Tuesday, January 31, 2012

ਸੁਰਾਂ ਬਾਗ਼ੀ ਨੇ,ਰਾਗਾਂ ਦੀ ਹਿਫ਼ਾਜ਼ਤ ਹੋ ਨਹੀਂ ਸਕਣੀ,
ਤੇ ਹੁਣ ਸ਼ਾਇਦ ਸਹੀ ਸੁਰ ਦੀ ਸ਼ਨਾਖ਼ਤ ਹੋ ਨਹੀਂ ਸਕਣੀ..
ਬਥੇਰਾ ਪਾ ਲਿਆ ਰੌਲਾ,ਤੂੰ ਟਿਕ ਕੇ ਬੈਠ ਜਾ ਹੁਣ ਤਾਂ,
ਕਿ ਟੁੱਟੀ ਤਾਲ ਦੀ ਤੈਥੋਂ ਮੁਰੰਮਤ ਹੋ ਨਹੀਂ ਸਕਣੀ..
ਤੂੰ ਹੱਥਾਂ ਨਾਲ਼ ਲਾਉਂਦਾ ਏਂ,ਬੁਝਾਉਂਦਾ ਨਾਲ਼ ਪੈਰਾਂ ਦੇ,
ਤੇਰੀ ਹਾਂ ਵਿੱਚ ਰਲਾਵਾਂ ਹਾਂ, ਇਹ ਹਿੰਮਤ ਹੋ ਨਹੀਂ ਸਕਣੀ...somdatt dilgeer

No comments:

Post a Comment