Monday, August 11, 2014

By Gurtej Koharwala


By Gurtej Koharwala


Gurtej Koharwala


Gurtej Koharwala


Pakistani Punjabi Poetry


Pakistani Punjabi Poetry


By Vijay Vivek ji


ਜਿਸਮ 'ਤੇ ਵਜਦੇ ਪੱਥਰਾਂ 'ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ
ਦਿਲ ਦੇ ਜੰਗਲ ਦੇ ਵਿਚ ਲੱਗੀ ਅੱਗ ਵਿਚ ਗੀਤ ਵੀ ਹੋ ਸਕਦੇ ਨੇ
ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ
ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇਕ ਸੰਗੀਤ ਵੀ ਹੋ ਸਕਦੇ ਨੇ
ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ
ਪੌਣਾਂ ਵਿੱਚ ਭਟਕਦੇ ਪੱਤੇ ਮੁੜ ਸ਼ਾਖਾਂ ਸੰਗ ਜੁੜ ਸਕਦੇ ਨੇ
ਸੁੱਚਾ ਹੋਵੇ ਇਸ਼ਕ ਦਾ ਜਜ਼ਬਾ ,ਜੇਕਰ ਸਿਦਕ ਮੁਕੰਮਲ ਹੋਵੇ
ਤੱਤੀ ਤਵੀ ਤੇ ਭੱਠ ਦਾ ਰੇਤਾ ਠੰਡੇ ਸੀਤ ਵੀ ਹੋ ਸਕਦੇ ਨੇ
ਕੀ ਉਸ ਲਿਖਿਆ, ਕੀ ਉਸ ਪੜ੍ਹਿਆ, ਕੀ ਮੈਂ ਸੁਣਿਆ ,ਕੀ ਤੂੰ ਆਖਿਆ
ਕੀ ਸਿਰਲੇਖ, ਕਹਾਣੀ ਕਿਸਦੀ, ਕਾਹਦਾ ਸਾਰ ਤੇ ਕਵਣ ਵਿਆਖਿਆ
ਇੱਕੋ ਅੱਖਰ 'ਚੋਂ ਮਿਲ ਸਕਦੈ ਆਪਣੇ ਹੋਣ ਥੀਣ ਦਾ ਮਕਸਦ
ਸੱਭੇ ਵੇਦ ਕਤੇਬ ਮਹਿਜ਼ ਇਕ ਬਾਤਚੀਤ ਵੀ ਹੋ ਸਕਦੇ ਨੇ
ਆਪਣੇ ਆਪਣੇ ਸ਼ੀਸ਼ੇ ਸਭ ਦੇ, ਆਪਣੀ ਆਪਣੀ ਅੱਖ ਹੈ ਯਾਰਾ
ਸਭ ਦਾ ਇਸ ਥਾਂ ਵਿਚਰਨ ਦਾ ਅੰਦਾਜ਼ ਹੀ ਵੱਖੋ ਵੱਖ ਹੈ ਯਾਰਾ
ਮੈਂ ਤੇਰੇ ਬਲਦੇ ਬੋਲਾਂ 'ਚੋਂ ਵੀ ਸੂਹੇ ਫੁੱਲ ਚੁਣ ਸਕਦਾ ਹਾਂ
ਤੈਨੂੰ ਮੇਰੇ ਅੱਥਰੂ ਪੱਥਰ ਜਹੇ ਪਰਤੀਤ ਵੀ ਹੋ ਸਕਦੇ ਨੇ
ਹਰ ਪਲ, ਹਰ ਥਾਂ, ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦੈ ਏਥੇ
ਮਿੱਟੀ ਸੋਨੇ ਵਿਚ, ਸੋਨਾ ਮਿੱਟੀ ਵਿਚ ਢਲਦਾ ਰਹਿੰਦੈ ਏਥੇ
ਕੌਣ ਕਿਸੇ ਦਾ ਯਾਰ ਹੈ ਏਥੇ, ਸਭ ਕੁਝ ਬਦਲਣਹਾਰ ਹੈ ਏਥੇ
ਜਿਹੜੇ ਅੱਜ ਅਨੁਕੂਲ ਨੇ ਉਹ ਭਲਕੇ ਵਿਪਰੀਤ ਵੀ ਹੋ ਸਕਦੇ ਨੇ
ਘੁੰਡ ਹਟਾ ਕੇ, ਪਰਦੇ ਲਾਹ ਕੇ, ਫ਼ਿਕਰ ਮੁਕਾ ਕੇ ਮਿਲ ਸਕਦੇ ਹੋ
ਜੋ ਕਹਿੰਦੇ ਸਨ ਸਾਨੂੰ ਮੌਤੋਂ ਅੱਗੇ ਆ ਕੇ ਮਿਲ ਸਕਦੇ ਹੋ
ਮੇਲ੍ਹ ਰਹੇ ਨੇ ਨਾਗਾਂ ਅੱਗੇ ਬਣਕੇ ਬੀਨਾਂ, ਬੰਸਰੀਆਂ ਉਹ
ਭੇਤ ਨਹੀਂ ਸੀ ਇਹ ਜੋਗੀ ਐਨੇ ਭੈਭੀਤ ਵੀ ਹੋ ਸਕਦੇ ਨੇ
ਦਿਨ ਚੜ੍ਹਿਆ ਤਾਂ ਦਿਨ ਆਖਿਆ ਮੈਂ, ਰਾਤ ਪਈ ਤਾਂ ਰਾਤ ਕਹੀ ਹੈ
ਜਿਸ 'ਤੇ ਮੈਨੂੰ ਭੋਰਾ ਸ਼ੱਕ ਨਹੀਂ ਮੈਂ ਓਨੀ ਹੀ ਬਾਤ ਕਹੀ ਹੈ
ਫਿਰ ਜੋ ਆਏ ਮੇਰੇ ਹਿੱਸੇ, ਮੈਨੂੰ ਕੀ ਚਿੰਤਾ ਉਹ ਕਿੱਸੇ
ਛਿਣਭੰਗਰ ਵੀ ਹੋ ਸਕਦੇ ਨੇ ਕਾਲਾਤੀਤ ਵੀ ਹੋ ਸਕਦੇ ਨੇ