ਕਿਸ ਤਰਾਂ ਦੀ ਹੈ ਇਹ ਵਰਖਾ ਸੜ ਗਏ ਫ਼ਸਲਾਂ ਤੇ ਖੇਤ,
ਕਿਸ ਤਰਾਂ ਦਾ ਹੈ ਇਹ ਕੌਤਕ, ਉਗ ਪਈ ਬਿਰਛਾਂ ਤੇ ਘਾਸ।
ਕੌਣ ਦਿਸਹੱਦੇ ਤਰਾਂ ਨਸਦਾ ਹੈ ਮੈਥੋਂ ਦੂਰ ਦੂਰ,
ਕੌਣ ਪਰਛਾਵੇਂ ਤਰਾਂ ਰਹਿੰਦਾ ਹੈ ਮੇਰੇ ਆਸ ਪਾਸ।
ਵੇਖੀਏ ਇਸ ਸ਼ਹਿਰ ਕੀ 'ਜਗਤਾਰ' ਨੂੰ ਮਿਲਦੀ ਸਜ਼ਾ,
ਕਹਿ ਰਿਹਾ ਹੈ ਲਾ-ਇਲਾ ਤੇ ਫਿਰ ਰਿਹਾ ਹੈ ਬੇਲਿਬਾਸ।

No comments:
Post a Comment