Sunday, January 10, 2016

कितना अच्छा होता है एक-दूसरे को बिना जाने पास-पास होना और उस संगीत को सुनना जो धमनियों में बजता है,... उन रंगों में नहा जाना जो बहुत गहरे चढ़ते-उतरते हैं। शब्दों की खोज शुरु होते ही हम एक-दूसरे को खोने लगते हैं और उनके पकड़ में आते ही एक-दूसरे के हाथों से मछली की तरह फिसल जाते हैं। हर जानकारी में बहुत गहरे ऊब का एक पतला धागा छिपा होता है, कुछ भी ठीक से जान लेना खुद से दुश्मनी ठान लेना है। कितना अच्छा होता है एक-दूसरे के पास बैठ खुद को टटोलना, और अपने ही भीतर दूसरे को पा लेना।
सर्वेश्वर दयाल सक्सेना

ਈਰਾਨੀ ਸ਼ਾਇਰਾ ਸੀਮਾ ਯਾਰੀ ਦੀ ਇਕ ਪ੍ਰੇਮ-ਕਵਿਤਾ

ਇਹ ਸੰਭਵ ਨਹੀਂ ਸੀ ਕਿ ਆਖਦੀ -
ਮੈਂ ਤੈਨੂੰ ਕਰਦੀ ਹਾਂ ਪਿਆਰ ਹਾਲਾਂਕਿ ਮੈਂ ਕੀਤਾ ਪਿਆਰ ਮੈਂ ਆਖਿਆ - "ਧਿਆਨ ਰੱਖੀਂ, ਆਪਣੀਆਂ ਚਾਬੀਆਂ ਅੰਦਰ ਹੀ ਨਾ ਭੁੱਲ ਜਾਵੀਂ ਪੌੜੀਆਂ ਤੋਂ ਸੰਭਲ ਕੇ ਉਤਰੀਂ - ਬੜੀ ਤਿਲਕਣ ਏ ਆਪਣਾ ਖਿਆਲ ਰੱਖੀਂ ਚੰਗੀ ਤਰ੍ਹਾਂ ਤੇ ਲਾਲ ਬੱਤੀ 'ਤੇ ਓਦੋਂ ਤਕ ਰੁਕਿਆ ਰਹੀਂ ਜਦੋਂ ਤਕ ਹਰੀ ਨਾ ਹੋ ਜਾਏ....
“No mistake about it. Ice is cold; roses are red; I'm in love. And this love is about to carry me off somewhere. The current's too overpowering; I don't have any choice. It may very well be a special place, some place I've never seen before. Danger may be lurking there, something that may end up wounding me deeply, fatally. I might end up losing everything. But there's no turning back. I can only go with the flow. Even if it means I'll be burned up, gone forever.” ― Haruki Murakami, Sputnik Sweetheart

"...don't marry suffering. Some people do. They get married to it, and sleep and eat together, just as husband and wife.. If they go with joy they think it's adultery..." -- Saul Bellow

"We shouldn’t be afraid of difficult films, we shouldn’t be afraid not to be entertained.”
-- Aleksandr Sokurov



ਇਕ ਈਰਾਨੀ ਗੀਤ

ਉਸਨੂੰ ਪੈਗਾਮ ਮਿਲਿਆ.... " ਕਰਾਰਾਂ ਵਾਲੀਏ , ਮੈਂ ਪੰਧ ਚੀਰ ਕੇ ਔਣਾ ਦੱਸ ਕੀ ਲਿਆਵਾਂ ? ਜੋ ਤੈਨੂੰ ਪਰਵਾਨ ਹੋਵੇ ਤੇ ਤੇਰੀ ਨਿਗਾਹ - ਕੁਝ ਮਿਹਰਬਾਨ ਹੋਵੇ...." ਤੇ ਉਸਨੇ ਕਿਹਾ - " ਕਰਾਰਾਂ ਵਾਲਿਆ , ਮੈਨੂੰ ਇਕ ਬਾਰੀ ਲਿਆ ਦੇ .. ਮੈਂ ਅੰਬਰ ਵੇਖਣਾ ਚਾਹੁੰਦੀ.. ਤੇ ਇਹ ਜੁ ਕੰਧਾਂ ਹੁੰਦੀਆਂ ਇਕ ਬਾਰੀ ਮੰਗਦੀਆਂ......."

ਜਯੂਨੀ ਤਕਾਮੀ ਦੀ ਜਾਪਾਨੀ ਕਵਿਤਾ

ਤੈਨੂੰ ਪਿਆਰ ਕਰਦਿਆਂ...
ਮੈਂ ਲਿਖਦੀ ਹਾਂ ਚੰਗਾ ਆਮਲੇਟ ਖਾਂਦੀ ਹਾਂ ਗਰਮ ਕਵਿਤਾ ਤੈਨੂੰ ਪਿਆਰ ਕਰਦਿਆਂ...
ਕਾਰ ਦੇ ਕਰਦੀ ਹਾਂ ਬਟਨ ਬੰਦ ਚਲਾਉਂਦੀ ਹਾਂ ਕੋਟ, ਮੀਂਹ 'ਚ ਤੈਨੂੰ ਪਿਆਰ ਕਰਦਿਆਂ
ਲਾਲ ਬੱਤੀ 'ਤੇ ਤੁਰ ਪੈਂਦੀ ਹਾਂ ਤੇ ਹਰੀ 'ਤੇ ਖੜੀ ਹੋ ਜਾਂਦੀ ਹਾਂ ਕਿਸੇ ਥਾਂ ਤੈਰ ਰਹੀ ਹਾਂ ਇਥੇ ਉਥੇ ਤੈਨੂੰ ਪਿਆਰ ਕਰਦਿਆਂ
ਜੂੜਾ ਕਰਦੀ ਹਾਂ ਬਿਸਤਰੇ ਦਾ ਤੇ ਵਿਛਾ ਦਿੰਦੀ ਹਾਂ ਕੇਸ ਆਪਣੇ ਪਰਵਾਹ ਨਹੀਂ ਕਿਸੇ ਦੀ ਤੈਨੂੰ ਪਿਆਰ ਕਰਦਿਆਂ....

ਗੁੱਤ

ਲਿਜਾਈਆਂ ਜਾ ਰਹੀਆਂ ਸਭ ਔਰਤਾਂ ਦੇ,
ਜਦ ਸਿਰ ਮੁੰਨ ਦਿੱਤੇ ਗਏ..
ਤਾਂ ਚਾਰ ਆਦਮੀਆਂ ਨੇ ਝਾੜੂਆਂ ਨਾਲ
ਇਕ ਥਾਂ ਹੂੰਝ ਦਿੱਤੇ ਉਹਨਾਂ ਦੇ ਵਾਲ..
ਗੈਸ ਕੋਠੜੀਆਂ 'ਚ ਜਿਹਨਾਂ ਦੇ ਦਮ ਘੁਟੇ,
ਸਾਫ ਸ਼ੀਸ਼ਿਆਂ ਦੇ ਪਿੱਛੇ ਪਏ ਹਨ ਉਹਨਾਂ ਦੇ ਵਾਲ..
ਤੇ ਵਾਲਾਂ 'ਚ ਫਸੀਆਂ, ਛੋਟੀਆਂ-ਛੋਟੀਆਂ ਕੰਘੀਆਂ ਤੇ ਕਲਿੱਪ
ਉਹਨਾਂ ਵਾਲਾਂ 'ਚ ਹੁਣ ਧੁੱਪ ਨਹੀਂ ਖੇਡਦੀ
ਨਾ ਉਹ ਹਵਾ ਵਿਚ ਉਡਦੇ ਹਨ...
ਨਾ ਉਹਨਾਂ 'ਚ ਕੋਈ ਉਂਗਲੀਆਂ ਫਿਰਦੀਆਂ ਹਨ ਹੌਲੀ ਹੌਲੀ
ਨਾ ਉਹਨਾਂ ਨੂੰ ਮੀਂਹ ਛੂੰਹਦਾ ਹੈ, ਨਾ ਬੁੱਲ
ਵੱਡੇ ਵੱਡੇ ਬਕਸਿਆਂ 'ਚ ਪਏ ਹਨ
ਰੁੱਖੇ ਵਾਲਾਂ ਦੇ ਚਿੱਟੇ ਅੰਬਾਰ
ਤੇ ਉਹਨਾਂ 'ਚ , ਉਹ ਛੋਟੀ ਜਿਹੀ ਗੁੱਤ -
ਇਕ ਰਿਬਨ ਨਾਲ ਬੰਨੀ, ਜਿਸਦਾ ਰੰਗ ਉੱਡ ਗਿਆ ਹੋਇਆ...
ਉਹ ਛੋਟੀ ਜਿਹੀ ਗੁੱਤ
ਜਿਹਨੂੰ ਕਦੇ ਖਿਚਦੇ ਹੋਣਗੇ ,
ਸਕੂਲ ਦੇ ਸ਼ਰਾਰਤੀ ਮੁੰਡੇ......