ਢਲਦੀਆਂ ਤਰਕਾਲਾਂ ਨੂੰ
ਜਦੋਂ ਵੀ ਮੈਂ ਆਪਣੇ ਕਮਰੇ
ਨਜ਼ਦੀਕ ਜਾਂਨਾ
ਤਾਂ ...ਮਾਯੂਸੀ ਬਾਹਰ
ਬਰੂਹੀਂ ਤੇਲ ਚੋਵਣ ਲਈ
ਖੜੀ ਹੁੰਦੀ ਹੈ,
ਬੂਹੇ ਟੰਗੀ ਨੇਮ ਪਲੇਟ ਮੈਨੂੰ
ਇਉਂ ਜਾਪਦੀ ਹੈ..
ਜਿਵੇਂ ਕਿਸੇ ਕਬਰਸਤਾਨ
ਵਿੱਚ ਕਬਰ ਤੇ ਕਰੌਸ ਬਣਿਆ ਹੋਵੇ,
ਬੂਹਾ ਖੁੱਲਦਾ ਨਹੀ ਕਿ
ਉਦਾਸੀ ਮੈਨੂੰ ਭੱਜ ਕੇ ਜੱਫੀ
ਪਾ ਲੈਂਦੀ ਹੈ...
ਕਮਰੇ ਵਿੱਚ ਇੱਕ ਗਰਮਾਹਟ ਹੁੰਦੀ
ਮੇਰੇ ਹਾਉਕਿਆਂ ਦੀ,
ਤੇ ਇਸਦੇ ਸੇਕ ਨਾਲ ਹੁਣ ਤਾਂ
ਛੱਤ ਵੀ ਸਾਂਵਲੀ ਹੋਈ ਪਈ ਹੈ,
ਮੇਰੀ ਚੁੱਪ ਦੀ ਕੁੱਖ ਵਿੱਚੋਂ
ਰੋਜ਼ ਨਿਰਨੇ ਕਾਲਜੇ ਇੱਕ ਦੁੱਖ
ਜਨਮ ਲੈਂਦਾ ਹੈ.
ਜਿਸਦੇ ਰੋਣ ਦੀ ਅਵਾਜ਼ ਨਾਲ
ਕੰਧਾਂ ਵੀ ਸਹਿਮ ਜਾਂਦੀਆਂ ਨੇ,
ਰੌਸ਼ਨਦਾਨ ਵਿੱਚੋਂ ਫਿਕਰਾਂ ਦੇ
ਸੂਰਜ ਦੀਆਂ ਕਿਰਨਾਂ ਦਾਖਿਲ
ਹੁੰਦੀਆਂ ਨੇ,
ਇਹ ਜਦੋਂ-ਜਦੋਂ ਮੇਰੇ ਮੁੱਖ ਤੇ ਪਈਆਂ
ਗਹਿਰੇ ਦਾਗ ਕਰਕੇ ਗਈਆਂ,
ਅੱਖ ਖੁੱਲਣ ਸਾਰ ਮੈਂ ਫਿਰ ਚਿੱਟਾ
ਕਫ਼ਨ ਓੜ ਕੇ ਸੌਂ ਜਾਂਨਾ
ਨਹੀ ਵੇਖ ਹੁੰਦੇ ਸਾਹਮਣੇ ਖੁੰਟੀ ਤੇ
ਲਟਕਦੇ ਪਾਟੇ ਹੋਏ ਸੁਪਨੇ,
ਮੰਜਾਂ ਮੈਨੂੰ ਕਈ ਵਾਰ ਆਵਦੇ
ਸਿਵੇ ਵਾਂਗਰ ਲੱਗਦਾ ਹੈ,
ਜਿੱਥੇ ਮੈਂ ਰੋਜ਼ ਆਪ ਆ ਕੇ
ਪੈਂਦਾ ਹਾਂ..
ਕਿਸ਼ਤਾ ਤੇ ਚਲਦਾ ਪੱਖਾ
ਮੇਰੇ ਸਿਵੇ ਨੂੰ ਬੁਝਣ ਨਹੀ ਦਿੰਦਾ,
ਇਹਦੀ ਸੰਗੀਤਕ ਅਵਾਜ਼ ਏਦਾਂ
ਲੱਗਦੀ ਹੈ,,ਜਿਵੇਂ ਕੋਈ
ਵੈਣ ਪਾ ਰਿਹਾ ਹੋਵੇ ਮੇਰੇ ਗਲ ਲੱਗ ਕੇ
ਬੜਾ ਅਜੀਬ ਜਿਹਾ ਵਾਤਾਵਰਣ ਹੈ
ਮੇਰੇ ਕਮਰੇ ਦਾ..
ਮੈਂ ਕਈ ਵਾਰ ਸੋਚਦਾ ਕਿ
ਇਹ ਮੇਰਾ ਕਮਰਾ ਹੈ ਜਾਂ ਕਬਰ
ਪਤਾ ਨਹੀ ...ਕੀ ਹੈ ਇਹ ?
ਕਮਰਾ ਜਾਂ ਕਬਰ
ਕਿਰਤਪਾਲ ਸਿੰਘ ਗਿੱਲ
੧੨ / ੧੧ / ੨੦੧੧
ਜਦੋਂ ਵੀ ਮੈਂ ਆਪਣੇ ਕਮਰੇ
ਨਜ਼ਦੀਕ ਜਾਂਨਾ
ਤਾਂ ...ਮਾਯੂਸੀ ਬਾਹਰ
ਬਰੂਹੀਂ ਤੇਲ ਚੋਵਣ ਲਈ
ਖੜੀ ਹੁੰਦੀ ਹੈ,
ਬੂਹੇ ਟੰਗੀ ਨੇਮ ਪਲੇਟ ਮੈਨੂੰ
ਇਉਂ ਜਾਪਦੀ ਹੈ..
ਜਿਵੇਂ ਕਿਸੇ ਕਬਰਸਤਾਨ
ਵਿੱਚ ਕਬਰ ਤੇ ਕਰੌਸ ਬਣਿਆ ਹੋਵੇ,
ਬੂਹਾ ਖੁੱਲਦਾ ਨਹੀ ਕਿ
ਉਦਾਸੀ ਮੈਨੂੰ ਭੱਜ ਕੇ ਜੱਫੀ
ਪਾ ਲੈਂਦੀ ਹੈ...
ਕਮਰੇ ਵਿੱਚ ਇੱਕ ਗਰਮਾਹਟ ਹੁੰਦੀ
ਮੇਰੇ ਹਾਉਕਿਆਂ ਦੀ,
ਤੇ ਇਸਦੇ ਸੇਕ ਨਾਲ ਹੁਣ ਤਾਂ
ਛੱਤ ਵੀ ਸਾਂਵਲੀ ਹੋਈ ਪਈ ਹੈ,
ਮੇਰੀ ਚੁੱਪ ਦੀ ਕੁੱਖ ਵਿੱਚੋਂ
ਰੋਜ਼ ਨਿਰਨੇ ਕਾਲਜੇ ਇੱਕ ਦੁੱਖ
ਜਨਮ ਲੈਂਦਾ ਹੈ.
ਜਿਸਦੇ ਰੋਣ ਦੀ ਅਵਾਜ਼ ਨਾਲ
ਕੰਧਾਂ ਵੀ ਸਹਿਮ ਜਾਂਦੀਆਂ ਨੇ,
ਰੌਸ਼ਨਦਾਨ ਵਿੱਚੋਂ ਫਿਕਰਾਂ ਦੇ
ਸੂਰਜ ਦੀਆਂ ਕਿਰਨਾਂ ਦਾਖਿਲ
ਹੁੰਦੀਆਂ ਨੇ,
ਇਹ ਜਦੋਂ-ਜਦੋਂ ਮੇਰੇ ਮੁੱਖ ਤੇ ਪਈਆਂ
ਗਹਿਰੇ ਦਾਗ ਕਰਕੇ ਗਈਆਂ,
ਅੱਖ ਖੁੱਲਣ ਸਾਰ ਮੈਂ ਫਿਰ ਚਿੱਟਾ
ਕਫ਼ਨ ਓੜ ਕੇ ਸੌਂ ਜਾਂਨਾ
ਨਹੀ ਵੇਖ ਹੁੰਦੇ ਸਾਹਮਣੇ ਖੁੰਟੀ ਤੇ
ਲਟਕਦੇ ਪਾਟੇ ਹੋਏ ਸੁਪਨੇ,
ਮੰਜਾਂ ਮੈਨੂੰ ਕਈ ਵਾਰ ਆਵਦੇ
ਸਿਵੇ ਵਾਂਗਰ ਲੱਗਦਾ ਹੈ,
ਜਿੱਥੇ ਮੈਂ ਰੋਜ਼ ਆਪ ਆ ਕੇ
ਪੈਂਦਾ ਹਾਂ..
ਕਿਸ਼ਤਾ ਤੇ ਚਲਦਾ ਪੱਖਾ
ਮੇਰੇ ਸਿਵੇ ਨੂੰ ਬੁਝਣ ਨਹੀ ਦਿੰਦਾ,
ਇਹਦੀ ਸੰਗੀਤਕ ਅਵਾਜ਼ ਏਦਾਂ
ਲੱਗਦੀ ਹੈ,,ਜਿਵੇਂ ਕੋਈ
ਵੈਣ ਪਾ ਰਿਹਾ ਹੋਵੇ ਮੇਰੇ ਗਲ ਲੱਗ ਕੇ
ਬੜਾ ਅਜੀਬ ਜਿਹਾ ਵਾਤਾਵਰਣ ਹੈ
ਮੇਰੇ ਕਮਰੇ ਦਾ..
ਮੈਂ ਕਈ ਵਾਰ ਸੋਚਦਾ ਕਿ
ਇਹ ਮੇਰਾ ਕਮਰਾ ਹੈ ਜਾਂ ਕਬਰ
ਪਤਾ ਨਹੀ ...ਕੀ ਹੈ ਇਹ ?
ਕਮਰਾ ਜਾਂ ਕਬਰ
ਕਿਰਤਪਾਲ ਸਿੰਘ ਗਿੱਲ
੧੨ / ੧੧ / ੨੦੧੧
No comments:
Post a Comment