ... ਹਕੀਮ ਨਾਸਿਰ
ਉਠ ਉਠ ਚੀਕਾਂ ਮਾਰੀਆਂ ਰੋ ਰੋ ਮੰਗੇ ਦੁੱਖ,
ਆਪੇ ਆਪ ਚਬਾ ਲਏ ਫੁੱਲਾਂ ਵਰਗੇ ਸੁੱਖ।
ਤੱਕ ਤੱਕ ਰਾਹਵਾਂ ਅੱਖੀਂ ਚੜਿਆ ਰੰਗ
ਲੈ ਹੁਣ ਤੂੰ ਵੀ ਸਾਂਭ ਲੈ ਚਾਨਣ ਵਰਗਾ ਮੁੱਖ।  ਮਾਜਿਦ ਸਦੀਕੀ
ਲਬਾਂ 'ਤੇ ਪਹਿਰੇ, ਨਿਗਾਹਾਂ ਤੇ ਪਹਿਰੇ
ਮੈਂ ਜਿੱਥੋਂ ਵੀ ਲੰਘਿਆ, ਉਹ ਰਾਹਵਾਂ ਤੇ ਪਹਿਰੇ
ਉਦੋਂ ਦੀ ਮਿਰੀ ਜਾਨ ਤੇ ਬਣ ਗਈ,
ਜਦੋਂ ਦੇ ਲੱਗੇ ਨੇ ਸਾਹਵਾਂ 'ਤੇ ਪਹਿਰੇ। ਉਸਤਾਦ ਬਰਵਾ ਪਿਸ਼ੌਰੀ
ਹਮ ਸੇ ਪੂਛੋ ਕਿ ਗ਼ਜ਼ਲ ਕਾ ਫ਼ਨ ਕਿਆ
ਚੰਚ ਲਫ਼ਜ਼ੋਂ ਮੇਂ ਕੋਈ ਆਗ ਛੁਪੀ ਹੋ ਜੈਸੇ। ਨਿਸਾਰ ਅਖ਼ਤਰ
ਬੋਲੀ ਆਪਣੀ ਨੂੰ ਕਦੀ ਜੋ ਕਿਸੇ ਵੇਲੇ
ਛੱਡਣ ਲਈ ਤਿਆਰ ਹੈਵਾਨ ਕੋਈ ਨਹੀਂ,
ਬੋਲੀ ਆਪਣੀ ਨਾਲ ਹੈ ਤਿਰਾ ਹੋਣਾ
ਬੋਲੀ ਨਹੀਂ ਤੇ ਤੂੰ ਮੇਰੀ ਜਾਨ ਕੋਈ ਨਹੀਂ... ਹਕੀਮ ਨਾਸਿਰ

ਯਾਰ ਤੂੰ ਕਿੱਥੇ ਵੇਂ

ਚੇਤਰ ਰੱਤ ਸੁਹਾਵਣੀ,ਦਿਲ ਨੂੰ ਦਏ ਚੇਤਾਵਣੀ ਯਾਰ ! ਤੂੰ ਕਿੱਥੇ ਵੇਂ?
ਚੰਨ ਵਿਚ, ਤਾਰੇ ਵਿਚ
ਚੌਂਕੜੀ ਚੁਬਾਰੇ ਵਿਚ
ਰੰਗ ਖੁਸ਼ਬੋ ਵਿਚ
ਦੀਵੇ ਦੀ ਲੋਅ ਵਿਚ
ਨੂਰ ਵਿਚ ਨਾਰ ਵਿਚ
ਫੁੱਲ ਵਿਚ ਖ਼ਾਰ ਵਿਚ
ਤੰਦ ਵਿੱਚ ਤਾਣੀ ਵਿਚ
ਅੱਗ ਵਿਚ ਪਾਣੀ ਵਿਚ
ਹਾਂ ਵਿਚ ਨਾਂਹ ਵਿਚ
ਧੁੱਪ ਵਿਚ ਛਾਂ ਵਿਚ
ਏਥੇ ਵੀ ਮੈਂ ਲੱਭਿਆ
ਮੈਂ ਵਾਰ ਵਾਰ ਲੱਭਿਆ
ਮੈਂ ਵਾਰ ਵਾਰ ਲੱਭਿਆ
ਯਾਰ ਤੂੰ ਕਿੱਥੇ ਵੇਂ
ਕਿਥੇ ਵੇਂ ਜਿੱਥੇ ਮੈਂ
ਤੈਨੂੰ ਨਹੀਂ ਲੱਭਿਆ
ਗੁਰੂ ਦੇ ਦੁਆਰੇ ਤੇ
ਛੱਜੂ ਦੇ ਚੁਬਾਰੇ ਤੇ
ਭਜਨ ਵਿਚ ਗੀਤ ਵਿਚ
ਮੰਦਰ ਮਸੀਤ ਵਿਚ
ਤਸਵੀ ਤੇ ਮਾਲਾ ਵਿਚ
ਮੈਂ ਵਾਰ ਵਾਰ ਜਪਿਆ
ਯਾਰ ਤੂੰ ਕਿੱਥੇ ਵੇਂ
ਨਾ ਤੂੰ ਲੱਭਨੈ
ਨਾ ਤੂੰ ਗਵਾਚਨੈ
ਨਾ ਤੂੰ ਅਨਗੌਲਦੈਂ
ਨਾ ਤੂੰ ਵਾਚਨੈ
ਜਾਂ ਤੂੰ ਲੱਭ ਪਓ
ਜਾਂ ਤੂੰ ਗਵਾਚ ਜਾ
ਨਹੀਂ ਤੇ ਇਕ ਦਿਨ
ਮੁੱਕ ਜਾਣੀ ਕਿਣਮਿਣ
ਅਸਾਂ ਮਰ ਮੁਲ ਜਾਣਾ
ਮਿੱਟੀ ਸਾਡੀ ਰੁਲ ਜਾਣਾ
ਮਿੱਟੀ ਸਾਡੀ ਗੋਅ ਹੋਣੀ
ਸਾਹਵਾਂ ਵਿਚ ਪਰੋ ਹੋਣੀ
ਫੇਰ ਸਾਡਾ ਇਹੋ ਰੋਣਾ
ਫੇਰ ਸਾਡਾ ਇਹੋ ਧੋਣਾ
ਯਾਰ ਤੂੰ ਕਿੱਥੇ ਵੇਂ
ਚੰਨ ਵਿਚ ਤਾਰੇ ਵਿਚ....ਕੰਵਲ ਮੁਸ਼ਤਾਕ

Gazal by Manzoor Ahmed Jugnu

ਰੱਬਾ ਲੀਡਰ ਹੋਰ ਨਾ ਜੰਮਣ
ਜੇ ਜੰਮਣ ਤਾਂ ਚੋਰ ਨਾ ਜੰਮਣ।
 
ਇਹੋ ਜਿਹੇ ਜੋ ਮਾਲ ਲਵੇਟੂ,
ਐਸੇ ਨਵੇਂ ਨਕੋਰ ਨਾ ਜੰਮਣ।
 
ਬੰਦਿਆਂ ਦੇ ਥਾਂ ਬੰਦੇ ਜੰਮਣ,
ਵੰਨ ਸੁਵੰਨੇ ਢੋਰ ਨਾ ਜੰਮਣ।
 
ਪੀਰ ਨਾ ਜੰਮਣ ਰੰਨ ਉਧਾਲੂ,
ਅਫ਼ਸਰ ਰਿਸ਼ਵਤਖੋਰ ਨਾ ਜੰਮਣ।
 
ਕਮਜ਼ੋਰਾਂ ਦਾ ਹੱਕ ਜੋ ਖਾਵਣ,
ਏਦਾਂ ਦੇ ਸ਼ਾਹਜ਼ੋਰ ਨਾ ਜੰਮਣ।

ਫ਼ਿਰਕਿਆਂ ਨੂੰ ਜੋ ਦੇਣ ਹਵਾਵਾਂ,
ਐਸੇ ਕਾਜ਼ੀ ਹੋਰ ਨਾ ਜੰਮਣ।
 
ਮੇਹਨਤਕਸ਼ ਜੀਅ ਜੰਮਣ ਰੱਬਾ,
ਫਿਰਕੂ ਪੁੱਤ ਲਟੋਰ ਨਾ ਜੰਮਣ।
 
ਜ਼ੋਰਾਵਰ ਨਾ ਜੰਮਣ ਡਾਕੂ,
ਪੁਲਿਸ ਵਾਲੇ ਕਮਜ਼ੋਰ ਨਾ ਜੰਮਣ।
 
ਕਣਕ, ਕਮਾਦ, ਕਪਾਹਾਂ ਜੰਮਣ,
ਭੱਖੜੇ ਪੋਹਲੀ ਥੋਰ੍ਹ ਨਾ ਜੰਮਣ।
.....ਮਨਜ਼ੂਰ ਅਹਿਮਦ ਜੁਗਨੂੰ
ਅੱਲ੍ਹਾ ਮੀਆਂ ਥੱਲੇ ਆ, ਆਪਣੀ ਦੁਨੀਆਂ ਵਿਹੰਦਾ ਜਾ,
ਜਾਂ ਅਸਮਾਨੋਂ ਰਿਜ਼ਕ ਵਰ੍ਹਾ ਜਾਂ ਫਿਰ ਕਰ ਜਾਂ ਮੁੱਕ ਮੁਕਾ।

ਤੈਨੂੰ ਧੀ ਵਿਆਹੁਣੀ ਪੈਂਦੀ । ਨਾਨਕੀ ਛੱਟ ਬਣਾਣੀ ਪੈਂਦੀ ।
ਰੁੱਸੀ ਭੈਣ ਮਨਾਉਣੀ ਪੈਂਦੀ । ਲੱਥ ਜਾਂਦੇ ਸਭ ਤੇਰੇ ਚਾਅ ।
ਅੱਲ੍ਹਾ ਮੀਆਂ ਥੱਲੇ ਆ !........

ਤੇਰੇ ਘਰ ਨਾ ਦਾਣੇ ਹੁੰਦੇ । ਪਾਟੇ ਲੇਫ ਪੁਰਾਣੇ ਹੁੰਦੇ ।
ਕਮਲ਼ੇ ਲੋਕ ਸਿਆਣੇ ਹੁੰਦੇ । ਪਾ ਦੇਂਦੇ ਤੈਨੂੰ ਘਬਰਾ ।
ਅੱਲ੍ਹਾ ਮੀਆਂ ਥੱਲੇ ਆ !........

ਮੁੱਲਾਂ ਕਾਜ਼ੀ ਢਿੱਡੋਂ ਖੋਟੇ । ਵੱਢੀ ਖਾ ਖਾ ਹੋ ਗਏ ਮੋਟੇ ।
ਸੱਚ ਆਖਾਂ ਤੇ ਮਾਰਨ ਸੋਟੇ । ਮਗਰੋਂ ਦੇਂਦੇ ਫਤਵਾ ਲਾ ।
ਅੱਲ੍ਹਾ ਮੀਆਂ ਥੱਲੇ ਆ !........

ਬੁਸ਼ ਬਣਿਆ ਫਰਊਨ ਖ਼ੁਦਾਇਆ । ਖ਼ਲਕ ਦੀ ਨੱਪੀ ਧੌਣ ਖ਼ੁਦਾਇਆ ।
ਖਾਏ ਇਨਸਾਨੀ ਲੂਣ ਖ਼ੁਦਾਇਆ । ਆ ਕੇ ਸਾਡੀ ਧੌਣ ਛੁਡਾ । 
ਅੱਲ੍ਹਾ ਮੀਆਂ ਥੱਲੇ ਆ !........

ਇਕ ਵਾਸ਼ਿੰਗਟਨ ਦਾ ਬਾਸ਼ਿੰਦਾ । ਅਜੇ ਤੀਕ ਜੋ ਨਾ ਸ਼ਰਮਿੰਦਾ ।
ਜਾਪਾਨੀ ਨੇ ਫੇਰ ਵੀ ਜ਼ਿੰਦਾ । ਇਹਦੇ ਮੂੰਹ ਵੀ ਜਿੰਦਰੇ ਲਾ ।
ਅੱਲ੍ਹਾ ਮੀਆਂ ਥੱਲੇ ਆ !........

ਮੰਡੀਆਂ ਗੈਰਾਂ ਹੱਥ ਫੜਾਈਆਂ । ਉਤੋਂ ਅੱਤ ਚੁੱਕੀ ਧੜਵਾਈਆਂ ।
ਛੱਡ ਦੇ ਹੁਣ ਤੂੰ ਬੇਪਰਵਾਹੀਆਂ । ਤੀਜਾ ਜਗਤ ਆਜ਼ਾਦ ਕਰਾ ।
ਅੱਲ੍ਹਾ ਮੀਆਂ ਥੱਲੇ ਆ !........

 'ਗੋਰਬੇ'(ਚੇਵ) ਕਰ ਕੇ ਰੂਸ ਦੇ ਟੋਟੇ । ਪੰਧ ਅਵਾਮ ਦੇ ਕੀਤੇ ਖੋਟੇ ।
ਨਿੱਜਕਾਰਾਂ ਹੱਥ ਦੇ ਕੇ ਸੋਟੇ । ਰੂਸ 'ਚ ਦਿੱਤੀ ਭੁੱਖ ਨਚਾ ।
ਅੱਲ੍ਹਾ ਮੀਆਂ ਥੱਲੇ ਆ !........

ਇਕ ਦੂਜੇ 'ਤੇ ਪਾਣ ਲਈ ਗ਼ਲਬਾ । ਕਰ ਛੱਡਿਆ ਨੇ ਕਾਬਲ ਮਲਬਾ ।
ਬੰਦ ਸਕੂਲ ਤੇ ਮਰ ਗਏ ਤਲਬਾ । ਇਹਨਾਂ ਤੋਂ ਇਸਲਾਮ ਬਚਾ ।
ਅੱਲ੍ਹਾ ਮੀਆਂ ਥੱਲੇ ਆ !........

ਮੁੱਲਾਂ ਪੰਡਤ ਧਰਮ ਲਤਾੜਿਆ । ਦੋਹਾਂ ਘਰ ਤੇਰਾ ਕਬਜ਼ਾਇਆ ।
ਪੰਡਤ ਮਸਜਦ ਮਲਬਾ ਚਾਇਆ । ਮੁੱਲਾਂ ਦਿੱਤੇ ਮੰਦਰ ਢਾਹ । 
ਅੱਲ੍ਹਾ ਮੀਆਂ ਥੱਲੇ ਆ !........

ਜੰਗ ਅਮਰੀਕੀ ਲੜ ਅਫ਼ਗਾਨਾਂ । ਘਰ ਕੀਤੇ ਬਰਬਾਦ ਨਾਦਾਨਾਂ ।
ਮੇਰੇ ਦੇਸ਼ 'ਚ ਖੋਲ ਦੁਕਾਨਾਂ । ਘਰ ਘਰ ਦਿੱਤੇ ਵੈਣ ਪਵਾ ।
ਅੱਲ੍ਹਾ ਮੀਆਂ ਥੱਲੇ ਆ !........

......ਸਾਈਂ ਅਖ਼ਤਰ ਲਹੌਰੀ

ਨਫ਼ਾ ਨੁਕਸਾਨ

ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ,
ਨਾ ਹੀ ਗੀਤਾ ਨਾਲ ਕੁਰਆਨ ਦੀ ਏ।

ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ
ਸਾਰੀ ਗੱਲ ਇਹ ਨਫ਼ੇ ਨੁਕਸਾਨ ਦੀ ਏ।
....ਚਿਰਾਗ਼ਦੀਨ ਦਾਮਨ

ਤੂੰ ਆਪਣੀ ਮਾਂ ਛੱਡ ਦੇ.. ਚਿਰਾਗ਼ਦੀਨ ਦਾਮਨ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਹਦੀ 'ਚ ਪਲ ਜੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।... ਚਿਰਾਗ਼ਦੀਨ ਦਾਮਨ

Gazal by Abaad Nabeel Shaad

ਸੂਰਜ ਨਾਲ ਮੈਂ ਜਦ ਵੀ ਅੱਖ ਮਿਲਾਈ ਏ।
ਤੇਰੇ ਮੁਖ ਦੀ ਲਾਲੀ ਨਜ਼ਰੀਂ ਆਈ ਏ।
ਕਿੰਨੇ ਈਂ ਸੱਪ ਮੁੱਢ ਦੁਆਲੇ ਬੈਠੇ ਨੇ,
ਚੰਗੀ ਰਾਤ ਦੀ ਰਾਣਿ ਵਿਹੜੇ ਲਾਈ ਏ।
ਹੱਥੀਂ ਜੁੱਸਾ ਵਿੰਨਿਆਂ ਅੰਦਰੋਂ ਬਾਹਰੋਂ ਮੈਂ,
ਹੱਥੀਂ ਦਿਲ ਦੇ ਬੂਹੇ ਥੋਹਰ ਉਗਾਈ ਏ।
ਮੈਂ ਪਿੰਡੇ 'ਤੇ ਦਰਦ ਹੰਢਾਏ ਵੇਲੇ ਦੇ,
ਮੈਂ ਪਿੰਡੇ 'ਤੇ ਅੰਬਰ ਵੇਲ ਚੜਾਈ ਏ।
ਏਸ ਤੋਂ ਵਧ ਕੇ 'ਸ਼ਾਦ' ਮੈਂ ਕੱਲਾ ਕੀ ਹੁੰਦਾ,
ਆਪਣੀ ਲਾਸ਼ ਵੀ ਮੈਂ ਆਪੇ ਦਫ਼ਨਾਈ ਏ।
----ਅਬਾਦ ਨਬੀਲ ਸ਼ਾਦ

Wednesday, April 25, 2012

Gazal by Khawar Raja

ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ
ਇਸ ਲਈ ਤੇ ਸਭ ਤੋਂ ਬਹੁਤਾ ਰੰਗ ਉਸਦਾ ਜ਼ਰਦ ਸੀ।

ਢੋ ਕੇ ਆਇਆ ਟੋਕਰੀ ਜਦ ਸ਼ਾਮ ਨੂੰ ਘਰ ਡੋਲਦਾ,
ਸਿਰਫ਼ ਖ਼ਾਲੀ, ਪਾਟਿਆ, ਖੀਸਾ ਮੇਰਾ ਹਮਦਰਦ ਸੀ।

ਕੱਲ ਖ਼ਬਰੇ ਸੀਤ ਦੀ ਸੀ ਡੈਣ ਫੇਰਾ ਪਾ ਗਈ,
ਜਿਸ ਨੂੰ ਛੋਹ ਕੇ ਵੇਖਿਆ ਉਹ ਬਰਫ਼ ਵਾਂਗੂੰ ਸਰਦ ਸੀ।

ਲੋਕ ਜਾਗੀਰਾਂ ਸਮਝ ਕੇ ਇਸ 'ਤੇ ਡਾਕੇ ਮਾਰਦੇ,
ਦਿਲ ਦੀ ਕੁੱਲੀ ਵਿਚ ਮੈਂ ਜਿਹੜਾ ਸਾਂਭ ਰੱਖਿਆ ਦਰਦ ਸੀ।

ਕੋਠੀਆਂ ਨੂੰ ਛਡਕੇ ਉਹ ਸੌਂਦਾ ਰਿਹਾ ਫੁੱਟਪਾਥ 'ਤੇ,
ਆਖਦੇ ਨੇ ਉਸਨੂੰ ਸਭ ਕਿਸ ਤਰਾਂ ਦਾ ਮਰਦ ਸੀ।

ਛੱਡਕੇ ਸੁੱਖਾਂ ਦੀ ਛਾਂ ਜੋ ਦੁੱਖਾਂ ਦੀ ਛਾਵੇਂ ਬਹਿ ਗਿਆ,
ਸੋਚਦੀ ਹਾਂ ਖ਼ਬਰੇ ਉਹ ਆਦਮ ਹੀ ਪਹਿਲਾ ਮਰਦ ਸੀ।

ਵੇਲੇ ਦੀ ਸ਼ਤਰੰਜ ਨੂੰ ' ਖ਼ਾਵਰ ' ਮੈਂ ਕੀਕੂੰ ਜਿੱਤਦੀ,
ਮੇਰੀ ਹਰ ਇੱਕ ਖ਼ੁਸ਼ੀ ਦੀ,ਕਿਸਮਤ ਦੇ ਹੱਥ ਵਿੱਚ ਨਰਦ ਸੀ।
---- ਖ਼ਾਵਰ ਰਾਜਾ

Gazal by Saleem Kashar

ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਹਨਾਈ ਏ।
ਅਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ।

ਤਾਰਿਆਂ ਦੀ ਰੱਤ ਵਿੱਚ ਨਹਾਕੇ ਚੰਨ ਵੀ ਪੀਲਾ ਲਗਦਾ ਏ,
ਸੂਰਜ ਚੜਿਆ ਤੇ ਉਹਦੀ ਵੀ ਡੱਬ ਖੜਬ ਰੁਸ਼ਨਾਈ ਏ।

ਸਚ ਦਾ ਦੀਵਾ ਬਾਲ ਕੇ ਫਿਰਿਆਂ ਰਾਤ ਰਾਤ ਅਵਾਰਾ ਮੈਂ,
ਲੋਅ ਲੱਗੀ ਤੇ ਸ਼ਹਿਰ ਦੇ ਲੋਕੀਂ ਲੱਗੇ ਕਹਿਣ ਸ਼ੁਦਾਈ ਏ।

ਮੇਰੇ ਘਰ ਵਿਚ ਦਰਦ ਪਰਾਹੁਣੇ,ਖੁੱਲੇ ਬੂਹੇ ਆਉਂਦੇ ਨੇ,
ਇਹ ਕੋਈ ਬਹੁਤਾ ਈ ਸੱਜਣ ਲੱਗੇ ਜਿਸ ਕੁੰਡੀ ਖੜਕਾਈ ਏ।

ਸੰਗ ਦਿਲਾਂ ਦੀ ਇਸ ਦੁਨੀਆਂ 'ਚੋਂ,ਨਸਕੇ ਕਿਧਰ ਜਾਵੇਂਗਾ,
ਕਾਅਬੇ ਤੇ ਬੁਤਖਾਨੇ ਵਿਚ ਵੀ ਪੱਥਰਾਂ ਕੋਲ ਖ਼ੁਦਾਈ ਏ।

ਅਸਾਂ ਪੰਜਾਬੀ ਖ਼ਾਤਰ ਮੁਸਤਿਕਬਿਲ ਵੀ ਦਾਆਂ 'ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ।
---ਸਲੀਮ ਕਾਸ਼ਰ

Gazal by Raauaf Shekh

ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਸਾਂ।
ਡੁਬਦੇ ਹੋਏ ਜ਼ਮੀਰ ਦੀ ਚੁਪ-ਚਾਪ ਤੀਕ ਸਾਂ।

ਦੂਰੀ ਨੇ ਮੇਰੀ ਸੋਚ ਦਾ ਅੰਦਾਜ਼ ਬਦਲਿਆ,
ਜਦ ਤੀਕ ਮੈਂ ਤੇਰੇ ਨਾਲ ਸਾਂ ਤਦ ਤੀਕ ਠੀਕ ਸਾਂ।

ਇਕਲਾਪਿਆਂ ਦੀ ਅੱਗ ਵਿੱਚ ਸੜਣਾ ਨਸੀਬ ਸੀ,
ਯਾਰੀ ਤੇ ਦੁਸ਼ਮਣੀ ਦੇ ਵਿਚਕਾਰ ਲੀਕ ਸਾਂ।

ਬੇਗ਼ਰਜ਼ੀਆਂ ਦਾ ਢੌਂਗ ਰਚਾ ਕੇ ਜ਼ਮੀਨ 'ਤੇ,
ਖ਼ੁਦਗ਼ਰਜ਼ੀਆਂ ਦੇ ਅਰਸ਼ 'ਤੇ ਆਪਣੀ ਉਡੀਕ ਸਾਂ।

ਪਰਕਾਰ ਲੈ ਕੇ ਮੈਨੂੰ ਜ਼ਮਾਨੇ ਨੇ ਪਰਖਿਆ,
ਮੈਂ ਦਾਇਰੇ 'ਚ ਸਾਂ ਮਗਰ ਨੁਕਤਾ ਬਰੀਕ ਸਾਂ।

ਜਿਸਨੇ ਸਮੇਂ ਦੀ ਜੀਭ ਤੋਂ ਗੁਫ਼ਤਾਰ ਖੋਹ ਲਈ,
ਮੈਂ ਵੀ ਤੇ ਉਹਦੇ ਜੁਰਮ ਦੇ ਅੰਦਰ ਸ਼ਰੀਕ ਸਾਂ।

ਸੱਚਾਈਆਂ ਦੇ ਇਲਮ ਦਾ ਵੰਡਣਗੇ ਚਾਨਣਾ,
ਮੈਂ 'ਰਊਫ਼' ਜੋ ਕਿਤਾਬ ਵਿਚ ਅੱਖਰ ਉਲੀਕਸਾਂ।
-----ਰਊਫ਼ ਸ਼ੇਖ਼

Gazal by IQBAL SALAH-O-DIN

ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ।
ਅੱਜ ਵੀ ਤੇਰੇ ਸ਼ਹਿਰ ਦੇ ਅੰਦਰ ਚਰਚਾ ਏਸੇ ਗੱਲ ਦਾ ਸੀ।

ਜ਼ਾਲਮ ਤੇ ਮਜ਼ਲੂਮ ਦੋਹਾਂ ਵਿੱਚ,ਫ਼ਰਕ ਪਛਾਤਾ ਲੋਕਾਂ ਨੇ,
ਕਹਿਰ ਖ਼ੁਦਾ ਨਾ ਨਿੱਕਾ ਵੱਡਾ,ਫਿਰ ਵੀ ਤੇਰੇ ਵੱਲ ਦਾ ਸੀ।

ਮੁੱਢੋਂ ਲਾ ਈ ਜਾਣ ਗਿਆ ਸਾਂ ਤੇਰੀ ਅਥਰੀ ਆਦਤ ਨੂੰ,
ਉੱਠਦੇ ਬਹਿੰਦੇ ਸ਼ਾਮ ਸਵੇਰੇ, ਧੁੜਕੂ ਏਸੇ ਗੱਲ ਦਾ ਸੀ।

ਮਰਦੀ ਵਾਰ ਵੀ ਸੱਸੀ ਮੰਗੇ,ਖ਼ੈਰਾਂ ਪੁੰਨਣ ਯਾਰ ਦੀਆਂ,
ਉਸਨੂੰ ਜੇ ਕੋਈ ਸ਼ਿਕਵਾ ਹੈਸੀ ਤਪਦੇ ਮਾਰੂਥਲ ਦਾ ਸੀ।

ਓਸ ਝਨਾਂ ਕਦ ਡੋਬੀ ਸੋਹਣੀ ਨਿਤ ਜੋ ਮੇਲ ਕਰੇਂਦਾ ਸੀ,
ਆਪਣੇ ਦਿਲ 'ਚੋਂ ਜਿਹੜੀ ਉੱਠੀ,ਦੋਸ਼ ਤੇ ਓਸੇ ਛੱਲ ਦਾ ਸੀ।

--ਇਕਬਾਲ ਸਲਾਹੁੱਦੀਨ

Gazal by Ahmed Zafar

ਆਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ।
ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ।

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ।

ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ,
ਹੱਥਾਂ ਦੇ ਵਿੱਚ ਪੱਥਰ ਲੈ ਕੇ ਟੁਰਦਾ ਰਹੁ।

ਪਲਕਾਂ ਉੱਤੇ ਨਗ ਜੋ ਉਹਦੀ ਯਾਦ ਦੇ ਨੇ,
ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ।

ਸੋਚ ਦੇ ਵਿਚ 'ਜ਼ਫ਼ਰ' ਜੇ ਵੰਡਾਂ ਪਾਈਆਂ ਨੇ,
ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ।

ਅਸੀਂ ਕੱਲ੍ਹ ਵੀ ਕੈਦਾਂ ਕੱਟੀਆਂ-- IQBAL KAISAR

ਅਸੀਂ ਕੱਲ੍ਹ ਵੀ ਕੈਦਾਂ ਕੱਟੀਆਂ
ਅਸੀਂ ਅੱਜ ਵੀ ਬੰਦੀ ਵਾਨ।
ਅਸਾਂ ਅੱਤ ਸਜ਼ਾਵਾਂ ਭੋਗੀਆਂ
ਅਸੀਂ ਜੇਲ੍ਹਾਂ ਦੇ ਸੁਲਤਾਨ।

ਇਕਬਾਲ ਕੈਸਰ

ਸਾਡਾ ਅਲਮੀਆ

ਅੱਧੀ ਰੋਟੀ ਹੱਥ ਵਿਚ
ਰਹਿ ਗਈ ਬਾਕੀ ਲੈ ਗਏ ਕਾਂ
ਓਸੇ ਦਿਨ ਤੋਂ ਸਾਡੇ ਬਾਰੇ
ਸੋਚਦੀ ਰਹਿੰਦੀ ਮਾਂ..
---ਅਖ਼ਤਰ ਸ਼ੁਮਾਰ

"ਸਿਰ ਚੁੱਕ ਕੇ ਤਾਂ ਵੇਖੋ"

ਲੀਕ ਨੂੰ ਡੰਡੇ ਮਾਰਨ ਵਾਲਿਓ 
ਸੱਪ ਨੇ ਤੁਹਾਨੂੰ ਘੇਰ ਲਿਆ ਏ।
---ਅਖ਼ਤਰ ਸ਼ੁਮਾਰ

ਮੁੜਕੇ ਵੇਖ ਤਾਂ ਸਹੀ

ਇੰਜ ਭੁਲਾਇਆ ਤੂੰ ਸਾਨੂੰ
ਜਿਉਂ ਥੱਕੀ ਟੁੱਟੀ ਕੰਮਾਂ 'ਚ ਰੁੱਝੀ
ਕੋਈ ਜਨਾਨੀ
ਬਲਦੇ ਚੁੱਲੇ 'ਤੇ ਦੁੱਧ ਧਰਕੇ ਭੁੱਲ ਜਾਂਦੀ ਏ।  ਅਖ਼ਤਰ ਸ਼ੁਮਾਰ

A Poem About Girls By Manjeet Tiwana

ਕੁਝ ਕੁੜੀਆਂ ਲੰਮੇ ਰੂਟ ਦੀ ਬਸ ਹੁੰਦੀਆਂ ਹਨ
ਜੋ ਨੇੜੇ ਤੇੜੇ ਦੀ ਸਵਾਰੀ ਨਹੀ ਚੁਕਦੀਆਂ
ਕੁਝ ਕੁੜੀਆਂ ਬਨਾਰਸੀ ਸਾੜੀਆਂ ਹੁੰਦੀਆਂ ਹਨ
ਜਿਨ੍ਹਾਂ ਨੂੰ ਇਕ ਵਾਰ ਵੇਖ ਕੇ ਹੀ ਜੀਅ ਭਰ ਜਾਦਾ ਹੈ
ਕੁਝ ਕੁੜੀਆਂ ਸੁਨਹਿਰੀ ਫ਼ਰੇਮ ਵਿਚਲੀਆਂ
ਰੰਗਦਾਰ ਫ਼ੋਟੋਆਂ ਹੁੰਦੀਆਂ ਹਨ
ਜੋ ਕਿਸੇ ਵੀ ਡਰਾਇੰਗ ਰੂਮ ਵਿਚ ਸਜਾਈਆਂ ਜਾ ਸਕਦੀਆਂ ਹਨ

ਕੁਝ ਕੁੜੀਆਂ ਨਜ਼ਮਾਂ ਹੁੰਦੀਆਂ ਹਨ
ਜਿੰਨੀ ਵੇਰ ਪੜੋ੍
ਹੋਰ ਵੀ ਵਧੀਆਂ ਲਗਦੀਆਂ ਹਨ
ਕੁਝ ਕੁੜੀਆਂ ਪੱਛੋਂ ਦੀ ਪੌਣ ਹੁੰਦੀਆਂ ਹਨ
ਜੋ ਬਿਨ ਬੋਲੇ-
ਸੀਨੇ ਨਾਲ ਲਗ ਟੁਰ ਜਾਦੀਆਂ ਹਨ

ਕੁਝ ਕੁੜੀਆਂ ਤਿਤਲੀਆਂ ਹੁੰਦੀਆਂ ਹਨ
ਜੋ ਬਚਪਨ ਉਮਰੇ ਕਿਸੇ ਸ਼ੌਕ ਪਿਛੇ
ਸਾਰੀ ਉਮਰ ਵਰਿ੍ਆਂ ਦੇ ਪੰਨਿਆਂ 'ਚ ਕੈਦ ਹੋ ਕੇ
ਰਹਿ ਜਾਦੀਆਂ ਹਨ
ਕੁਝ ਕੁੜੀਆਂ ਚੰਦਨ ਦਾ ਬੂਟਾ ਹੁੰਦੀਆਂ ਹਨ
ਜੋ ਸੱਪਾ ਨੂੰ ਆਪਣੇ ਛਾਵੇ ਪਾਲਣ ਦਾ ਦਮ ਰਖਦੀਆਂ ਹਨ
ਕੁਝ ਕੁੜੀਆਂ ਜ਼ਮੀਰ ਹੁੰਦੀਆਂ ਹਨ
ਜੋ ਹਾਦਸਿਆਂ ਦਾ ਹਿਸਾਬ ਮੰਗਦੀਆਂ
ਆਪਣੇ ਹੀ ਸਰੀਰ ਦੀ ਸੂਲੀ ਲਟਕ ਜਾਂਦੀਆਂ ਹਨ
ਕੁਝ ਕੁੜੀਆਂ ਬੇਗ਼ਮ ਅਖ਼ਤਰ ਦੀਆਂ ਗ਼ਜ਼ਲਾਂ ਹੁੰਦੀਆਂ ਹਨ
ਜੋ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਦੀਆਂ ਹਨ
ਕੁਝ ਕੁੜੀਆਂ ਮਾਂ ਦਾ ਹੌਕਾ ਹੁੰਦੀਆਂ ਹਨ
ਜੋ ਅਸਮਾਨ 'ਚ ਕੁਆਰਿਆਂ ਦਾ ਰਾਹ ਬਣ ਕੇ ਰਹਿ ਜਾਂਦੀਆਂ ਹਨ
-[ਮਨਜੀਤ ਟਿਵਾਣਾ]

Kaafi Sayshata Habeeb Di.. ਕਾਫ਼ੀ ਸਾਇਸ਼ਤਾ ਹਬੀਬ ਦੀ

ਉੱਠ ਸੁੱਤਿਆ ! ਤੇਰੇ ਅੰਦਰ ਕੌਣ ਏ ਜਾਗਦਾ...ਕਿਉਂ ਜਗਦਾ ਨਹੀਂ
ਉੱਠ ਰੁੱਸਿਆ ! ਤੇਰੇ ਬਾਹਰ ਕੌਣ ਏ  ਮਨਾਂਵਦਾ...ਕਿਉਂ ਮੰਨਦਾ ਨਹੀਂ
ਤੈਨੂੰ ਲੂੰ ਲੂੰ ਗਹਿਣੇ ਕਿਨ ਪਾਏ
ਤੇਰੇ ਜੀਅ ਨੂੰ ਜੰਦਰੇ ਕਿਸ ਲਾਏ... ਕਿਉਂ ਭੰਨਦਾ ਨਹੀਂ
ਕਿਉਂ ਉੱਜੜ ਗਿਆ ਤਨ ਮਨ ਵਸਦਾ
ਨਹੀਂ ਖੋਹਲ ਕੇ ਪੂਰੀ ਗਲ ਦਸਦਾ.. ਕਿਉਂ ਹੱਸਦਾ ਨਹੀਂ

ਕੋਈ ਚੜਿਆ ਕਿ ਲੱਥ ਘਾਟ ਗਿਆ
ਕੋਈ ਰੰਗ ਦੀਵੇ ਦੀ ਲਾਟ ਗਿਆ....ਮਨ ਮੰਨਦਾ ਨਹੀਂ
ਇਕ ਆਪਣੇ ਆਪ ਤੋਂ ਡਰ ਗਏ ਨੇ
ਕਿਤੇ ਪਿਛਲੇ ਅੰਦਰ ਵੜ ਗਏ ਨੇ.... ਗੱਲ ਕੱਢਦਾ ਨਹੀਂ।

ਤੇਰੇ ਨਿੱਤ ਉਲਾਮੇ ਲਾਹਵਾਂ ਮੈਂ
ਤੈਨੂੰ ਹਾਰ ਹਮੇਲਾ ਪਾਵਾਂ ਮੈਂ
ਕਿਤੇ ਧਾਰ ਕੇ ਆਪਣਾ ਆਪ ਗੁਰੂ
ਨਿਤ ਤੇਰੀਆਂ ਕਸਮਾਂ ਚਾਵਾਂ ਮੈਂ.... ਅਖ ਪਟਦਾ ਨਹੀਂ
ਕੀ ਹੋਇਆ ਤੇਰੇ ਨਾਲ ਸਜਣ.... ਕਿਉਂ ਦਸਦਾ ਨਹੀਂ।

Maye Ni Main Rhi Kuchajji..

ਮਾਏ ਨੀ ਮੈਂ ਰਹੀ ਕੁਚੱਜੀ
ਮਾਏ ਨੀ
ਵਸਲ ਦੀ ਰਾਤ ਘੂਕ ਮੈਂ ਸੁੱਤੀ
ਦਿਨ ਚੜਿਆ ਤਾਂ ਭੱਜੀ
ਮਾਏ ਨੀ
ਮੈਂ ਰਹੀ ਕੁਚੱਜੀ
ਆਪੂੰ ਆਪਣਾ ਯਾਰ ਗਵਾਇਆ
ਆਪੇ ਰੋ ਰੋ ਚੱਜੀ
ਮਾਏ ਨੀ
ਮੈਂ ਰਹੀ ਕੁਚੱਜੀ
ਮੁੱਕ ਭੁਆ ਸੱਜਣ ਗਏ ਮੈਥੋਂ
ਸੱਟ ਹਿਜਰ ਦੀ ਵੱਜੀ
ਮਾਏ ਨੀ
ਮੈਂ ਰਹੀ ਕੁਚੱਜੀ
ਜ਼ਹਿਰ ਪਿਆਲਾ ਇਸ਼ਕ ਦਾ ਪੀਤਾ
ਦੁਨੀਆਂ ਮੂਲ ਨਾ ਤੱਜੀ
ਮਾਏ ਨੀ
ਮੈਂ ਰਹੀ ਕੁਚੱਜੀ
ਸੁੱਖ ਦਿਲੇ ਦਾ ਲੁੱਟਿਆ ਹੋਵਾਂ
ਨਾ ਬੋਲੀ ਨਾ ਕੱਜੀ
ਮਾਏ ਨੀ
ਮੈਂ ਰਹੀ ਕੁਚੱਜੀ
ਆਪ ਸਹੇੜੀ ਸੂਲੀ ਐਪਰ
ਲੋਥ ਗਈ ਨਾ ਕੱਜੀ
ਮਾਏ ਨੀ
ਮੈਂ ਰਹੀ ਕੁਚੱਜੀ
writer..ਉਮਰ ਗ਼ਨੀ
ਕੀ ਹੋਇਆ ਏ?
ਕੁਝ ਨਹੀਂ ਹੋਇਆ
ਕੀ ਹੋਵੇਗਾ?
ਕੁਝ ਨਹੀਂ ਹੋਣਾ
ਕੀ ਹੋ ਸਕਦਾ?
ਕੁਝ ਨਾ ਕੁਝ ਤੇ ਹੁੰਦਾ ਈ ਰਹਿੰਦਾ
ਜੋ ਤੂੰ ਚਾਹੁੰਨਾ ਏ,ਉਹ ਨਹੀਂ ਹੋਣਾ
ਹੋ ਨਹੀਂ ਜਾਂਦਾ,ਕਰਨਾ ਪੈਂਦਾ
ਇਸ਼ਕ ਸਮੁੰਦਰ ਤਰਨਾ ਪੈਂਦਾ
ਸੁਖ ਲਈ ਦੁਖ ਵੀ ਲੈਣਾ ਪੈਂਦਾ
ਹੱਕ ਦੀ ਖ਼ਾਤਿਰ ਲੜਣਾ ਪੈਂਦਾ
ਜੀਵਨ ਦੇ ਲਈ ਮਰਨਾ ਪੈਂਦਾ।
Mannu Bhayi

ਅਫ਼ਜ਼ਲ ਤੌਸੀਫ਼ ਨਾਲ ਡਾ. ਜਗਤਾਰ ਜੀ ਦੁਆਰਾ ਕੀਤੀ ਹੋਈ ਇੰਟਰਵਿਊ ਵਿੱਚੋਂ ਕੁਝ ਗੱਲਾਂ...

*ਮੁਹੱਬਤ ਨਫ਼ਰਤ ਰਲ ਜਾਣ ਤਾਂ ਦਰਦ ਡੂੰਘਾ ਹੋ ਜਾਂਦਾ ਏ।

*ਮੈਂ ਸਮਝਦੀ ਹਾਂ ਧਰਤੀ ਵਾਸਤੇ ਇੱਕ ਦਰਖ਼ਤ ਆਦਮੀ ਨਾਲੋਂ ਕਿਤੇ ਚੰਗਾ ਏ। ਕਿੰਨਾ ਖੂਬਸੂਰਤ ਲੱਗਦਾ ਏ। ਛਾਂ ਦਿੰਦਾ ਏ। ਪੰਛੀਆਂ ਨੂੰ ਛਾਂ ਦਿੰਦਾ ਏ। ਇਕ ਚਿੜੀ ਕਿਸਾਨ ਦੇ ਬਰਾਬਰ ਦੀ ਮਿਹਨਤੀ ਏ। ਜਨੌਰ ਕਲਚਰ ਅਸਲੀ ਏ। ਇਨਸਾਨ ਕਲਚਰ ਬਨਾਵਟੀ।

*ਇਨਸਾਨਾਂ ਵਿੱਚੋਂ ਮੈਨੂੰ ਸਿਰਫ਼ ਉਹ ਚੰਗੇ ਲੱਗਦੇ ਨੇ ਜੋ ਹੁਨਰ ਦੇ ਜਾਦੂ ਜਗਾਉਣ ਵਿਚ ਮਾਹਿਰ ਹੋਣ ਜਾਂ ਉਹ ਜੋ ਜ਼ੁਲਮ ਦੇ ਖ਼ਿਲਾਫ਼ ਡਟੇ। ਕਣਕਾਂ ਬੀਜਣ ਵਾਲਾ ਕਹਾਣੀ ਲਿਖਣ ਵਾਲੇ ਨਾਲੋਂ ਬੇਹਤਰ ਹੋ ਸਕਦਾ ਏ। ਪਰ ਇੱਕ ਚੂਹੜਾ ਜੋ ਸੜਕਾਂ ਸਾਫ਼ ਕਰਦਾ ਏ ਉਹ ਸੜਕਾਂ 'ਤੇ ਗੱਡੀਆਂ ਭਜਾਉਣ ਵਾਲਿਆਂ ਨਾਲੋਂ ਕਿਤੇ ਚੰਗਾ .. ਏਸੇ ਤਰਾਂ ਵਿਹੜਾ ਸੰਭਰਣ ਵਾਲੀ ਜ਼ਨਾਨੀ ਉਸ ਬੇਗ਼ਮ ਨਾਲੋਂ ਕਿਤੇ ਉਚੀ ਏ ਜੋ ਮੂੰਹ 'ਤੇ ਸੁਰਖੀ ਪਾਊਡਰ ਲਾ ਕੇ ਪਲੰਘ 'ਤੇ ਬੈਠੀ ਰਹਿੰਦੀ ਏ। ਇਸੇ ਤਰਾਂ ਮੇਨਕਾ ਗਾਂਧੀ,ਸੋਨੀਆ ਗਾਂਧੀ ਨਾਲੋਂ ਬੇਹਤਰ ਇਨਸਾਨ ਏ। ਕਿਉਂ ਜੋ ਉਹ ਸਿਆਸਤ ਦੇ ਗੰਦ ਤੋਂ ਵੱਖ ਰਹਿ ਕੇ ਕੁੱਤਿਆਂ ਦੀ ਇਜ਼ਤ ਵਧਾਉਣ ਦਾ ਕੰਮ ਕਰ ਰਹੀ ਏ।

*About Indo-Pak Partition---ਕਿਸੇ ਅਜਿਹੇ ਬੰਦੇ ਨੂੰ ਮਿਲਣਾ ਚਾਹੁੰਦੀ ਹਾਂ ਜੀਹਨੇ ਸਾਰੇ ਖ਼ੂਨ ਖ਼ਰਾਬੇ ਵਿੱਚ ਹਿੱਸਾ ਲਿਆ ਹੋਵੇ। ਜਾਣਨਾ ਚਾਹੁੰਦੀ ਹਾਂ ਉਹਨੂੰ ਇਹ ਸਭ ਕੁਝ ਕਰਕੇ ਜੀਵਨ ਕਿੰਝ ਦਾ ਲੱਗਾ? ਉਹ ਸ਼ਕਲ ਕਿੰਝ ਦੀ ਸੀ ਜੀਹਨੇ ਮੇਰੀ ਘੁੱਗੀ ਵਰਗੀ ਦਾਦੀ ਨੂੰ ਮਾਰਿਆ ਤੇ ਉਹ ਸੂਰਮਾ ਜੀਹਨੇ ਮੇਰੀ ਚੌਦਾਂ ਸਾਲ ਦੀ ਭੈਣ ਨਾਜ਼ਰਾ ਦੀ ਗਰਦਨ ਕੱਟੀ। ਕਿੱਡਾ ਕੁ ਅਮੀਰ ਏ ਉਹ ਬੰਦਾ ਜਿਹੜਾ ਮੇਰੀਆਂ ਤਾਈਆਂ ਦੇ ਗਹਿਣੇ ਲੁੱਟ ਕੇ ਲੈ ਗਿਆ ਸੀ। ਜੀਹਨੇ ਸਾਡੀ ਬੂਰੀ ਮੱਝ ਖੋਲੀ?? ਮੈਂ ਚਾਹੁੰਦੀ ਹਾਂ ਕੋਈ ਹੋਵੇ ਜੋ ਅਜਿਹੇ ਬੰਦਿਆਂ ਨੂੰ ਇੰਟਰਵਿਊ ਕਰੇ। ਕੋਈ ਹੋਵੇ ਜੋ ਉਹਨਾਂ ਦੀਆਂ ਨਸਲਾਂ ਨੂੰ ਸ਼ਰਮਿੰਦਾ ਕਰੇ।

*ਜਿੱਥੇ ਵੀ ਦਰਦ ਬਹੁਤਾ ਹੋ ਜਾਵੇ ਮੇਰੇ ਲਈ ਲਿਖਣਾ ਮੁਸ਼ਕਿਲ ਹੋ ਜਾਂਦਾ ਏ। ਕਈ ਦਰਦ ਹੁੰਦੇ ਨੇ ਜਿੰਨਾਂ ਦਾ ਭਾਰ ਚੁੱਕਣ ਜੋਗੇ ਲਫ਼ਜ਼ ਨਹੀਂ ਲੱਭਦੇ...

*ਡਾ. ਜਗਤਾਰ-ਸ਼ਾਦੀ ਕਿਉਂ ਨਹੀਂ ਕਰਵਾਈ?

ਅਫ਼ਜ਼ਲ ਤੌਸੀਫ਼---ਅੱਜ ਮੈਂ ਇਸ ਸਵਾਲ 'ਤੇ ਹੱਸ ਪੈਂਦੀ ਹਾਂ। ਕਦੇ ਗੁੱਸਾ ਆ ਜਾਂਦਾ ਸੀ। ਭਰੀ ਦੁਨੀਆ ਵਿੱਚ ਇੱਕ ਬੰਦਾ ਵੀ ਬਿਨਵਿਆਹਾ ਝੱਲਿਆ ਨਹੀਂ ਜਾਂਦਾ। ਮੈਂ ਚਾਹੁੰਦੀ ਹਾਂ ਬਹੁਤ ਸਾਰੇ ਹੋਰ ਲੋਕੀਂ ਵੀ ਵਿਆਹ ਨਾ ਕਰਨ। ਦੁਨੀਆਂ ਵਿੱਚ ਇਨਸਾਨ ਦੀ ਆਬਾਦੀ ਬਹੁਤ ਵਧ ਗਈ ਹੋਈ ਏ। ਜ਼ਿੰਦਗੀ ਦਾ ਹੋਰ ਕੋਈ ਮਕਸਦ ਈ ਨਹੀਂ ਰਹਿ ਗਿਆ। ਪਹਿਲਾਂ ਆਪਣਾ ਵਿਆਹ ਫੇਰ ਬੱਚਿਆਂ ਦੀ ਫ਼ਿਕਰ। ਇਹ ਵਿਆਹ ਦੀਆਂ ਬਰਕਤਾਂ ਈ ਨੇ ਜੋ ਲੱਖਾਂ ਕਰੋੜਾਂ ਬੱਚੇ ਭੁੱਖੇ ਮਰਦੇ,ਭਿੱਖ ਮੰਗਦੇ, ਮਜ਼ਦੂਰੀ ਕਰਦੇ ਫਿਰਦੇ ਨੇ। ਇਹ ਵਿਆਹ ਦਾ ਨਤੀਜਾ ਏ ਕਿ ਆਦਮੀ ਹਾਜੂਮ ਮਾਜੂਜ ਬਣਕੇ ਧਰਤੀ ਚੱਟ ਗਿਆ। ਜੰਗਲ ਮੁੱਕ ਗਏ ਜਨੌਰ ਮੁੱਕ ਗਏ। ਦਰਿਆ ਗੰਦੇ ਹੋ ਗਏ, ਅਨਾਜ ਘੱਟ ਗਿਆ। ਕੀਹਨੇ ਕੀਤੀ ਇੰਜ ਦੀ ਬਰਬਾਦੀ?
ਹੁਣ ਜਦ ਕਿ ਨਸਲਾਂ ਵਧਾਉਣ ਦਾ ਮਾਮਲਾ ਵੀ ਨਹੀਂ ਰਹਿ ਗਿਆ ਨਿਰੀ ਸੈਕਸ ਵਾਸਤੇ ਏਡੀ ਬੇਸ਼ਉਰੀ। ਬੇਸ਼ਉਰ ਸਮਾਜ ਵਾਸਤੇ ਜੀਹਦਾ ਕੁੱਲ ਮਸਲਾ ਏਨਾ ਏ ਕਿ ਪਈ ਕੁੜੀ ਜਵਾਨ ਹੋ ਗਈ ਬਾਪ ਬੁੱਢਾ ਹੋ ਗਿਆ ਹੁਣ ਉਹਨੂੰ ਕਿਸੇ ਹੋਰ ਮਰਦ ਦੀ ਮਲਕੀਅਤ ਵਿੱਚ ਜਾਣਾ ਚਾਹੀਦਾ ਏ। ਸੋ ਕੁੜੀ ਵਿਆਹ ਦਿੱਤੀ ਜਾਂਦੀ ਏ। ਪਿਓ ਦਾ ਭਾਰ ਲੱਥ ਜਾਂਦਾ ਏ। ਅੱਗੋਂ ਉਹ ਵਿਚਾਰੀ ਖ਼ਬਰੇ ਕੀਹਦਾ ਕੀਹਦਾ ਭਾਰ ਚੁੱਕ ਖਲੋਂਦੀ ਏ। ਧਰਤੀ ਦਾ ਬੋਝ ਵਧਾਉਣ ਲਈ ਬੱਚੇ ਜੰਮਦੀ ਏ। ਮੈਨੂੰ ਤਾਂ ਡਰ ਲੱਗਦਾ ਏ ਕਿਸੇ ਦਿਨ ਧਰਤੀ ਆਪਣਾ ਭਾਰ ਹੌਲਾ ਕਰਨ ਲਈ ਪਾਸਾ ਨਾ ਪਰਤ ਜਾਵੇ।
ਹਰ ਬੰਦੇ ਨੂੰ ਸ਼ੁਹਰਤ ਚਾਹੀਦੀ ਏ ਤੇ ਉਹ ਸ਼ੁਹਰਤ ਲਈ ਮੁਖ਼ਤਲਿਫ਼ ਤਰੀਕੇ ਇਖ਼ਤਿਆਰ ਕਰਦਾ ਏ। ਕੋਈ ਬੰਦਾ ਕਹਿੰਦਾ ਏ ਕਿ ਮੈਂ ਸਨਸਨੀਖੇਜ਼ ਕਿਤਾਬ ਲਿਖਾਂਗਾ ਤੇ ਉਹਦੇ ਨਾਲ ਕਿਸੇ ਮਜ਼ਹਿਬ ਦੇ ਲੋਕ ਨਾਰਾਜ਼ ਹੋਣਗੇ ਤੇ ਮੈਨੂੰ ਮਸ਼ਹੂਰੀ ਮਿਲ ਜਾਵੇਗੀ। ਕੋਈ ਔਰਤ ਕਹਿੰਦੀ ਏ ਮੈਂ ਅਸ਼ਲੀਲ ਨਜ਼ਮਾਂ ਲਿਖ ਕੇ ਮਸ਼ਹੂਰ ਹੋ ਜਾਵਾਂ। ਮੈਂ ਆਖਦਾ ਹਾਂ ਕਿ ਉਹਦਾ ਸੌਖਾ ਜਿਹਾ ਤਰੀਕਾ ਇਹ ਏ ਕਿ ਤੁਸੀਂ ਕਿਸੇ ਉੱਚੀ ਜਗਾਹ ਖਲੋ ਕੇ ਕੱਪੜੇ ਲਾਹ ਦਿਉ,ਸਾਰੀ ਦੁਨੀਆਂ ਤੁਹਾਡੀਆਂ ਈ ਗੱਲਾਂ ਕਰੇਗੀ। ਚੁਨਾਚਿ ਗੱਲ ਇਹ ਹੈ ਕਿ ਹਰ ਲਿਖੀ ਹੋਈ ਸ਼ੈ ਅਦਬ ਨਹੀਂ ਹੁੰਦੀ ਤੇ ਹਰ ਲਿਖਣ ਵਾਲਾ ਅਦੀਬ ਨਹੀਂ ਹੁੰਦਾ। ਅਦਬ ਤੇ ਇਕ ਬੜੀ ਨਿਰੋਲ ਜਿਹੀ ਚੀਜ਼ ਏ, ਅਦਬ ਵਿੱਚ ਤਖ਼ਲੀਕੀ ਟੱਚ ਹੁੰਦਾ ਏ।
ਫ਼ਖ਼ਰ ਜ਼ਮਾਨ

"ਜਾਣ ਪਛਾਣ"

ਮੈਂ ਆਪਣੇ ਆਪ ਨੂੰ ਉੱਥੇ ਈ
ਕੌਫੀ ਪੀਂਦਿਆਂ ਛਡਕੇ
ਰੈਸਤੋਰਾਂ ਵਿਚੋਂ ਨਿਕਲ ਆਇਆ।
ਕਿ ਆਪਣੀ ਖਿਲਰੀ ਹੋਂਦ 'ਚੋਂ
ਕੱਲ੍ਹ ਲਈ ਵੀ ਕੁਝ ਬਚਾ ਲਿਜਾਵਾਂ

ਬਾਹਰ ਅਧਨ੍ਹੇਰੀ ਸੜਕ 'ਤੇ
ਇਕ ਖੰਭੇ ਨਾਲ ਲੱਗਿਆ
ਮੈਂ ਆਪਣੇ ਆਪ ਨੂੰ ਉਡੀਕ ਰਿਹਾ ਸਾਂ,
ਤੇ ਮੈਂ ਜਿਹੜਾ ਇਹ ਕਵਿਤਾ ਲਿਖ ਰਿਹਾ ਹਾਂ
ਇਹਦਾ ਸੰਬੰਧ ਨਾ ਓਸ ਕੌਫ਼ੀ ਪੀਂਦੇ ਬੰਦੇ ਨਾਲ
ਨਾ ਉਹਦੇ ਨਾਲ ਜਿਹੜਾ ਖੰਭੇ ਨਾਲ ਲੱਗਿਐ,
ਅੱਜ ਦੀ ਉਡੀਕ ਵਿੱਚ ਏ।
  ਮਲਕ ਜ਼ਮੁਰਦ
ਮੁਆਫ਼ ਕਰੀਂ ਦੋਸਤ
ਸਿਰਫ਼ ਮੈਂ ਇਹ ਕਹਿਣ ਦੀ ਦਲੇਰੀ ਕਰ ਸਕਦਾ ਹਾਂ
ਕਿ ਤੇਰਾ ਦਿਲ ਤੇਰੀਆਂ ਅੱਖਾਂ 'ਚੋਂ ਨਹੀਂ ਬੋਲਦਾ। ...ਅਹਿਮਦ ਸਲੀਮ

An awesome gazal by Baba Nazmi..

ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ,
ਜ਼ਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।

ਉਹਨਾਂ ਦਾ ਵੀ ਤੂੰਹੀਓ ਰੱਬ ਏ, ਇਹਦਾ ਅੱਜ ਜਵਾਬ ਤੇ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ.

ਜਿਹਨਾਂ ਦੇ ਗ਼ਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਹੀਂ,
ਕਬਰਾਂ ਉੱਤੇ ਤਿੱਲੇ ਜੜੀਆਂ,ਚੱਦਰਾਂ ਚਾੜੀ ਜਾਂਦੇ ਨੇ...

ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,
ਜਿਹੜੇ ਇਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ..

ਸ਼ੀਸ਼ੇ ਉੱਤੇ ਮਲੇ ਸਿਆਹੀਆਂ, ਹੱਕ ਏ ਮੇਰੇ ਦੁਸ਼ਮਣ ਦਾ,
ਸੱਜਣਾ ਨੂੰ ਕੀ ਬਣੀਆਂ,ਮੇਰੇ ਫੁੱਲ ਲਿਤਾੜੀ ਜਾਂਦੇ ਨੇ..

ਚੱਲ ਉਏ "ਬਾਬਾ ਨਜ਼ਮੀ" ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,
ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ। Baba Nazmi

A Very Nice Poem by Mannu Bhayi

ਉਹ ਵੀ ਖ਼ੂਬ ਦਿਹਾੜੇ ਸਨ
ਭੁੱਖ ਲੱਗਦੀ ਸੀ,ਮੰਗ ਲੈਂਦੇ ਸਾਂ
ਮਿਲ ਜਾਂਦਾ ਸੀ, ਖਾ ਲੈਂਦੇ ਸਾਂ
ਨਹੀਂ ਮਿਲਦਾ ਸੀ, ਰੋ ਪੈਂਦੇ ਸਾਂ
ਰੋਂਦੇ ਰੋਂਦੇ ਸੌਂ ਜਾਂਦੇ ਸਾਂ

ਇਹ ਵੀ ਖੂਬ ਦਿਹਾੜੇ ਨੇ
ਭੁੱਖ ਲੱਗਦੀ ਏ,ਮੰਗ ਨਹੀਂ ਸਕਦੇ
ਮਿਲਦਾ ਏ ਤੇ ਖਾ ਨਹੀਂ ਸਕਦੇ
ਨਹੀਂ ਮਿਲਦਾ ਤੇ ਰੋ ਨਹੀਂ ਸਕਦੇ
ਨਾ ਰੋਈਏ ਤੇ ਸੌਂ ਨਹੀਂ ਸਕਦੇ।
--ਮੰਨੂ ਭਾਈ

Monday, April 23, 2012

"ਲਿਖਾਂ ਅਜਿਹੀ ਮੈਂ ਇਕ ਕਵਿਤਾ" a poem By Parminderjeet

ਲਿਖਾਂ ਮੈਂ ਕਵਿਤਾਵਾਂ
ਆਪਣੇ ਵਰਗੀਆਂ
ਆਪਣੇ ਵਰਗਿਆਂ ਵਰਗੀਆਂ
ਸੋਹਲ ਸੁਨੱਖੀਆਂ ਮੁਹੱਬਤ ਰੰਗੀਆਂ
ਸਤਰੰਗੇ ਨਕਸ਼ ਨੁਹਾਰਾਂ ਜਿਹੀਆਂ

ਹਰ ਕਵਿਤਾ ਲਿਖਣ ਪਿੱਛੋਂ
ਇਉਂ ਲੱਗਦਾ ਹਰ ਵਾਰ
ਨਹੀਂ ਪਹੁੰਚਾ ਮੈਂ ਅਜੇ
ਆਪਣੀ ਮਨਇੱਛਤ
ਸਾਲਮ ਸਾਬਤ ਕਵਿਤਾ ਦੇ ਦੁਆਰ

ਇਉਂ ਜਾਪੇ
ਜਿਉਂ ਹਰ ਕਵਿਤਾ ਮੇਰੀ
ਕਿਸੇ ਅਣਛੋਹ ਤਕ ਨਾ ਪਹੁੰਚੀ ਅਜੇ
ਰਾਹ ਦੀਆਂ ਸੁੰਨ ਮਸਾਣਾਂ ਅੰਦਰ
ਮੈਨੂੰ ਛੱਡ ਕੇ
ਮੇਰੀ ਕਵਿਤਾ ਅਣਕਹੇ ਦੀ ਗਾਥਾ
ਕਿਰਚਾਂ ਬਣ ਕੇ ਖੁਰ ਜਾਂਦੀ ਏ

ਜੀਅ ਕਰਦਾ ਏ
ਕਵਿਤਾ ਲਿਖਾਂ ਅਜੇਹੀ ਮੈਂ ਇਕ
ਜੋ ਕਵਿਤਾ ਹੋਣ ਦੀਆਂ ਸਭ ਸ਼ਰਤਾਂ ਕਰੇ ਪੂਰੀਆਂ
ਹੋਵੇ ਨੇ ਉਹ ਕੇਵਲ ਬਿੰਬਾਂ ਦੀ ਉਸਾਰੀ
ਸ਼ਬਦਾਂ ਦੀ ਜਾਦੂਗਰੀ,ਕਲਾਕਾਰੀ
ਮੰਚ ਦੀ ਕਲਾਕਾਰੀ
ਮੰਚ ਦੀ ਅਦਾਕਾਰੀ

ਕਵਿਤਾ ਲਿਖਾਂ-ਲੋਰੀ ਜਿਹੀ
ਬਿਰਧ ਹੱਥਾਂ ਦੀ ਡੰਗੋਰੀ ਜਿਹੀ
ਬੱਚੇ ਨੂੰ ਸਕੂਲੋਂ ਮਿਲੇ
ਪਹਿਲੇ ਸਬਕ ਜਿਹੀ
ਧੀਰਜ ਭਰੋਸੇ ਸਿਦਕ ਜਿਹੀ
ਰਾਹੀਆਂ ਦੀ ਪਿਆਸ ਲਈ ਪਾਣੀ ਜਿਹੀ
ਜ਼ਿੰਦਗੀ ਨੂੰ ਜੀਣ ਦੇ ਚਾਵਾਂ ਦੇ ਹਾਣੀ ਜਿਹੀ

ਮੇਰੀ ਕਵਿਤਾ ਹੋਵੇ
ਨਿਹੱਥੇ ਦੀ ਲੜਾਈ 'ਚ ਉਹਦਾ ਹਥਿਆਰ
ਬਿਦੋਸ਼ੇ ਦੇ ਹੱਕ ਵਿੱਚ ਦਿੱਤੀ ਗਵਾਹੀ ਹੋਵੇ
ਉਹ ਕਿਸੇ ਵਹਿਸ਼ੀ ਦੇ ਹੱਥ 'ਚ ਫੜੇ ਖ਼ੰਜਰ ਨੂੰ
ਉਹਦੀ ਹਿੱਕ ਵੱਲ ਮੋੜ ਸਕੇ
ਗੋਲੀ ਨਾਲ ਵਿੰਨੀ ਕਿਸੇ ਨਿਹੱਥੇ ਦੀ ਲੋਥ ਕੋਲ
ਉਸਦੇ ਕਾਤਲ ਦੇ ਸਿਰਨਾਵੇਂ ਸਣੇ ਬਹਿ ਸਕੇ
ਰੋਕ ਸਕੇ ਉਹ ਨਫ਼ਰਤੀ ਯਾਤਰਾਵਾਂ
ਖਰੂਦੀ ਹਜੂਮ ਤੇ ਜਰਵਾਣੀਆਂ ਸੋਚਾਂ ਦਾ ਤਲਿੱਸਮ ਤੋੜ ਸਕੇ
ਆਪਣੇ ਹੱਕਾਂ ਲਈ ਨਿਕਲੇ ਜਲੂਸ ਵਿਚ ਸ਼ਾਮਲ ਹੋਵੇ

ਜੀਅ ਕਰਦਾ ਏ
ਲਿਖਾਂ ਅਜੇਹੀ
ਮੈਂ ਇੱਕ ਕਵਿਤਾ
ਜੋ ਮੈਨੂੰ
ਕਵਿਤਾ ਦੇ ਸਾਰੇ ਰੰਗ ਵਿਖਾਵੇ
ਮੈਨੂੰ ਅਣਛੋਹ ਤਕ ਲੈ ਜਾਵੇ

ਜੀਅ ਕਰਦਾ ਏ
ਲਿਖਾਂ ਅਜੇਹੀ
ਮੈਂ ਇਕ ਕਵਿਤਾ.. ParminderJeet


Friday, April 20, 2012

ਜੇ ਕੁੜੀਏ ਤੇਰੀਆਂ ਸੱਚੀਆਂ ਹੋਵਣ ਗੱਲਾਂ
ਜਿੱਤ ਲਵਾਂ ਥਲ, ਸਾਗਰ, ਪਰਬਤ, ਜੰਗਲ, ਜੂਹਾਂ, ਝੱਲਾਂ
ਢੋ ਲਿਆਵਾਂ ਕੁਲ ਸੋਹਜ ਜਗਤ ਦਾ ਖ਼ਾਤਰ ਤੇਰੇ ਮਹੱਲਾਂ
ਪੀਂਘ ਬਣਾਵਾਂ ਅਰਸ਼ੀਂ ਪਾਵਾਂ,ਗੁੰਦ ਸਾਗਰ ਦੀਆਂ ਛੱਲਾਂ
ਇੱਕ ਹੁਲਾਰੇ ਦੁਨੀਆਂ ਟਪ ਜਾਂ,ਗਗਨ ਦੇਸ਼ ਜਾ ਮੱਲਾਂ
ਤ੍ਰੰਡ ਅਕਾਸ਼ੋਂ ਚੰਨ ਸਿਤਾਰੇ,ਹਿੱਕ ਉੰਨਾਂ ਦੀ ਸੱਲਾਂ
ਜਗਮਗ ਕਰਦਾ ਹਾਰ ਪਰੋਵਾਂ ਗਲ ਤੇਰੇ ਆ ਵੱਲਾਂ
ਜੇ ਕੁੜੀਏ ਤੇਰੀਆਂ ਸੱਚੀਆਂ ਹੋਵਨ ਗੱਲਾਂ..ਪ੍ਰੋ. ਮੋਹਨ ਸਿੰਘ

Surjit Patar

ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣਕੇ

ਪੈੜਾਂ ਤੇਰੀਆਂ 'ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ

ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ

ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਹੀ ਨਹੀਂ
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣਕੇ

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ...
ਕੋਈ ਚੜ੍ਹਦਾ ਜਾਵੇ ਰੰਗ ਰੰਗ
ਮੈਨੂੰ ਦੁਨੀਆ ਜਾਪੇ ਤੰਗ ਤੰਗ
ਜੀ ਚਾਹੇ ਸਾਗਰ ਤਰਨ ਤਰਨ
ਜੀ ਚਾਹੇ ਪਰਬਤ ਚੜ੍ਹਨ ਚੜ੍ਹਨ
ਜੀ ਚਾਹੇ ਉਡਣਾ ਗਗਨ ਗਗਨ
ਚੰਨ ਤਾਰਿਆਂ ਦੇ ਗਲ ਲਗਣ ਲਗਣ...ਪ੍ਰੋ. ਮੋਹਨ ਸਿੰਘ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ.. (Tu Maghda RahiN Ve Soorja)



ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ,ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ


ਜਿੱਥੇ ਰੂਹ ਬਣਗੀ ਇੱਕ ਹਾਵਾ ਹੈ
ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ
ਜਿੱਥੇ ਕੈਦ ਅਣਖ਼ ਦਾ ਲਾਵਾ ਹੈ
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...

ਜਿੱਥੇ ਲੋਕ ਬੜੇ ਮਜ਼ਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...


ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...


ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...


ਜੇ ਸੋਕਾ ਇਹ ਹੀ ਸੜਦੇ ਨੇ
ਜੇ ਡੋਬਾ ਇਹ ਹੀ ਮਰਦੇ ਨੇ
ਸਭ ਕਹਿਰ ਇਹਨਾਂ ਸਿਰ ਵਰਦੇ ਨੇ
ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ..


ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ
ਜਿੱਥੇ ਨ੍ਹੇਰਾ ਦੱਬ ਕੇ ਜੁਟਿਆ ਹੈ
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ..


ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
Sant Ram Udasi Ji

ਵਸੀਅਤ (Meri Maut Te Na Royeo)


ਮੇਰੀ ਮੌਤ 'ਤੇ ਨਾ ਰੋਇਓ,ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਰੇਤੇ 'ਚ ਨਾ ਰਲਾਇਓ

ਮੇਰੀ ਵੀ ਜ਼ਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ,ਤੀਲੀ ਬੇਸ਼ੱਕ ਨਾ ਲਾਇਓ

ਹੋਣਾ ਨਹੀਂ ਮੈਂ ਚਾਹੁੰਦਾ,ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ,ਕਣ ਕਣ ਮੇਰਾ ਜਲਾਇਓ


ਵਲਗਣ 'ਚ ਕੈਦ ਹੋਣਾ,ਮੇਰੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ,ਸੜਕਾਂ 'ਤੇ ਹੀ ਜਲਾਇਓ


ਜੀਵਨ ਤੋਂ ਮੌਤ ਤਾਈਂ,ਆਉਂਦੇ ਬੜੇ ਚੁਰਾਹੇ
ਜਿਸਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ
.. Sant Ram Udasi Ji

Wednesday, April 18, 2012

ਅਜੇ ਮੁਹੱਬਤਾਂ ਹੋਰ ਕਰਨੀਆਂ
ਅਜੇ ਨਫ਼ਰਤਾਂ ਹੋਰ ਜਰਨੀਆਂ
ਅਜੇ ਸਫ਼ਰ ਕਰਨੇ ਅਣਕੀਤੇ
ਅਣਬੀਤੇ ਨਹੀਂ ਹੋਏ ਬੀਤੇ
ਹੁਣੇ ਹੁਣੇ ਕੁਝ ਬੋਲ ਸੁਣੇ ਨੇ
ਹੁਣੇ ਹੁਣੇ ਹੈ ਦਸਤਕ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਨੇ ਸ਼ਾਮਾਂ ਸੁਪਨੇ ਰੰਗੀਆਂ
ਅਜੇ ਪੌਣ 'ਚੋਂ ਆਉਣ ਸੁਗੰਧੀਆਂ
ਅਜੇ ਸਿਰਜਣੇ ਨਕਸ਼ ਨਵੇਰੇ
ਅਜੇ ਲਿਸ਼ਕਣੇ ਪੰਧ ਹਨੇਰੇ
ਅਜੇ ਤੇ ਮੈਂ ਨੇ ਤੂੰ ਏਂ ਹੋਣਾ
ਤੇ ਧਰਤੀ ਨੇ ਅੰਬਰ ਛੋਹਣਾ
ਹੁਣੇ ਹੁਣੇ ਕੁਝ ਜਗਿਆ ਜਗਿਆ
ਕਾਇਆ ਪਿਘਲੀ ਤਰਵਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਨਾ ਸਿਮਰਤੀਆਂ ਕੁਮਲਾਈਆਂ
ਅਜੇ ਚੇਤਿਆਂ ਵਿਚ ਰੁਸ਼ਨਾਈਆਂ
ਅਜੇ ਉਦਾਸ ਨਾ ਹੋਈਆਂ ਉਮਰਾਂ
ਤਨ ਮਨ ਪਾਣੀ ਹੋਈਆਂ ਸੋਚਾਂ
ਅਜੇ ਬਿਰਤੀਆਂ ਨੇ ਦਰ ਖੋਲੇ
ਰੰਗ ਸੁਰਮਈ ਲੂੰ ਲੂੰ ਘੋਲੇ
ਹੁਣ ਸਭ ਕੁਝ ਸਵੀਕਾਰ ਹੋਏਗਾ
ਰੀਝ ਅਜੇ ਨਾ ਵਰਜਿਤ ਕੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਤਾਂ ਜ਼ਜਬੇ ਸੱਧਰਾਂ ਤਰਵਰ
ਅਜੇ ਨਾ ਮੋਹ ਦੇ ਉੱਛਲੇ ਸਰਵਰ
ਅਜੇ ਤਾਂ ਬਿਰਖੀਂ ਪਏ ਪੁੰਗਾਰੇ
ਦੇਣੇ ਰੁੱਤਾਂ ਅਜੇ ਹੁੰਗਾਰੇ
ਅਜੇ ਨਾ ਨੈਣੀਂ ਜਾਗ ਸੁਣੀਦੀਂ
ਅਜੇ ਤਾਂ ਨੀਂਦਰ ਸੁਪਨੇ ਪੀਂਦੀ
ਮੇਘ ਸੁਗੰਧੇ ਵਰਸਣ ਲੱਗੇ
ਸੁੰਝੀ ਕਾਇਆ ਕੁਦਰਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

 ਅਜੇ ਮੁਰਾਦਾਂ ਦੇ ਦਰ ਖੁੱਲਣੇ
ਅਜੇ ਪੰਖੇਰੂ ਅੰਬਰੀਂ ਉੱਡਣੇ
ਅਜੇ ਸੁਹਾਵੇ ਥਾਨ ਵਿਛਾਉਣੇ
ਅਜੇ ਨੇ ਸੁੱਖ ਸੁਨੇਹੇ ਆਉਣੇ
ਅਜੇ ਗੀਤ ਨਾ ਹੋਏ ਪੂਰੇ
ਨਾ ਪੂਰੀ ਅਜੇ ਇਬਾਦਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ.. Parminderjit

Saturday, April 14, 2012

तुम्हें दिललगी भूल जानी पड़ेगी.. with Lyrics in Hindi

Lyrics of song Tumhe Dillagi Bhool Jani Pdegi (in Hindi)

तुम्हें दिललगी भूल  जानी पड़ेगी
मोहब्बत की राहों में आकर तो देखो
तड़पने पे मेरे न फिर तुम हसोगे
कभी दिल किसी से लगाकर तो देखो ...
तुम्हें दिललगी भूल  जानी पड़ेगी ...

होंठों के पास आए हंसी क्या मजाल है
दिल का मुआमला है कोई दिललगी नहीं

ज़ख़्म पे ज़ख़्म खा के जी,अपने लहू के घूँट पी
आह न कर लबों को सी, इश्क है दिललगी नहीं
दिल लगाकर पता चलेगा तुम्हें, आशिकी दिललगी नहीं होती

कुछ खेल नहीं है इश्क की लाग, पानी ना समझिए आग है आग
खूँ रुलाएगी ये लगी दिल की,खेल समझो ना दिललगी दिल की..
ये इश्क नहीं आसां ,बस इतना समझ लीजै
इक्क आग का दरिया है और डूब के जाना है

तुम्हें दिललगी भूल  जानी पड़ेगी
मोहब्बत की राहों में आकर तो देखो
तड़पने पे मेरे न फिर तुम हसोगे
कभी दिल किसी से लगाकर तो देखो ...
तुम्हें दिललगी भूल  जानी पड़ेगी ...

वफ़ाओं की हमसे तवक्कों नहीं है,मगर एक बार आज़मा के तो देखो
ज़माने को अपना बनाकर तो देखा, हमें भी तुम अपना बनाकर तो देखो
ख़ुदा के लिए छोड़ दो अब ये पर्दा,
रुख़ से नकाब उठा कि बड़ी देर हो गयी
बड़ी देर हो गयी माहौल को तलावत-ए-क़ुरान किए हुए

ख़ुदा के लिए छोड़ दो अब ये पर्दा,
हम ना समझे तेरी नज़रों का तकाज़ा क्या है
कभी पर्दा कभी जलवा ये तमाशा क्या है..

ख़ुदा के लिए छोड़ दो अब ये पर्दा,
जाने जां हम से ये उलझन नहीं देखी जाती
ख़ुदा के लिए छोड़ दो अब ये पर्दा,
कि हैं आज हम तुम नहीं ग़ैर कोई
शब्-ए-वसल भी है हिजाब इस कदर क्यूँ
ज़रा रुख़ से आँचल उठा कर तो देखो

जफ़ायें भी बहुत की, बहुत ज़ुल्म ढाए
कभी इक्क निगाह-ए-करम इस तरफ़ भी
हमेशा हुए देख कर मुझको बरहम
किसी दिन ज़रा मुस्कुरा कर तो देखो..

जो उल्फ़त में हर इक्क सितम है गवारा
ये सब कुछ है पास-ए-वफ़ा तुम से वरना
सताते हो दिन रात जिस तरह मुझको
किसी ग़ैर को यूं सता कर तो  देखो

अगर चे किसी बात पर वो खफ़ा हैं
तो अच्छा यही है तुम अपनी सी कर लो
वो माने ना माने,ये मर्ज़ी है उनकी
मगर उनको पुरनम मनाकर तो देखो


 

Friday, April 6, 2012

देखा हैं जिन्दगी को कुछ इतना करीब से
चेहरे तमाम लगने लगे हैं अजीब से

कहने को दिल की बात जिन्हें ढूँढते थे हम
महफ़िल में आ गए हैं वो अपने नसीब से

नीलाम हो रहा था, किसी नाजनी का प्यार
कीमत नहीं चुकाई गयी एक गरीब से

तेरी वफ़ा की लाश पे, ला मैं ही डाल दूँ
रेशम का ये कफ़न जो मिला हैं रकीब से... Sahir Ludhianvi

अभी ना जाओ छोड़कर, कि दिल अभी भरा नहीं...Sahir

अभी ना जाओ छोड़कर, कि दिल अभी भरा नहीं...

अभी अभी तो आई हो, बहार बन के छाई हो
हवा ज़रा महक तो ले,नज़र ज़रा बहक तो ले
ये शाम ढल तो ले ज़रा, ये दिल संभल तो ले ज़रा
मैं थोड़ी देर जी तो लूं, नशे के घूँट पी तो लूं
अभी तो कुछ कहा नहीं, अभी तो कुछ सुना नहीं ..

सितारे झिलमिला उठे, चिराग जगमगा उठे
बस अब ना मुझ को टोकना, न बढ़ के राह रोकना
अगर मैं रुक गयी अभी, तो जा न पाऊँगी कभी
यही कहोगे तुम सदा, के दिल अभी नहीं भरा
जो ख़त्म हो किसी जगह, ये ऐसा सिलसिला नहीं....

अधूरी आंस छोड़ के, अधूरी प्यास छोड़ के
जो रोज यूं ही जाओगी, तो किस तरह निभाओगी
कि ज़िन्दगी की राह में, जवान दिलों की चाह में
कई मुकाम आयेंगे, जो हम को आज़मायेंगे
बुरा ना मानो बात का, ये प्यार हैं गिला नहीं
यही कहोगे तुम सदा,कि दिल अभी भरा नहीं...Sahir Ludhiaanvi ji
हमें याद आ आ कर इतना बे-चैन न करो...
एक ये ही सितम काफी है कि साथ नहीं हो तुम.. Chitrangada Singh
आँखों में रहा दिल में उतर कर नहीं देखा
किश्ती के मुसाफ़िर ने समुन्दर नहीं देखा

बेवक्त अगर जाऊंगा सब चौंक पड़ेंगे
इक्क उम्र हुई दिन में कभी घर नहीं देखा

जिस दिन से चला हूँ मेरी मंज़िल पे नज़र है
आँखों ने कभी मील का पत्थर नहीं देखा

ये फूल मुझे कोई विरासत में मिले हैं
तुम ने मेरा काँटों भरा बिस्तर नहीं देखा

पत्थर मुझे कहता है मेरा चाहने वाला
मैं मोम हूँ उसने मुझे छूकर नहीं देखा.
अँधेरा मांगने आया था रौशनी की भीख
हम अपना घर न जलाते तो और क्या करते ....
हर एक बात पे कहते हो तुम कि तू क्या है
तुम ही बताओ ये अंदाज़-ए-गुफ़्तगू क्या है...
कहर हो या बला हो, जो कुछ हो
काश के तुम मेरे लिए होते ...

मेरी किस्मत में ग़म गर इतना था
दिल भी या रब्ब कई दिए होते...

आ ही जाता वो राह पर ग़ालिब
कोई दिन और भी जीए होते...

कौन आयेगा यहाँ कोई न आया होगा- Kaif Bhopali

कौन आयेगा यहाँ कोई न आया होगा
मेरा दरवाज़ा हवाओं ने हिलाया होगा

दिल-ए-नादाँ न धड़क,ए दिल-ए-नादाँ न धड़क
कोई ख़त लेके पड़ोसी के घर आया होगा..

इस गुलसितां की रीत है शोख़-ए-दिल
तूने जिस फूल को पाला पराया होगा

दिल की किस्मत में ही लिखा था अँधेरा शायद
वरना मस्जिद का दीया किसने बुझाया होगा

गुल से लिपटी तितली को गिराकर देखो
आंधियो!! तुमने दरख्तों को गिराया होगा

खेलने के लिए बच्चे निकल आए होंगे
चाँद अब उसकी गली में उतर आया होगा

"कैफ़" परदेस में न याद करो अपने मकान
अब की बारिश ने उसे तोड़ गिराया होगा ..Kaif Bhopali
मांगें अल्लाह से बस इतनी दुआ हैं राशिद
मैं जो उर्दू में वसीयत लिखूं बेटा पढले...

MaangeiN Allah se bass itni dua hain Rashid,
Main jo urdu meiN wasiyat likhuN beta padhle...
अब उर्दू क्या है कोठे की त्वायिफ़ है ,
मज़ा हर लेता है, मोहब्बत कौन करता है...

Ab urdu kya hai,kothe ki tawayif hai,
mza har leta hai,mohabbat kaun krta hai..