ਇੰਜ ਕਿੰਨੀ ਦੇਰ ਪੁਕਾਰਦਾ ਰਹੇਂਗਾ
ਜਾ ਪਰਤ ਜਾ-
ਆਪਣੇ ਆਪ ਕੋਲ।
ਝੱਲਿਆ! ਹਿਰਖ਼ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ
ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ
ਨਾ ਸੁਪਨੇ ਦੀ ਉਂਗਲੀ ਫੜ ਕੇ ਸੜਕ ਪਾਰ ਕਰਨੀ
ਜੇ ਆਪਣੇ ਆਪ ਨੂੰ
ਕਿਸੇ ਫ਼ੈਸਲੇ ਦੀ ਵਾੜ ਵਿੱਚ ਡੱਕ ਹੀ ਬੈਠਾਂ
ਤਾਂ ਕਿਸੇ ਨੂੰ ਮਦਦ ਲਈ ਨਾ ਪੁਕਾਰ
ਭੋਲਿਆ ! ਤਰਲਾ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ।
ਦਰਅਸਲ ਤੂੰ ਖ਼ੁਦ ਮੌਤ ਤੋਂ ਡਰ ਰਿਹਾ ਏਂ
ਸ਼ਾਇਦ ਏਸੇ ਲਈ ਹੌਲੀ ਹੌਲੀ ਖ਼ੁਦਕੁਸ਼ੀ ਕਰ ਰਿਹਾ ਏਂ
ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਏ
ਮੌਤ ਨੂੰ ਮੌਤ ਸਮਝ ਕੇ ਮਿਲ।
ਬੰਦਿਆ ! ਮੌਤ ਤੋਂ ਕੀ ਡਰਨਾ,
ਲੋਕ ਮਰ ਵੀ ਤਾਂ ਜਾਂਦੇ ਨੇ।
ਜਾ ਪਰਤ ਜਾ-
ਆਪਣੇ ਆਪ ਕੋਲ।
ਝੱਲਿਆ! ਹਿਰਖ਼ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ
ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ
ਨਾ ਸੁਪਨੇ ਦੀ ਉਂਗਲੀ ਫੜ ਕੇ ਸੜਕ ਪਾਰ ਕਰਨੀ
ਜੇ ਆਪਣੇ ਆਪ ਨੂੰ
ਕਿਸੇ ਫ਼ੈਸਲੇ ਦੀ ਵਾੜ ਵਿੱਚ ਡੱਕ ਹੀ ਬੈਠਾਂ
ਤਾਂ ਕਿਸੇ ਨੂੰ ਮਦਦ ਲਈ ਨਾ ਪੁਕਾਰ
ਭੋਲਿਆ ! ਤਰਲਾ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ।
ਦਰਅਸਲ ਤੂੰ ਖ਼ੁਦ ਮੌਤ ਤੋਂ ਡਰ ਰਿਹਾ ਏਂ
ਸ਼ਾਇਦ ਏਸੇ ਲਈ ਹੌਲੀ ਹੌਲੀ ਖ਼ੁਦਕੁਸ਼ੀ ਕਰ ਰਿਹਾ ਏਂ
ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਏ
ਮੌਤ ਨੂੰ ਮੌਤ ਸਮਝ ਕੇ ਮਿਲ।
ਬੰਦਿਆ ! ਮੌਤ ਤੋਂ ਕੀ ਡਰਨਾ,
ਲੋਕ ਮਰ ਵੀ ਤਾਂ ਜਾਂਦੇ ਨੇ।
No comments:
Post a Comment