ਇਹ ਸੰਭਵ ਨਹੀਂ ਸੀ ਕਿ ਆਖਦੀ -
ਮੈਂ ਤੈਨੂੰ ਕਰਦੀ ਹਾਂ ਪਿਆਰ
ਹਾਲਾਂਕਿ ਮੈਂ ਕੀਤਾ ਪਿਆਰ
ਮੈਂ ਆਖਿਆ -
"ਧਿਆਨ ਰੱਖੀਂ, ਆਪਣੀਆਂ ਚਾਬੀਆਂ
ਅੰਦਰ ਹੀ ਨਾ ਭੁੱਲ ਜਾਵੀਂ
ਪੌੜੀਆਂ ਤੋਂ ਸੰਭਲ ਕੇ ਉਤਰੀਂ - ਬੜੀ ਤਿਲਕਣ ਏ
ਆਪਣਾ ਖਿਆਲ ਰੱਖੀਂ ਚੰਗੀ ਤਰ੍ਹਾਂ
ਤੇ ਲਾਲ ਬੱਤੀ 'ਤੇ ਓਦੋਂ ਤਕ ਰੁਕਿਆ ਰਹੀਂ
ਜਦੋਂ ਤਕ ਹਰੀ ਨਾ ਹੋ ਜਾਏ....
No comments:
Post a Comment