Sunday, May 20, 2012

ਕਿੱਥੇ ਹੈ ਆਦਮੀ? --Om Parkash Gaaso

ਦਿਸ਼ਾ ਦੀ ਗੱਲ, ਅੱਖਰਾਂ ਦੇ ਰੂਪ,
ਸਾਹਮਣੇ ਖੜੀ ਸੀ ਭੀੜ।
ਭੀੜ ਵਿੱਚ ਭੁਆਟਣੀਆਂ ਖਾਂਦਾ ਧੂੰਆਂ,
ਲੱਭ ਰਿਹਾ ਸੀ ਆਕਾਸ਼ ਨੂੰ,
ਆਪਣੀ ਆਸ ਨੂੰ।
ਪਾਣੀ ਦੀ ਪਿਆਸ ਨੂੰ।
ਬੇਅਰਥ, ਕਹਿ ਕੇ, ਹਰਾਮਜ਼ਦਗੀ ਦੇ ਬੋਲ,
ਤਮਾਸ਼ਬੀਨ ਬਣਕੇ,
ਵੰਗਾਰਦੇ ਸਨ ਸ਼ਰਾਬੀ,
ਢਿੱਡਲ ਕਬਾਬੀ,
ਮੱਕਾਰ ਰਬਾਬੀ,
ਪੂਜਾ ਦੇ ਧਨ ਦੀ ਢੇਰੀ ਉੱਤੇ ਖਿੱਲਰੇ।
ਪੁੱਛਦੇ ਸਨ।
ਕਿੱਥੇ ਹੈ ਆਦਮੀ?
Om Parkash Gaaso

No comments:

Post a Comment