Tuesday, January 31, 2012

ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ
ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ
ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ
ਤੇਰੇ ਕਦਮਾਂ 'ਚ ਜੇ ਬਸਰ ਕਰ ਲਵਾਂ

ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗੀ
ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ
ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ
ਜੇ ਮੈਂ ਚਾਹਾਂ ਤਾਂ ਸੂਰਜ 'ਤੇ ਪੱਬ ਧਰ ਲਵਾਂ....Sukhwinder amrit

No comments:

Post a Comment