Sunday, May 19, 2013

ਸੁੱਕੇ ਖੋਖਲਿਆਂ ਰੁੱਖਾਂ ਵਿੱਚ 
ਬੰਦ ਨੇ ਲੋਕ ਹਵਾਂਵਾਂ ਵਰਗੇ
ਆਪਣੀ ਹੋਂਦ ਗੁਆ ਬੈਠੇ ਨੇ
ਬੁਢੜੇ ਦੀਆਂ ਜੜਾਵਾਂ ਵਰਗੇ 
ਅੱਧ ਮਰਿਆਂ ਸਿਰ ਠੂੰਗੇ ਮਾਰਨ
ਲੋਕ ਕਾਲਿਆਂ ਕਾਂਵਾਂ ਵਰਗੇ
ਪਰੀ ਫਰਿਸ਼ਤੇ ਸਾਰੇ ਮਰਗੇ
ਬਾਂਝ ਕੁੜੀ ਦੇ ਚਾਂਵਾਂ ਵਰਗੇ.. 'Raj Singh

No comments:

Post a Comment